ਸ਼੍ਰੀਨਗਰ : ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ ਅੱਜ ਇਕ ਗੈਸ ਸਿਲੰਡਰ ਵਿਚ ਧਮਾਕਾ ਹੋਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ,  ਜਦਕਿ 3 ਹੋਰ ਲੋਕ ਝੁਲਸ ਗਏ। ਅਧਿਕਾਰਤ ਸੂਤਰਾਂ ਨੇ ਦਸਿਆ ਕਿ ਅਵੰਤੀਪੋਰਾ ਵਿਚ ਦੁਪਹਿਰ ਬਾਅਦ ਇਕ ਲੋਹਾਰ ਦੀ ਕਾਰਜਸ਼ਾਲਾ ਵਿਚ ਗੈਸ ਸਿਲੰਡਰ 'ਚ ਧਮਾਕਾ ਹੋਇਆ,  ਜਿਸ ਵਿਚ ਮਾਲਕ ਸਮੇਤ 4 ਲੋਕਾਂ ਗੰਭੀਰ ਰੂਪ ਨਾਲ ਝੁਲਸ ਗਏ। ਚਾਰਾਂ ਨੂੰ ਤੁਰਤ ਹਸਪਤਾਲ 'ਚ ਭਰਤੀ ਕਰਾਇਆ ਗਿਆ,  ਜਿਥੇ ਲੋਹਾਰ ਦੀ ਮੌਤ ਹੋ ਗਈ। ਸੂਤਰਾਂ ਮੁਤਾਬਕ 3 ਹੋਰ ਝੁਲਸੇ ਲੋਕਾਂ ਦੀ ਸਥਿਤੀ ਸਥਿਰ ਹੈ। ਮ੍ਰਿਤਕ ਦੀ ਪਹਿਚਾਣ ਮੁਹੰਮਦ ਇਸਮਾਈਲ ਦੇ ਰੂਪ ਵਿਚ ਹੋਈ ਹੈ।