Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਕਾਰੋਬਾਰ

60 ਦਿਨਾਂ 'ਚ 1 ਲੱਖ ਲੋਕਾਂ ਨੂੰ ਰੋਜ਼ਗਾਰ ਦੇਵੇਗੀ ਇਹ ਕੰਪਨੀ

June 01, 2020 05:07 PM

ਨਵੀਂ ਦਿੱਲੀ : ਕੋਰੋਨਾ ਸੰਕਟ ਦੇ ਸਮੇਂ ਵਿਚ ਭਾਰਤੀ ਕੱਪੜਾ ਉਦਯੋਗ, ਬੈਗ ਬਣਾਉਣ ਵਾਲੀਆਂ ਸਮੇਤ ਕਈ ਕੰਪਨੀਆਂ ਨੇ ਆਪਣੇ ਬਿਜਨੈੱਸ ਮਾਡਲ ਵਿਚ ਸੁਧਾਰ ਲਿਆਂਦਾ ਹੈ, ਜਿਸ ਦਾ ਫਾਇਦਾ ਕੰਪਨੀ ਦੇ ਨਾਲ-ਨਾਲ ਦੇਸ਼ ਨੂੰ ਵੀ ਮਿਲਿਆ ਹੈ। ਮੌਜੂਦਾ ਸਮੇਂ ਵਿਚ ਮਾਸਕ ਅਤੇ ਪੀ.ਪੀ.ਈ. (PPE) ਕਿੱਟ ਦੀ ਸਭ ਤੋਂ ਜ਼ਿਆਦਾ ਮੰਗ ਹੈ। ਅਜਿਹੇ ਵਿਚ ਟਰੈਵਲ ਬੈਗ, ਯਾਤਰਾ ਅਤੇ ਫ਼ੈਸ਼ਨ ਨਾਲ ਜੁੜੇ ਸਾਮਾਨ ਬਣਾਉਣ ਵਾਲੀ ਕੰਪਨੀ ਵਾਈਲਡਕ੍ਰਾਫਟ ਅਗਲੇ 60 ਦਿਨ ਵਿਚ ਕਰੀਬ 1 ਲੱਖ ਲੋਕਾਂ ਨੂੰ ਕੰਮ 'ਤੇ ਰੱਖ ਸਕਦੀ ਹੈ। ਕੋਰੋਨਾ ਵਾਇਰਸ ਸੰਕਟ ਨੂੰ ਵੇਖਦੇ ਹੋਏ ਕੰਪਨੀ ਦੀ ਯੋਜਨਾ ਨਿੱਜੀ ਸੁਰੱਖਿਆ ਨਾਲ ਜੁੜੇ ਸਾਮਾਨਾਂ (ਪੀ.ਪੀ.ਜੀ.) ਦਾ ਨਿਰਮਾਣ ਅਤੇ ਵੰਡ ਤੇਜ਼ ਕਰਨ ਦੀ ਹੈ। ਬੇਂਗਲੁਰੂ ਦੀ ਇਸ ਕੰਪਨੀ ਨੇ 11 ਸ਼ਹਿਰਾਂ ਵਿਚ 63 ਕਾਰਖਾਨਿਆਂ ਦੇ ਨਾਲ ਗੱਠਜੋੜ ਕੀਤਾ ਹੈ। ਇਸ ਨਾਲ ਕੰਪਨੀ ਹੁਣ ਤੱਕ ਕਰੀਬ 30, 000 ਲੋਕਾਂ ਨੂੰ ਸਿੱਧੇ ਜਾਂ ਅਸਿੱਧੇ ਤੌਰ 'ਤੇ ਰੋਜ਼ਗਾਰ ਦੇ ਚੁੱਕੀ ਹੈ। ਇਨ੍ਹਾਂ ਕਾਰਖਾਨਿਆਂ ਵਿਚ ਕੰਪਨੀ ਵੱਲੋਂ ਵਰਤੋਂ ਵਿਚ ਆਉਣ ਵਾਲੀ ਨਿੱਜੀ ਸੁਰੱਖਿਆ ਕਿੱਟਾਂ (ਪੀ.ਪੀ.ਈ.) ਅਤੇ ਮੂੰਹ 'ਤੇ ਪਾਉਣ ਵਾਲੇ ਮਾਸਕ 'ਸੁਪਰਮਾਸਕ' ਦਾ ਨਿਰਮਾਣ ਕਰਾ ਰਹੀ ਹੈ।

10 ਲੱਖ ਮਾਸਕ ਰੋਜ਼ਾਨਾ ਬਣਾਉਣ ਦੀ ਸਮਰੱਥਾ

ਕੰਪਨੀ ਦੀ 10 ਲੱਖ ਮਾਸਕ ਰੋਜ਼ਾਨਾ ਬਣਾਉਣ ਦੀ ਸਮਰੱਥਾ ਹੈ। ਕੰਪਨੀ ਦੇ ਸਹਿ-ਸੰਸਥਾਪਕ ਗੌਰਵ ਡੁਬਲਿਸ਼ ਨੇ ਕਿਹਾ, ਕੋਵਿਡ-19 ਕਾਰਨ ਇਨ੍ਹਾਂ ਉਤਪਾਦਾਂ ਦੀ ਮੰਗ ਵਧੀ ਹੈ ਪਰ ਕੱਪੜਾ ਉਦਯੋਗ ਨੇ ਕਦੇ ਵੀ ਸਿਹਤ ਦੇਖਭਾਲ ਉਤਪਾਦਾਂ ਦਾ ਉਤਪਾਦਨ ਫ਼ੈਸ਼ਨ ਉਤਪਾਦ ਦੀ ਸ਼੍ਰੇਣੀ ਵਿਚ ਹੁੰਦੇ ਨਹੀਂ ਵੇਖਿਆ। ਅਸੀਂ ਆਪਣੇ ਆਪ ਨੂੰ ਇਸ ਨਵੇਂ ਰੂਪ ਵਿਚ ਬਾਖੂਬੀ ਢਾਲ ਲਿਆ ਹੈ।

ਪੀ.ਪੀ.ਜੀ. ਸ਼੍ਰੇਣੀ 'ਤੇ ਜ਼ੋਰ

ਪੀ.ਪੀ.ਜੀ. ਸ਼੍ਰੇਣੀ 'ਤੇ ਜ਼ੋਰ ਦਿੰਦੇ ਹੋਏ ਡੁਬਲਿਸ਼ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਤਮਨਿਰਭਰ ਭਾਰਤ ਬਣਾਉਣ ਦੀ ਪਹੁੰਚ ਵਿਚ ਸਾਡਾ ਵਿਸ਼ਵਾਸ ਹੈ। ਇਸ ਮੌਕੇ ਦਾ ਲਾਭ ਚੁੱਕਦੇ ਹੋਏ ਅਸੀਂ ਆਉਣ ਵਾਲੇ ਦਿਨਾਂ ਵਿਚ 1 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਰੋਜ਼ਗਾਰ ਦੇਣ ਵਿਚ ਸਮਰਥ ਹੋਵਾਂਗੇ। ਆਉਣ ਵਾਲੇ 60 ਦਿਨਾਂ ਵਿਚ ਵਾਈਲਡਕ੍ਰਾਫਟ ਸਿੱਧੇ ਅਤੇ ਅਸਿੱਧੇ ਤੌਰ 'ਤੇ ਕਰੀਬ 1 ਲੱਖ ਲੋਕਾਂ ਨੂੰ ਰੋਜ਼ਗਾਰ ਉਪਲੱਬਧ ਕਰਾ ਰਹੀ ਹੋਵੇਗੀ।

 

Have something to say? Post your comment

 

ਹੋਰ ਕਾਰੋਬਾਰ ਖ਼ਬਰਾਂ

ਸਟਾਕ ਮਾਰਕੀਟ 'ਚ ਵੱਡਾ ਭੂਚਾਲ: ਸੈਂਸੈਕਸ 1500 ਅਤੇ ਨਿਫਟੀ 464 ਅੰਕ ਟੁੱਟਿਆ; ਟਰੰਪ ਦੇ ਬਿਆਨ ਅਤੇ ਈਰਾਨ ਤਣਾਅ ਕਾਰਨ ਨਿਵੇਸ਼ਕਾਂ ਦੇ ਅਰਬਾਂ ਰੁਪਏ ਡੁੱਬੇ!

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ

EPFO ਪੈਨਸ਼ਨ ਅਤੇ PF ਕਲੇਮ ਰੱਦ ਹੋਣ ਤੋਂ ਕਿਵੇਂ ਬਚੀਏ? ਅਪਲਾਈ ਕਰਨ ਤੋਂ ਪਹਿਲਾਂ ਇਨ੍ਹਾਂ ਜ਼ਰੂਰੀ ਗੱਲਾਂ ਦਾ ਰੱਖੋ ਖ਼ਾਸ ਧਿਆਨ

ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਵੱਡਾ ਉਛਾਲ

ਸਰਕਾਰੀ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ: 58% ਡੀਏ (DA) ਦਾ ਐਲਾਨ, ਜਾਣੋ ਕਦੋਂ ਮਿਲੇਗਾ ਲਾਭ

चमकेगा ‘रेवा’ का सितारा: 24 फरवरी से खुलेगा ₹3,800 मिलियन का आईपीओ

ਸੋਨਾ-ਚਾਂਦੀ ਲਾਈਵ ਅਪਡੇਟ: ਬਾਜ਼ਾਰ ਖੁੱਲ੍ਹਦੇ ਹੀ ਆਈ ਤੇਜ਼ੀ, ਜਾਣੋ ਅੱਜ ਦੇ ਤਾਜ਼ਾ ਭਾਅ

ਆਧਾਰ ਦੀ ਨਵੀਂ ਸਹੂਲਤ: ਹੁਣ ਨੰਬਰ ਟਾਈਪ ਕਰਨ ਦੀ ਲੋੜ ਨਹੀਂ, QR ਕੋਡ ਰਾਹੀਂ ਸਾਂਝੀ ਕਰੋ ਆਪਣੀ ਜਾਣਕਾਰੀ

ਸੋਨੇ ਅਤੇ ਚਾਂਦੀ ਦੇ ਭਾਅ (19 ਜਨਵਰੀ 2026)

ਸੋਨੇ ਦੀ ਕੀਮਤ ਅੱਜ (14 ਜਨਵਰੀ 2026): ਮਕਰ ਸੰਕ੍ਰਾਂਤੀ 'ਤੇ ਸੋਨੇ ਨੇ ਰਚਿਆ ਨਵਾਂ ਇਤਿਹਾਸ, ਕੀਮਤਾਂ ਰਿਕਾਰਡ ਪੱਧਰ 'ਤੇ!

 
 
 
 
Subscribe