ਪੰਜਾਬ 'ਚ ਡੀਐਲਏ ਅਤੇ ਆਰਸੀ ਦਾ ਇੰਤਜ਼ਾਰ ਖਤਮ
ਚੰਡੀਗੜ੍ਹ : ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਹੋਈ। ਜਿਵੇਂ ਹੀ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਇਕੱਠ ਨੂੰ ਸੰਬੋਧਨ ਕਰਨਾ ਸ਼ੁਰੂ ਕੀਤਾ, ਵਿਰੋਧੀ ਧਿਰ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਾਂਗਰਸ ਨੇ ਵਾਕਆਊਟ ਕੀਤਾ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਪੰਜਾਬ ਪੁਲਿਸ ਦੀ ਕਾਰਵਾਈ ਅਤੇ ਪਟਿਆਲਾ ਵਿੱਚ ਇੱਕ ਕਰਨਲ ਅਤੇ ਉਸਦੇ ਪੁੱਤਰ 'ਤੇ ਹਮਲੇ ਦੇ ਵਿਰੋਧ ਵਿੱਚ ਵਾਕਆਊਟ ਕੀਤਾ।
ਡੀਐਲਏ (ਡਰਾਈਵਿੰਗ ਲਾਈਸੈਂਸ) ਅਤੇ ਆਰਸੀ (ਰਜਿਸਟ੍ਰੇਸ਼ਨ ਸਰਟੀਫਿਕੇਟ) ਦੀ ਛਪਾਈ ਮੁੜ ਸ਼ੁਰੂ
ਪੰਜਾਬ ਦੇ ਨਾਗਰਿਕ ਇੱਕ ਮਹੀਨੇ ਦੇ ਅੰਦਰ-ਅੰਦਰ ਆਪਣੇ ਡਰਾਈਵਿੰਗ ਲਾਈਸੈਂਸ (DL) ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ (RC) ਪ੍ਰਾਪਤ ਕਰ ਸਕਣਗੇ।
ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਛਪਾਈ ਦਾ ਕੰਮ ਅਕਤੂਬਰ 2024 ਤੋਂ ਬੰਦ ਸੀ, ਜਿਸ ਕਰਕੇ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਸਨ।
ਮੱਖੂ ਰੇਲਵੇ ਓਵਰ ਬ੍ਰਿਜ (ROB) ਦੀ ਚਰਚਾ :
ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਮੱਖੂ ਰੇਲਵੇ ਓਵਰ ਬ੍ਰਿਜ (NH-54) ਦਾ ਕੰਮ ਜਲਦੀ ਸ਼ੁਰੂ ਹੋਵੇਗਾ।
ਵਿਧਾਇਕ ਨਰੇਸ਼ ਨੇ ਮੁੱਦਾ ਉਠਾਇਆ ਕਿ ਜ਼ਮੀਨ ਦਾ ਮੁਆਵਜ਼ਾ ਨਾ ਮਿਲਣ ਕਰਕੇ ਕੰਮ ਰੁਕਿਆ ਹੋਇਆ ਹੈ। ਸਰਕਾਰ ਨੇ ਦਾਅਵਾ ਕੀਤਾ ਕਿ ਬਜਟ ਸੈਸ਼ਨ ਸ਼ੁਰੂ ਹੋਣ ਦੇ ਬਾਅਦ ਕੰਮ ਤੇਜ਼ੀ ਨਾਲ ਹੋਵੇਗਾ।
ਕਾਂਗਰਸ ਨੇ ਵਾਕਆਉਟ ਕਰਕੇ ਪੰਜਾਬ ਪੁਲਿਸ ਵੱਲੋਂ ਕਿਸਾਨਾਂ ਤੇ ਲਾਠੀਚਾਰਜ ਦਾ ਮੁੱਦਾ ਉਠਾਇਆ।
ਪਟਿਆਲਾ 'ਚ ਕਰਨਲ ਅਤੇ ਉਸਦੇ ਪੁੱਤਰ 'ਤੇ ਪੁਲਿਸ ਹਮਲੇ ਨੂੰ ਲੈ ਕੇ ਐਸਐਸਪੀ ਨੂੰ ਮੁਅੱਤਲ ਕਰਨ ਦੀ ਮੰਗ।
ਵਿਧਾਨ ਸਭਾ ਵਿੱਚ ‘ਜੈ ਜਵਾਨ, ਜੈ ਕਿਸਾਨ’ ਦੇ ਨਾਅਰੇ
ਕਾਂਗਰਸੀ ਵਿਧਾਇਕਾਂ ਨੇ ਕਿਸਾਨ ਮੁੱਦਿਆਂ ਨੂੰ ਉਠਾਇਆ।
ਪ੍ਰਤਾਪ ਸਿੰਘ ਬਾਜਵਾ ਨੇ ਦੋਸ਼ ਲਗਾਇਆ ਕਿ ਭਗਵੰਤ ਮਾਨ ਕਿਸਾਨ ਵਿਰੋਧ ਪ੍ਰਦਰਸ਼ਨਾਂ ਨੂੰ ਸਿਆਸੀ ਤੌਰ 'ਤੇ ਵਰਤ ਰਹੇ ਹਨ।
ਕਿਹਾ ਕਿ ਕੇਜਰੀਵਾਲ ਪੰਜਾਬ 'ਚ ਰਾਜ ਸਭਾ ਸੀਟ ਪੱਕੀ ਕਰਨ ਆਏ ਹਨ।
ਪਠਾਨਕੋਟ-ਹਰਿਦੁਆਰ ਬੱਸ ਸੇਵਾ ਮੁੜ ਸ਼ੁਰੂ ਹੋਵੇਗੀ
ਵਿਧਾਇਕ ਅਰੁਣਾ ਚੌਧਰੀ ਨੇ ਇਹ ਮੁੱਦਾ ਉਠਾਇਆ। ਮੰਤਰੀ ਭੁੱਲਰ ਨੇ ਭਰੋਸਾ ਦਿੱਤਾ ਕਿ ਇਹ ਸੇਵਾ ਜਲਦੀ ਚਾਲੂ ਕੀਤੀ ਜਾਵੇਗੀ।