Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਚੀਨ

ਤੇਲ ਟੈਂਕਰ ਧਮਾਕੇ 'ਚ 19 ਲੋਕਾਂ ਦੀ ਮੌਤ

June 14, 2020 10:21 PM

ਬੀਜਿੰਗ : ਪੂਰਬੀ ਚੀਨ ਦੇ ਝੇਜਿਆਂਗ ਸੂਬੇ 'ਚ ਤੇਲ ਦੇ ਟੈਂਕਰ 'ਚ ਹੋਏ ਧਮਾਕੇ ਵਿਚ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 19 ਹੋ ਗਈ ਹੈ। ਸਥਾਨਕ ਅਧਿਕਾਰੀਆ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ। ਵੇਂਗਲਿੰਗ ਸ਼ਹਿਰ ਦੇ ਪ੍ਰਚਾਰ ਵਿਭਾਗ ਨੇ ਦਸਿਆ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਕੇ 19 ਹੋ ਗਈ ਹੈ ਅਤੇ ਕਰੀਬ 166 ਜ਼ਖ਼ਮੀਆਂ ਦਾ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ।

ਵਿਭਾਗ ਨੇ ਦਸਿਆ ਕਿ ਤੇਲ ਦੇ ਟੈਂਕਰ 'ਚ ਧਮਾਕਾ ਸਨਿਚਰਵਾਰ ਨੂੰ ਸ਼ੇਨਯਾਂਗ-ਹਾਈਕੋਉ ਐਕਸਪ੍ਰੈਸਵੇ ਦੇ ਕੋਲ ਪਿੰਡ ਦੇ ਨੇੜੇ ਹੋਇਆ। ਇਸ ਦੇ ਬਾਅਦ ਧਮਾਕੇ ਦੇ ਕਾਰਨ ਹਵਾ  'ਚ ਉਡੇ ਟਰੱਕ ਦੇ ਐਕਸਪ੍ਰੈਸਵੇ ਦੇ ਕੋਲ ਇਕ ਦੁਕਾਨ 'ਤੇ ਡਿੱਗਣ ਕਾਰਨ ਦੂਜਾ ਧਮਾਕਾ ਹੋਇਆ। ਜਿਸ ਦੇ ਚੱਲਦੇ ਕੁੱਝ ਘਰ ਅਤੇ ਕਾਰਖਾਨੇ ਢਹਿ ਗਏ।
ਸਰਕਾਰੀ ਸਮਾਚਾਰ ਏਜੰਸੀ ਸ਼ਿਨਹੁਆ ਮੁਤਾਬਕ ਸੈਂਕੜੇ ਦਮਕਲ ਕਰਮਚਾਰੀਆਂ ਨੂੰ ਬਚਾਅ ਕਾਰਜ ਲਈ ਭੇਜਿਆ ਗਿਆ ਹੈ। ਬਚਾਅ ਤੇ ਰਾਹਤ ਕੰਮ ਜਾਰੀ ਹੈ। ਸਰਕਾਰੀ ਟੀਵੀ ਚੈਨਲ ਸੀਜੀਟੀਐਨ ਵਲੋਂ ਆਨਲਾਈਨ ਪੋਸਟ ਕੀਤੇ ਗਏ ਇਕ ਵੀਡੀਉ ਵਿਚ ਦਿਖਾਈ ਦੇ ਰਿਹਾ ਹੈ ਕਿ ਟੈਕੀਰ ਦਾ ਮਲਬਾ ਉੱਡ ਕੇ ਹਰ ਪਾਸੇ ਫੈਲ ਗਿਆ ਹੈ, ਜਿਸ ਕਾਰਨ ਆਸ ਪਾਸ ਮੌਜੂਦ ਘਰਾਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਧਮਾਕੇ ਦੇ ਬਾਅਦ ਆਸ ਪਾਸ ਦੀ ਕਈ ਕਾਰਾਂ ਅਤੇ ਹੋਰ ਵਾਹਨਾਂ ਨੂੰ ਅੱਗ ਲੱਗ ਗਈ। 

 

Have something to say? Post your comment

Subscribe