Saturday, August 02, 2025
 

ਨਵੀ ਦਿੱਲੀ

covid-19 : ਇਕ ਦਿਨ ਵਿਚ 311 ਮੌਤਾਂ, 11929 ਮਾਮਲੇ

June 14, 2020 09:10 PM

ਨਵੀਂ ਦਿੱਲੀ : ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਵਿਡ-19 ਦੇ ਇਕ ਦਿਨ ਵਿਚ ਸੱਭ ਤੋਂ ਵੱਧ 11929 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 311 ਪੀੜਤਾਂ ਦੀ ਮੌਤ ਹੋਈ ਹੈ। ਦੇਸ਼ ਵਿਚ ਪੀੜਤਾਂ ਦੀ ਕੁਲ ਗਿਣਛੀ 3, 20, 922 ਹੋ ਗਈ ਹੈ ਅਤੇ ਕੁਲ ਮੌਤਾਂ ਦੇ ਮਾਮਲੇ 9195 ਹੋ ਗਏ ਹਨ। ਸਿਹਤ ਮੰਤਰਾਲੇ ਨੇ ਦਸਿਆ ਕਿ ਇਹ ਲਗਾਤਾਰ ਤੀਜਾ ਦਿਨ ਹੈ ਜਦ ਦੇਸ਼ ਵਿਚ ਕੋਰੋਨਾ ਵਾਇਰਸ ਲਾਗ ਦੇ 10 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਭਾਰਤ ਲਾਗ ਨਾਲ ਸੱਭ ਤੋਂ ਪ੍ਰਭਾਵਤ ਚੌਥਾ ਦੇਸ਼ ਬਣ ਗਿਆ ਹੈ। ਮੰਤਰਾਲੇ ਮੁਤਾਬਕ ਦੇਸ਼ ਵਿਚ 1, 49, 348 ਲੋਕ ਪੀੜਤ ਹਨ ਅਤੇ 1, 62, 378 ਲੋਕ ਠੀਕ ਹੋ ਚੁਕੇ ਹਨ। ਇਕ ਮਰੀਜ਼ ਵਿਦੇਸ਼ ਚਲਾ ਗਿਆ ਹੈ। ਦੇਸ਼ ਵਿਚ ਲਾਗ ਦੇ ਕੁਲ ਮਾਮਲੇ ਵੱਧ ਕੇ 3, 20, 922 ਹੋ ਗਏ ਹਨ ਜਿਨ੍ਹਾਂ ਵਿਚੋਂ 9, 195 ਲੋਕਾਂ ਦੀ ਮੌਤ ਹੋ ਚੁਕੀ ਹੈ।  ਅਧਿਕਾਰੀਆਂ ਨੇ ਦਸਿਆ ਕਿ ਠੀਕ ਹੋਣ ਵਾਲੇ ਮਰੀਜ਼ਾਂ ਦੀ ਦਰ 50.60 ਫ਼ੀ ਸਦੀ ਹੈ ਜੋ ਪੀੜਤ ਲੋਕਾਂ ਦੀ ਤੁਲਨਾ ਵਿਚ ਜ਼ਿਆਦਾ ਹੈ। ਲਾਗ ਨਾਲ ਮਰਨ ਵਾਲੇ 311 ਵਿਅਕਤੀਆਂ ਵਿਚੋਂ 113 ਮਹਾਰਾਸ਼ਟਰ ਦੇ, ਦਿੱਲੀ ਦੇ 57, ਗੁਜਰਾਤ ਦੇ 33 ਅਤੇ ਤਾਮਿਲਨਾਡੂ ਦੇ 30 ਵਿਅਕਤੀ ਹਨ। ਯੂਪੀ ਵਿਚ 20 ਹੋਰ ਵਿਅਕਤੀਆਂ ਦੀ ਮੌਤ ਹੋਈ ਹੈ। ਪਛਮੀ ਬੰਗਾਲ ਵਿਚ 12, ਰਾਜਸਥਾਨ ਵਿਚ ਦਸ, ਹਰਿਆਣਾ ਅਤੇ ਤੇਲੰਗਾਨਾ ਵਿਚ ਅੱਠ ਅੱਠ, ਮੱਧ ਪ੍ਰਦੇਸ਼ ਵਿਚ ਸੱਤ ਅਤੇ ਬਿਹਾਰ ਵਿਚ ਤਿੰਨ ਜਣਿਆਂ ਦੀ ਮੌਤ ਹੋਈ ਹੈ। ਆਂਧਰਾ ਪ੍ਰਦੇਸ਼, ਜੰਮੂ ਕਸ਼ਮੀਰ, ਕਰਨਾਟਕ, ਪੰਜਾਬ, ਉਤਰਾਖੰਡ ਵਿਚ ਦੋ ਦੋ ਜਣਿਆਂ ਦੀ ਮੌਤ ਹੋਈ ਹੈ ਕੋਰੋਨਾ ਵਾਇਰਸ ਨਾਲ ਕੁਲ 9195 ਲੋਕ ਜਾਨ ਗਵਾ ਚੁਕੇ ਹਨ। ਇਨ੍ਹਾਂ ਵਿਚੋਂ ਮਹਾਰਾਸ਼ਟਰ ਵਿਚ ਹੁਣ ਤਕ 3830 ਲੋਕਾਂ ਦੀ, ਗੁਜਰਾਤ ਵਿਚ 1448 ਲੋਕਾਂ ਦੀ ਅਤੇ ਦਿੱਲੀ ਵਿਚ 1271 ਲੋਕਾਂ ਦੀ ਲਾਗ ਨਾਲ ਮੌਤ ਹੋ ਚੁਕੀ ਹੈ। ਪਛਮੀ ਬੰਗਾਲ ਵਿਚ 463, ਮੱਧ ਪ੍ਰਦੇਸ਼ ਵਿਚ 447, ਤਾਮਿਲਨਾਡੂ ਵਿਚ 397 ਅਤੇ ਯੂਪੀ ਵਿਚ 385 ਲੋਕਾਂ ਦੀ ਮੌਤ ਹੋਈ ਹੈ। ਰਾਜਸਥਾਨ ਵਿਚ 282, ਤੇਲੰਗਾਨਾ ਵਿਚ 182, ਆਂਧਰਾ ਪ੍ਰਦੇਸ਼ ਵਿਚ 82, ਕਰਨਾਟਕ ਵਿਚ 81, ਹਰਿਆਣਾ ਵਿਚ 78, ਪੰਜਾਬ ਵਿਚ 65, ਜੰਮੂ ਕਸ਼ਮੀਰ ਵਿਚ 55, ਬਿਹਾਰ ਵਿਚ 39, ਉਤਰਾਖੰਡ ਵਿਚ 23 ਅਤੇ ਕੇਰਲਾ ਵਿਚ 19 ਜਣਿਆਂ ਦੀ ਲਾਗ ਨਾਲ ਮੌਤ ਹੋ ਚੁਕੀ ਹੈ। ਦਾਦਰਾ ਨਗਰ ਹਵੇਲੀ ਅਤੇ ਦਮਨ ਵਿਚ ਕੁਲ 35 ਮਾਮਲੇ ਸਾਹਮਣੇ ਆਏ ਹਨ। 

 

Have something to say? Post your comment

Subscribe