ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ 'ਤੇ ਹੋਏ ਕਾਇਰਤਾਪੂਰਨ ਅੱਤਵਾਦੀ ਹਮਲੇ ਵਿੱਚ ਨੇਵੀ ਲੈਫਟੀਨੈਂਟ ਵਿਨੈ ਨਰਵਾਲ ਦੀ ਵੀ ਮੌਤ ਹੋ ਗਈ ਹੈ। ਉਨ੍ਹਾਂ ਦੀ ਦੇਹ ਨੂੰ ਦਿੱਲੀ ਹਵਾਈ ਅੱਡੇ 'ਤੇ ਰੱਖਿਆ ਗਿਆ ਸੀ ਜਿੱਥੇ ਉਨ੍ਹਾਂ ਦੀ ਪਤਨੀ ਅਤੇ ਪਰਿਵਾਰਕ ਮੈਂਬਰ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ। ਲੈਫਟੀਨੈਂਟ ਵਿਨੈ ਦੀ ਲਾਸ਼ ਨੂੰ ਹਰਿਆਣਾ ਦੇ ਕਰਨਾਲ ਲਿਜਾਇਆ ਜਾਵੇਗਾ। ਵਿਨੈ ਨਰਵਾਲ ਦਾ ਅੰਤਿਮ ਸੰਸਕਾਰ ਕਰਨਾਲ ਵਿੱਚ ਕੀਤਾ ਜਾਵੇਗਾ।