Friday, May 02, 2025
 

ਹੋਰ ਰਾਜ (ਸੂਬੇ)

ਮਹਾਰਾਸ਼ਟਰ ਦੇ PWD ਮੰਤਰੀ ਅਸ਼ੋਕ ਚਵਾਨ ਕੋਰੋਨਾ ਪਾਜ਼ੇਟਿਵ

May 25, 2020 06:41 AM

ਮੁੰਬਈ : ਦੇਸ਼ 'ਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਮਹਾਰਾਸ਼ਟਰ 'ਚ ਕੋਰੋਨਾ ਦਾ ਅਸਰ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਉਥੇ ਹੀ ਹੁਣ ਮਹਾਰਾਸ਼ਟਰ ਦੇ PWD ਮੰਤਰੀ ਅਸ਼ੋਕ ਚਵਾਨ (ashok chavan) ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਨੂੰ ਨਾਂਦੇੜ ਤੋਂ ਮੁੰਬਈ ਲਿਆਇਆ ਜਾ ਰਿਹਾ ਹੈ। ਹਾਲਾਂਕਿ ਹਾਲੇ ਉਨ੍ਹਾਂ  ਦੇ ਨਾਮ ਦੀ ਆਧਿਕਾਰਿਕ ਪੁਸ਼ਟੀ ਨਹੀਂ ਹੋਈ ਹੈ।  ਇਸ ਤੋਂ ਪਹਿਲਾਂ ਅਪ੍ਰੈਲ 'ਚ ਮਹਾਰਾਸ਼‍ਟਰ (maharashtra) ਦੇ ਰਿਹਾਇਸ਼ ਮੰਤਰੀ ਅਤੇ ਐਨ.ਸੀ.ਪੀ. (NCP) ਦੇ ਨੇਤਾ ਜਿਤੇਂਦਰ ਆਵਹਾਡ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੇਟਿਵ (test report positive) ਆਈ ਸੀ। ਨਿਮੋਨੀਆ (phenumonia) ਦੀ ਸ਼ਿਕਾਇਤ ਦੇ ਚੱਲਦੇ ਮੰਤਰੀ ਨੂੰ ਮੰਗਲਵਾਰ ਦੀ ਰਾਤ ਠਾਣੇ ਦੇ ਹਸਪਤਾਲ 'ਚ ਦਾਖਲ ਕੀਤਾ ਗਿਆ ਸੀ। ਰਿਹਾਇਸ਼ ਮੰਤਰੀ ਦੇ ਸੰਪਰਕ 'ਚ ਰਹੇ ਸੁਰੱਖਿਆ ਕਰਮਚਾਰੀਆਂ ਸਹਿਤ 18 ਲੋਕਾਂ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ। ਮੰਤਰੀ ਪਹਿਲਾਂ ਹੋਮ ਕੁਆਰੰਟੀਨ (home quarantine) ਸਨ ਅਤੇ ਉਨ੍ਹਾਂ ਦੀ ਰਿਪੋਰਟ ਉਸ ਸਮੇਂ ਨੈਗੇਟਿਵ ਆਈ ਸੀ। ਐਨ.ਸੀ.ਪੀ. ਚੀਫ ਸ਼ਰਦ ਪਵਾਰ  ਦੇ ਖਾਸ ਮੰਨੇ ਜਾਣ ਵਾਲੇ ਜਿਤੇਂਦਰ ਠਾਣੇ ਦੀ ਕਾਲਵਾ-ਮੁੰਬਰਾ ਸੀਟ ਤੋਂ ਵਿਧਾਇਕ ਹਨ।

 

Have something to say? Post your comment

 
 
 
 
 
Subscribe