Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਹੋਰ ਰਾਜ (ਸੂਬੇ)

ਕਾਰ 'ਚੋਂ ਬਹਾਨੇ ਨਾਲ ਉਤਰ ਕੇ ਲਾੜੀ ਨੇ ਮਾਰੀ ਨਦੀ 'ਚ ਛਾਲ

June 14, 2020 09:44 PM

ਰਾਜਸਥਾਨ : ਰਾਜਸਥਾਨ ਦੇ ਸਵਾਈ ਮਾਧੋਪੁਰ 'ਚ ਇਕ ਨਵੀਂ ਵਿਆਹੀ ਲਾੜੀ ਨੇ ਪੁਲ 'ਤੇ ਗੱਡੀ ਰੁਕਵਾ ਕੇ ਚੰਬਲ ਨਦੀ 'ਚ ਛਾਲ ਮਾਰ ਦਿਤੀ। ਇਹ ਦੇਖ ਕੇ ਪਰਵਾਰ ਵਾਲੇ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੂੰ ਕੁੱਝ ਸਮਝ ਨਹੀਂ ਆਇਆ ਕਿ ਇਹ ਕੀ ਹੋ ਗਿਆ। ਕੁੜੀ ਦੇ ਪਰਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਦਰਅਸਲ ਸਵਾਈ ਮਾਧੋਪੁਰ ਦੇ ਅੱਲਾਹਪੁਰ ਪਿੰਡ 'ਚ ਧੂਮਧਾਮ ਨਾਲ ਇਕ ਕੁੜੀ ਦਾ ਵਿਆਹ ਹੋਇਆ। ਵਿਆਹ ਤੋਂ ਬਾਅਦ ਕੁੜੀ ਅਪਣੇ ਪਤੀ ਨਾਲ ਪਹਿਲੀ ਵਾਰ ਸਹੁਰੇ ਘਰ ਜਾਣ ਲਈ ਆਪਣੇ ਘਰ ਤੋਂ ਵਿਦਾ ਹੋਈ। ਲਾੜੀ ਨੇ ਚੰਬਲ ਨਦੀ 'ਤੇ ਬਣੇ ਪੁਲ 'ਤੇ ਉਲਟੀ ਹੋਣ ਦੇ ਬਹਾਨੇ ਬੋਲੈਰੋ ਗੱਡੀ ਰੁਕਵਾ ਦਿਤੀ। ਕੁੜੀ ਗੱਡੀ ਤੋਂ ਬਾਹਰ ਨਿਕਲੀ ਅਤੇ ਜਦੋਂ ਤਕ ਲੋਕ ਕੁੱਝ ਸਮਝ ਪਾਉਂਦੇ ਉਸ ਨੇ ਪੁਲ ਦੀ ਰੇਲਿੰਗ ਤੋਂ ਨਦੀ 'ਚ ਛਾਲ ਮਾਰ ਦਿੱਤੀ। ਇਹ ਦੇਖ ਕੇ ਲਾੜਾ ਅਤੇ ਉਸ ਦੇ ਸਾਥੀ ਚੀਕਣ ਲੱਗੇ, ਜਿਸ ਨੂੰ ਸੁਣ ਕੇ ਉਥੇ ਸਥਾਨਕ ਲੋਕ ਜਮ੍ਹਾਂ ਹੋ ਗਏ। ਪੁਲਿਸ ਵੀ ਮੌਕੇ 'ਤੇ ਪਹੁੰਚ ਗਈ।

 

Have something to say? Post your comment

 
 
 
 
 
Subscribe