Tuesday, February 03, 2026
BREAKING NEWS
ਸਾਦਗੀ, ਸਮਰਪਣ ਤੇ ਸੇਵਾ ਦੀ ਜਿੰਦੀ–ਜਾਗਦੀ ਮਿਸਾਲ ਡਾ. ਦਪਿੰਦਰ ਕੌਰ ਸੇਵਾ ਮੁਕਤगुरु रविदास जी के प्रकाश पर्व पर विधायक राणा गुरजीत सिंह ने गुरु रविदास भवन में मत्था टेकाਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ : MLA ਕੁਲਵੰਤ ਸਿੰਘ ਧਾਰਮਿਕ ਸਮਾਗਮਾਂ ਦੇ ਦੌਰਾਨ ਹੋਏ ਨਤਮਸਤਕਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਅੱਜ ਧੁੰਦ ਦਾ ਅਲਰਟਭੂਚਾਲ ਦੇ ਝਟਕਿਆਂ ਨੇ ਹਿਲਾ ਦਿੱਤਾ ਧਰਤੀ ਨੂੰ ਦਿੱਲੀ-ਐਨਸੀਆਰ ਦੇ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ, ਆਵਾਜਾਈ ਪ੍ਰਭਾਵਿਤਕਸ਼ਮੀਰ ' ਚ ਲੱਗੇ ਭੂਚਾਲ ਦੇ ਝਟਕੇ ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (2 ਫ਼ਰਵਰੀ 2026) ਚਿਹਰੇ ਦੀਆਂ ਝੁਰੀਆਂ ਅਤੇ ਦਾਗ-ਧੱਬਿਆਂ ਨੂੰ ਘਟਾਉਣ ਵਿੱਚ ਮਦਦਗਾਰ ਹੈ ਕੇਲੇ ਦਾ ਫੇਸ ਪੈਕआधार हाउसिंग फाइनेंस की मजबूत उड़ान

ਹੋਰ ਰਾਜ (ਸੂਬੇ)

ਮਹਾਰਾਸ਼ਟਰ ਦਾ ਮੰਤਰੀ ਧਨੰਜੇ ਮੁੰਡੇ ਕੋਰੋਨਾ ਵਾਇਰਸ ਤੋਂ ਪੀੜਤ

June 12, 2020 09:51 PM

ਮੁੰਬਈ : ਮਹਾਰਾਸ਼ਟਰ ਦੇ ਸਮਾਜਕ ਨਿਆਂ ਮੰਤਰੀ ਧਨੰਜੇ ਮੁੰਡੇ ਦੀ ਕੋਵਿਡ-19 ਜਾਂਚ ਰੀਪੋਰਟ ਪਾਜ਼ੇਟਿਵ ਆਈ ਹੈ ਪਰ ਉਨ੍ਹਾਂ ਅੰਦਰ ਇਸ ਰੋਗ ਦੇ ਲੱਛਣ ਨਹੀਂ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਜਨ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਆਗੂ ਮੁੰਡੇ ਇਸ ਹਫ਼ਤੇ ਦੇ ਸ਼ੁਰੂ ਵਿਚ ਰਾਜ ਸਕੱਤਰੇਤ ਵਿਚ ਮੰਤਰੀ ਮੰਡਲ ਦੀ ਬੈਠਕ ਵਿਚ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਉਥੇ ਦੋ ਦਿਨ ਪਹਿਲਾਂ ਪਾਰਟੀ ਦੇ ਸਥਾਪਨਾ ਦਿਵਸ ਪ੍ਰੋਗਰਾਮ ਵਿਚ ਵੀ ਹਿੱਸਾ ਲਿਆ ਸੀ। ਉਹ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਵਾਲੇ ਰਾਜ ਦੇ ਤੀਜੇ ਮੰਤਰੀ ਹਨ। ਪਹਿਲਾਂ ਕਾਂਗਰਸ ਦੇ ਅਸ਼ੋਕ ਚਵਾਨ ਅਤੇ ਐਨਸੀਪੀ ਦੇ ਜਿਤੇਂਦਰ ਅਹਾੜ ਵੀ ਇਸ ਬੀਮਾਰੀ ਦੀ ਲਪੇਟ ਵਿਚ ਆ ਗਏ ਸਨ ਹਾਲਾਂਕਿ ਇਹ ਦੋਵੇਂ ਹੁਣ ਠੀਕ ਹੋ ਚੁਕੇ ਹਨ।  ਟੋਪੇ ਨੇ ਕਿਹਾ ਕਿ ਦੋਹਾਂ ਮੌਕਿਆਂ 'ਤੇ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਗਈ ਸੀ ਅਤੇ ਜੇ ਕਿਸੇ ਅੰਦਰ ਰੋਗ ਦੇ ਲੱਛਣ ਨਜ਼ਰ ਆਏ ਤਾਂ ਮੰਤਰੀ ਮੰਡਲ ਦੀ ਬੈਠਕ ਵਿਚ ਸ਼ਾਮਲ ਹੋਰ ਮੰਤਰੀਆਂ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਇਹ ਸੱਚ ਹੈ ਕਿ ਮੁੰਡੇ ਦੀ ਰੀਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਅੰਦਰ ਰੋਗ ਦੇ ਲੱਛਣ ਨਹੀਂ ਪਰ ਸਾਹ ਲੈਣ ਵਿਚ ਥੋੜੀ ਸਮੱਸਿਆ ਹੈ।' ਮੁੰਡੇ ਨੂੰ ਬ੍ਰੀਚ ਕੈਂਡੀ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਮੁੰਡੇ ਤੋਂ ਪਹਿਲਾਂ ਉਨ੍ਹਾਂ ਦੇ ਰਸੋਈਏ, ਡਰਾਈਵਰ ਅਤੇ ਨਿਜੀ ਸਹਾਇਕ ਸਣੇ ਨਿਜੀ ਮੁਲਾਜ਼ਮ ਵੀ ਇਸ ਬੀਮਾਰੀ ਦੀ ਲਪੇਟ ਵਿਚ ਆ ਗਏ ਸਨ। 

 

Have something to say? Post your comment

 
 
 
 
 
Subscribe