Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਹੋਰ ਰਾਜ (ਸੂਬੇ)

ਔਰਤ ਦੇ ਉਪਰ ਦੀ ਲੰਘ ਗਈਆਂ ਤਿੰਨ ਰੇਲਗੱਡੀਆਂ

June 14, 2020 09:59 PM

ਸਾਰਣ : ਜਾਕੋ ਰਾਖੇ ਸਾਈਆਂ ਮਾਰ ਨਾ ਸਾਕੇ ਕੋਇ, ਵਾਲੀ ਕਹਾਵਤ ਉਦੋਂ ਸੱਚ ਸਾਬਤ ਹੋਈ ਜਦੋਂ ਇਕ ਔਰਤ ਤੋਂ ਤਿੰਨ ਰੇਲਗੱਡੀਆਂ ਇਕ ਤੋਂ ਬਾਅਦ ਇਕ ਕਰ ਕੇ ਲੰਘ ਗਈਆਂ ਤੇ ਉਸ ਦਾ ਵਾਲ ਨਾ ਵਿੰਗਾ ਹੋਇਆ। ਛਪਰਾ ਦੀ ਇਕ ਔਰਤ ਨੇ ਮੌਤ ਨੂੰ ਮਾਤ ਦੇ ਕੇ ਸੱਭ ਨੂੰ ਹੈਰਾਨ ਕਰ ਦਿਤਾ। ਉਸ ਉਪਰੋਂ ਤਿੰਨ ਰੇਲਗੱਡੀਆਂ ਲੰਘ ਗਈਆਂ ਪਰ ਉਸ ਦੇ ਝਰੀਟ ਤਕ ਨਹੀਂ ਆਈ। ਇਹ ਕਰਿਸ਼ਮੇ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ। ਔਰਤ ਦੇ ਬਚ ਜਾਣ ਤੋਂ ਬਾਅਦ ਇਲਾਕੇ ਵਿਚ ਇਸ ਘਟਨਾ ਦੀ ਚਰਚਾ ਹੋ ਰਹੀ ਹੈ। ਔਰਤ ਨੂੰ ਬਾਅਦ ਵਿਚ ਪੁਲਿਸ ਨੇ ਪੁੱਛ ਪੜਤਾਲ ਕਰਨ ਤੋਂ ਬਾਅਦ ਉਸ ਦੇ ਘਰਵਾਲਿਆਂ ਦੇ ਹਵਾਲੇ ਕਰ ਦਿਤਾ। ਮਿਲੀ ਜਾਣਕਾਰੀ ਮੁਤਾਬਕ ਛਪਰਾ-ਸਿਵਾਨ ਰੇਲ ਪਟੜੀ 'ਤੇ ਭੋਲਾ ਢਾਲਾ ਕੋਲ ਰੇਲਵੇ ਟ੍ਰੈਕ 'ਤੇ ਇਕ ਔਰਤ ਬੇਹੋਸ਼ ਹੋ ਕੇ ਡਿੱਗ ਗਈ। ਉਸ ਔਰਤ 'ਤੇ ਕਿਸੇ ਦੀ ਵੀ ਨਜ਼ਰ ਨਹੀਂ ਪਈ। ਇਸ ਦੌਰਾਨ ਦੋ ਮਾਲ ਗੱਡੀਆਂ ਸਣੇ ਤਿੰਨ ਟ੍ਰੇਨਾਂ ਉਸ ਟ੍ਰੈਕ ਤੋਂ ਲੰਘ ਗਈਆਂ ਪਰ ਔਰਤ ਨੂੰ ਕੁੱਝ ਨਾ ਹੋਇਆ। ਇਸ ਦੌਰਾਨ ਡਿਊਟੀ 'ਤੇ ਤਾਇਨਾਤ ਇਕ ਰੇਲਵੇ ਅਧਿਕਾਰੀ ਦੀ ਨਜ਼ਰ ਟ੍ਰੈਕ 'ਤੇ ਪਈ ਤਾਂ ਉਸ ਨੇ ਰੌਲਾ ਪਾ ਦਿਤਾ। ਉਸ ਤੋਂ ਉਸ ਨੂੰ ਉਥੋਂ ਚੁੱਕਿਆ ਗਿਆ ਅਤੇ ਪਛਾਣ ਆਉਣ ਤੋਂ ਬਾਅਦ ਉਸ ਦੇ ਘਰਵਾਲਿਆਂ ਦੇ ਹਵਾਲੇ ਕਰ ਦਿਤਾ।

 

Readers' Comments

Onkar Singh 6/15/2020 8:02:33 AM

Wah😇

Have something to say? Post your comment

 
 
 
 
 
Subscribe