ਹਿਮਾਚਲ ਵਿੱਚ ਪੰਜ ਗੁਣਾ ਵਧੀ ਮੰਗ
ਮੰਡੀ : ਕਲਪਾ ਅਤੇ ਨਾਸਿਕ ਦੇ ਕਾਲੇ ਅੰਗੂਰਾਂ ਤੋਂ ਤਿਆਰ ਰੈੱਡ-ਵਾਈਨ ਹਿਮਾਚਲ ਤੋਂ ਇਲਾਵਾ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਮਿਲੇਗੀ। ਰੈੱਡ-ਵਾਈਨ ਕਈ ਜਾਨਲੇਵਾ ਰੋਗ ਜਿਵੇਂ ਕੈਂਸਰ,  ਪੇਟ ਦੀਆਂ ਬੀਮਾਰੀਆਂ ਆਦਿ ਤੋਂ ਬਚਾਉਂਦੀ ਹੈ 
 ਮੈਟਾਬਾਲੀਜ਼ਮ (metabolism) ਦਾ ਪੱਧਰ ਠੀਕ ਰੱਖਦੀ ਹੈ। ਰਾਜ ਮਾਰਕੇਟਿੰਗ ਅਤੇ ਪ੍ਰੋਸੈਸਿੰਗ ਕਾਰਪੋਰੇਸ਼ਨ (HPSC) ਨੇ ਰੈੱਡ-ਵਾਈਨ (red wine) ਦੀ ਮੰਗ ਨੂੰ ਦੇਖਦਿਆਂ ਇਸ ਨੂੰ ਹੋਰ ਸੂਬਿਆਂ ਵਿਚ ਲਾਂਚ ਕਰਨ ਦਾ ਫੈਸਲਾ ਕੀਤਾ ਹੈ ।ਏਸ ਦੇ ਲਾਇਸੰਸ ਲਈ ਅਰਜੀ ਦੇ ਦਿੱਤੀ ਗਈ ਹੈ। HPSC ਨੇ ਪਿਛਲੇ ਸਾਲ ਟਰਾਇਲ ਵਜੋਂ ਕਰੀਬ ਪੰਜ ਹਜ਼ਾਰ ਬੋਤਲਾਂ ਰੈੱਡ-ਵਾਈਨ ਬਣਾਈ ਸੀ। ਸ਼ਿਮਲਾ,  ਮਨਾਲੀ , ਪਰਵਾਣੁ,  ਨਾਹਨ,  ਧਰਮਸ਼ਾਲਾ ਆਦਿ ਜਗ੍ਹਾ ਤੇ ਉਪਲੱਬਧ ਮੁਹਈਆ ਕਰਵਾਈ ਗਈ ਸੀ। 
 ਦਿੱਲੀ,  ਚੰਡੀਗੜ੍ਹ ਪੰਜਾਬ ਸਣੇ ਕਈ ਹੋਰ ਸੂਬਿਆਂ ਦੇ ਸੈਲਾਨੀਆਂ ਨੇ ਰੈੱਡ-ਵਾਈਨ (red wine) ਦੀ ਕਾਫੀ ਪ੍ਰਸੰਸਾ ਵੀ ਕੀਤੀ ਸੀ। ਇਸ ਵਾਰ ਕਰੀਬ ਪੰਜ ਗੁਣਾ ਮੰਗ ਵਧੀ  ਹੈ।  HPSC ਨੇ ਰੈੱਡ-ਵਾਈਨ ਤਿਆਰ ਕਰ ਕੇ ਕੋਲਡ ਸਟੋਰਾਂ ਵਿਚ ਵਿਚ ਰੱਖ ਦਿੱਤੀ ਸੀ । covid -19 ਦੇ ਚਲਦਿਆਂ ਪੈਕਿੰਗ ਆਦਿ ਦਾ ਕੰਮ ਵਿੱਚੇ ਹੀ ਰੋਕ ਗਿਆ ਸੀ। ਹੁਣ HPSC ਨੇ ਪੈਕਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਸਿਹਤ ਲਈ ਹੁੰਦੀ ਹੈ ਗੁਣਕਾਰੀ
ਕਾਲੇ ਅੰਗੂਰਾਂ ਤੋਂ ਤਿਆਰ ਰੈੱਡ-ਵਾਈਨ (red wine) ਪਾਚਨ ਤੰਤਰ ਦੀ ਮਜ਼ਬੂਤੀ ਦੇ ਨਾਲ ਨਾਲ ਕਲੈਸਟਰੋਲ (cholesterol) ਨੂੰ ਵੀ ਕੰਟਰੋਲ ਕਰਦੀ ਹੈ । ਇਹ ਖ਼ੂਨ ਵਿੱਚ ਸ਼ੂਗਰ ਦੀ ਮਾਤਰਾ ਵੀ ਘੱਟ ਕਰਦੀ ਹੈ । ਸਰੀਰ ਦੇ ਮੈਟਾਬਾਲਿਜ਼ਮ ਦਾ ਪੱਧਰ ਸਹੀ ਰਹਿੰਦਾ ਹੈ ਜਿਸ ਨਾਲ ਮੋਟਾਪਾ ਘੱਟ ਕਰਨ ਵਿਚ ਵੀ ਮਦਦ ਮਿਲਦੀ ਹੈ।
ਜ਼ਿਕਰਯੋਗ ਹੈ ਕਿ ਇਸ ਨੂੰ ਬਣਾਉਣ ਲਈ HPSC ਨੇ ਕਿਨੌਰ ਜ਼ਿਲੇ ਦੇ ਕਲਪਾ ਤੋਂ 4 ਅਤੇ ਮਹਾਰਾਸ਼ਟਰ ਦੇ ਨਾਸਿਕ ਤੋਂ 20 ਮੈਟ੍ਰਿਕ ਟਨ ਕਾਲ਼ਾ ਅੰਗੂਰ ਖਰੀਦਿਆ ਸੀ। ਤੁਹਾਨੂੰ ਦੱਸ ਦਈਏ ਕਿ ਇਸ ਦੀ ਇੱਕ ਬੋਤਲ ਬਜ਼ਾਰ ਵਿੱਚ 500 ਰੁਪਏ ਤੱਕ ਮਿਲੇਗੀ । ਇਹ ਇਕ  ਪੀਣ ਯੋਗ ਪਦਾਰਥ ਹੈ ਜੋ ਕਾਲੇ ਅੰਗੂਰਾਂ ਤੋਂ ਬਣਾਇਆ ਜਾਂਦਾ ਹੈ। 
 ਇਸ ਵਿੱਚ ਵਿਟਾਮਿਨ ਬੀ,  ਆਇਰਨ,  ਮੈਗਨੀਸ਼ੀਅਮ,  ਜ਼ਰੂਰੀ ਤੱਤ ਸ਼ਾਮਲ ਹੁੰਦੇ ਹਨ। ਦੱਸ ਦਈਏ ਕਿ ਇਸ ਵਿੱਚ ਕਿਸੇ ਤਰ੍ਹਾਂ ਦੀ ਖੰਡ ਨਹੀਂ ਮਿਲੀ ਹੈ।