Thursday, May 01, 2025
 

ਪੰਜਾਬ

ਫਸਲਾਂ ਦੇ ਡਿਜੀਟਲ ਸਰਵੇ ਦਾ ਕੰਮ ਸ਼ੁਰੂ, ਖਸਰਾ ਤੇ ਫਸਲਾਂ ਦੀ ਤਸਵੀਰ ਹੋਵੇਗੀ ਆਨਲਾਈਨ ਦਰਜ : ਡਿਪਟੀ ਕਮਿਸ਼ਨਰ

April 10, 2025 09:28 PM
ਫਸਲਾਂ ਦੇ ਡਿਜੀਟਲ ਸਰਵੇ ਦਾ ਕੰਮ ਸ਼ੁਰੂ,   ਖਸਰਾ ਤੇ ਫਸਲਾਂ ਦੀ ਤਸਵੀਰ ਹੋਵੇਗੀ ਆਨਲਾਈਨ ਦਰਜ : ਡਿਪਟੀ ਕਮਿਸ਼ਨਰ
 
17 ਅਪ੍ਰੈਲ ਤੱਕ ਫ਼ਸਲਾਂ ਦੀ ਆਨਲਾਈਨ ਗਿਰਦਾਵਰੀ ਲਈ ਕੰਮ ਜੰਗੀ ਪੱਧਰ ‘ਤੇ ਜਾਰੀ : ਆਸ਼ਿਕਾ ਜੈਨ
 
ਹੁਸ਼ਿਆਰਪੁਰ, 10 ਅਪ੍ਰੈਲ: ਮਾਲ ਵਿਭਾਗ ਦੀਆਂ ਟੀਮਾਂ ਵਲੋਂ ਜ਼ਿਲੇ ਵਿਚ ਫਸਲਾਂ ਦੇ ਡਿਜੀਟਲ ਸਰਵੇ ਤਹਿਤ ਖੇਤੀਬਾੜੀ ਵਾਲੀਆਂ ਜਮੀਨਾਂ ਦਾ ਦੌਰਾ ਕਰਕੇ ਖਸਰਾ ਨੰਬਰ ਰਾਹੀਂ ਅਸਲ ਫਸਲ ਦੀ ਤਸਵੀਰ ਆਨਲਾਈਨ ਦਰਜ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਜੋ ਕਿ ਵੱਖ-ਵੱਖ ਸਬ-ਡਵੀਜ਼ਨਾਂ ਵਿਚ ਜੰਗੀ ਪੱਧਰ ‘ਤੇ ਜਾਰੀ ਹੈ। 
 
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਸਰਾ-ਗਿਰਦਾਵਰੀ ਅਤੇ ਫਸਲ ਦੀ ਫੋਟੋ ਆਨਲਾਈਨ ਦਰਜ ਹੋਣ ਨਾਲ ਰਵਾਇਤੀ ਖਸਰਾ-ਗਿਰਦਾਵਰੀ ਨੂੰ ਆਧੁਨਿਕ ਤਕਨੀਕ ਜੋੜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਫਸਲਾਂ ਦੇ ਡਿਜੀਟਲ ਸਰਵੇ ਲਈ ਪਟਵਾਰੀਆਂ ਨੂੰ ਸਮਾਰਟਫੋਨ ਆਧਾਰਿਤ ’ਡਿਜੀਟਲ ਕਰਾਪ ਸਰਵੇ ਐਪ’ ਨਾਲ ਲੈਸ ਕੀਤਾ ਗਿਆ ਹੈ ਜਿਸ ਰਾਹੀਂ ਉਹ ਖੇਤਾਂ ਵਿਚ ਜਾ ਕੇ ਸਬੰਧਤ ਖਸਰਾ ਨੰਬਰ ਪਾ ਕੇ ਅਸਲ ਫਸਲ ਦੀ ਤਸਵੀਰ ਲੈ ਕੇ ਉਨ੍ਹਾਂ ਨੂੰ ਆਨਲਾਈਨ ਦਰਜ ਕਰ ਸਕਣਗੇ। ਇਸ ਨਾਲ ਨਾ ਕੇਵਲ ਗੁੰਮਰਾਹਕੁੰਨ ਜਾਂ ਫਰਜ਼ੀ ਰਿਪੋਟਿੰਗ ’ਤੇ ਰੋਕ ਲਗੇਗੀ ਬਲਕਿ ਕਿਸਾਨਾਂ ਨੂੰ ਵੀ ਅਸਲ ਅੰਕੜੇ ਦੇ ਆਧਾਰ ’ਤੇ ਸਰਕਾਰ ਦੀਆਂ ਯੋਜਨਾਵਾਂ ਅਤੇ ਮੁਆਵਜੇ ਦਾ ਸਹੀ ਲਾਭ ਮਿਲੇਗਾ। 
 
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਇਹ ਕਾਰਜ ਜੰਗੀ ਪੱਧਰ ‘ਤੇ ਚੱਲ ਰਿਹਾ ਹੈ । ਉਨ੍ਹਾਂ ਕਿਹਾ ਕਿ ਪਟਵਾਰੀਆਂ ਦੀ ਸੀਮਤ ਗਿਣਤੀ ਨੂੰ ਦੇਖਦੇ ਹੋਏ ਨਹਿਰੀ ਵਿਭਾਗ, ਖੇਤੀਬਾੜੀ ਵਿਭਾਗ, ਭੂਮੀ ਸੰਭਾਲ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਵੀ ਸਹਾਇਤਾ ਲਈ ਜਾ ਰਹੀ ਹੈ ਤਾਂ ਜੋ 17 ਅਪ੍ਰੈਲ ਤੱਕ ਇਹ ਕਾਰਜ ਪੂਰਾ ਕੀਤਾ ਜਾ ਸਕੇ। 
 
ਆਸ਼ਿਕਾ ਜੈਨ ਨੇਦ ਦੱਸਿਆ ਕਿ ਇਸ ਕਾਰਜ ਲਈ 12ਵੀਂ ਪਾਸ ਨੌਜਵਾਨਾਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ, ਜਿਸ ਲਈ ਉਨ੍ਹਾਂ ਨੂੰ ਮਿਹਨਤਾਨਾ ਵੀ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਚਾਹਵਾਨ ਨੌਜਵਾਨ ਆਪਣੀ ਸਬੰਧਤ ਤਹਿਸੀਲ ਵਿਚ ਸੰਪਰਕ ਕਰਕੇ ਇਸ ਕੰਮ ਵਿਚ ਹਿੱਸੇਦਾਰ ਬਣ ਸਕਦੇ ਹਨ।
 
ਉਨ੍ਹਾਂ ਕਿਹਾ ਕਿ ਡਿਜੀਟਲ ਕਰਾਪ ਸਰਵੇ ਨਾਲ ਨਾ ਕੇਵਲ ਪ੍ਰਸ਼ਾਸਨਿਕ ਪ੍ਰਕਿਰਿਆ ਵਿਚ ਸੁਧਾਰ ਅਤੇ ਪਾਰਦਰਸ਼ਤਾ ਆਵੇਗੀ, ਸਗੋਂ ਕਿਸਾਨਾਂ ਨੂੰ ਵੀ ਸਮੇਂ ਸਿਰ ਸਰਕਾਰੀ ਲਾਭ ਅਤੇ ਮੁਆਵਜ਼ਾ ਮਿਲ ਸਕੇਗਾ ਜਿਸ ਨਾਲ ਉਨ੍ਹਾਂ ਦੀ ਆਰਥਿਕ ਸਥਿਤੀ ਵਿਚ ਵੀ ਸੁਧਾਰ ਹੋਵੇਗਾ।
 

Have something to say? Post your comment

 

ਹੋਰ ਪੰਜਾਬ ਖ਼ਬਰਾਂ

ਪੰਜਾਬ ਸਰਕਾਰ ਨੇ ਏਜੀ ਦਫ਼ਤਰ ਦਾ ਕੀਤਾ ਵਿਸਥਾਰ

ਅਮੂਲ ਨੇ ਦੁੱਧ ਮਹਿੰਗਾ ਕਿਉਂ ਕੀਤਾ ?

ਪੰਜਾਬ ਵਿੱਚ ਅੱਜ ਮੌਸਮ ਦੀ ਤਾਜ਼ਾ ਜਾਣਕਾਰੀ

ਪੰਜਾਬ-ਹਰਿਆਣਾ ਵਿਵਾਦਾਂ ਦਾ ਵਿਸਥਾਰ

ਪੰਜਾਬ ਆਮ ਨਾਲੋਂ 2.5 ਡਿਗਰੀ ਜ਼ਿਆਦਾ ਗਰਮ, ਮੀਂਹ ਨਾਲ ਰਾਹਤ ਮਿਲੇਗੀ

पंजाब पुलिस के कांस्टेबल गुरकीरत सिंह गोल्डी की गोली लगने से मौत

बरनाला में आईओएल आईओएल केमिकल्स एंड फार्मास्युटिकल्स लिमिटेड फैक्ट्री में बड़ा हादसा

'ਆਪ' ਸਰਕਾਰ ਦੀ ਮੈਗਾ ਸਫਾਈ ਮੁਹਿੰਮ; ਵਿਧਾਇਕਾਂ, ਮੰਤਰੀਆਂ ਅਤੇ ਵਲੰਟੀਅਰਾਂ ਨੇ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਲਈ ਮਿਲਾਇਆ ਹੱਥ

ਦਿਵਿਆਂਗਜਨਾਂ ਲਈ ਨਿਰਧਾਰਤ ਰੋਸਟਰ ਦੀ ਪਾਲਣਾ ਯਕੀਨੀ ਬਣਾਉਣ ਲਈ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਸਖ਼ਤ ਹਦਾਇਤਾਂ ਜਾਰੀ

ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪਿੰਡ ਸਮਰਾਏ ਵਿਖੇ ਚਲਾਏ ਜਾ ਰਹੇ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦੇ ਖਿਲਾਫ਼ ਐਫ.ਆਈ.ਆਰ.ਦਰਜ*

 
 
 
 
Subscribe