Tuesday, June 17, 2025
 
BREAKING NEWS
ਆਓ ਤੁਹਾਨੂੰ ਦੱਸੀਏ ਕੱਚੇ ਅੰਬ ਦਾ ਅੰਬ ਪੰਨਾ ਬਣਾਉਣ ਦੀ ਵਿਧੀ राणा नायडू सीज़न 2 में दमदार प्रदर्शन करने के लिए तैयार हैं तनुज विरवानीगोवा में शोथीम प्राइड ऑफ इंडिया और प्राइड ऑफ गोवा अवार्ड का आयोजनਆਓ ਤੁਹਾਨੂੰ ਦੱਸੀਏ ਕੱਚੇ ਅੰਬ ਦੀ ਖੱਟੀ ਮਿੱਠੀ ਚਟਨੀ ਬਣਾਉਣ ਦਾ ਤਰੀਕਾ Prominent Personalities Attend Antim Ardas of Gurdas Mann's brother Gurpanth Maan in Chandigarhਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (12 ਜੂਨ 2025)पंजाब सरकार द्वारा पंजाब में मिनी जंगल लगाने मुख्य हाइवे पर पौधारोपण का काम पुरजोरों पर BBC ਨੇ ਜਾਰੀ ਕੀਤੀ ਮੂਸੇਵਾਲਾ ਦੀ ਡਾਕੂਮੈਂਟਰੀ, ਪਿਤਾ ਬਲਕੌਰ ਸਿੰਘ ਨੇ ਭੇਜਿਆ ਕਾਨੂੰਨੀ ਨੋਟਿਸਸਰਕਾਰ ਦਾ ਹੁਕਮ : ਹੁਣ ਏਅਰਕੰਡੀਸ਼ਨਰ AC 20 ਤੋਂ 28 ਡਿਗਰੀ ਤਾਪਮਾਨ ਦੀ ਰੇਂਜ ਵਾਲੇ ਹੋਣਗੇ :ਪੰਜਾਬ ਦੇ 18 ਜ਼ਿਲ੍ਹਿਆਂ ਵਿੱਚ ਸਖ਼ਤ ਗਰਮੀ ਦਾ ਅਲਰਟ ਜਾਰੀ

ਹੋਰ ਰਾਜ (ਸੂਬੇ)

ਵਿਆਹ ਦਾ ਵਾਅਦਾ ਕਰ ਸਰੀਰਕ ਸੰਬੰਧ ਬਣਾਉਣਾ ਬਲਾਤਕਾਰ ਨਹੀਂ : ਹਾਈ ਕੋਰਟ

May 24, 2020 10:37 PM

ਕਟਕ  : ਓਡਿਸ਼ਾ ਹਾਈ ਕੋਰਟ (odisha high court) ਦੇ ਇੱਕ ਜੱਜ ਨੇ ਮਹੱਤਵਪੂਰਣ ਟਿੱਪਣੀ ਕੀਤੀ ਹੈ ਕਿ ਵਿਆਹ ਦਾ ਵਾਅਦਾ ਕਰ ਸਰੀਰਕ ਸੰਬੰਧ ਬਣਾਉਣਾ ਬਲਾਤਕਾਰ ਦੇ ਸਮਾਨ ਨਹੀਂ ਹੈ। ਜਸਟਿਸ ਐਸ. ਕੇ. ਪਾਣਿਗ੍ਰਹੀ (justice s k pranghini) ਨੇ ਇਸ ਗੱਲ 'ਤੇ ਵੀ ਸਵਾਲ ਚੁੱਕੇ ਕਿ ਕੀ ਬਲਾਤਕਾਰ ਕਾਨੂੰਨਾਂ ਦੀ ਵਰਤੋ ਸਬੰਧਾਂ ਨੂੰ ਨਿਯਮਤ ਕਰਣ ਲਈ ਕੀਤਾ ਜਾਣਾ ਚਾਹੀਦਾ ਹੈ, ਖਾਸਕਰ ਉਨ੍ਹਾਂ ਮਾਮਲਿਆਂ 'ਚ ਜਿੱਥੇ ਔਰਤਾਂ ਆਪਣੀ ਮਰਜ਼ੀ ਨਾਲ ਸੰਬੰਧ ਬਣਾਉਂਦੀਆਂ ਹਨ? ਜਸਟਿਸ ਪਾਣਿਗ੍ਰਹੀ ਨੇ ਇੱਕ ਹੇਠਲੀ ਅਦਾਲਤ ਦੇ ਵੀਰਵਾਰ ਦੇ ਆਦੇਸ਼ ਨੂੰ ਖਾਰਿਜ਼ ਕਰ ਦਿੱਤਾ ਅਤੇ ਬਲਾਤਕਾਰ ਦੇ ਦੋਸ਼ੀਆਂ ਦੀ ਜ਼ਮਾਨਤ ਅਰਜ਼ੀ ਨੂੰ ਮਨਜ਼ੂਰ ਕਰਦੇ ਹੋਏ ਇਹ ਟਿੱਪਣੀ ਕੀਤੀ। ਜਸਟਿਸ ਪਾਣਿਗ੍ਰਹੀ ਨੇ ਆਪਣੇ 12 ਪੰਨਿਆਂ ਦੇ ਆਦੇਸ਼ (12 pages order) 'ਚ ਬਲਾਤਕਾਰ ਕਾਨੂੰਨਾਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਕਿਹਾ ਕਿ ਬਿਨਾਂ ਕਿਸੇ ਭਰੋਸੇ ਦੇ ਸਹਿਮਤੀ ਨਾਲ ਵੀ ਸੰਬੰਧ ਬਣਾਉਣਾ ਸਪੱਸ਼ਟ ਰੂਪ ਨਾਲ ਆਈ. ਪੀ. ਸੀ. ਦੀ ਧਾਰਾ-376 (ਬਲਾਤਕਾਰ/rape) ਦੇ ਤਹਿਤ ਦੋਸ਼ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਨੇ ਇਸ ਮੁੱਦੇ ਨੂੰ ਹੱਲ ਕਰਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਅਕਸਰ ਸਵਾਲ ਚੁੱਕੇ ਜਾਂਦੇ ਹਨ ਕਿ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਕਾਨੂੰਨ ਅਤੇ ਨਿਆਂਇਕ ਫੈਸਲਿਆਂ ਰਾਹੀਂ ਕਿਵੇਂ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬਲਾਤਕਾਰ ਕਾਨੂੰਨ ਅਕਸਰ ਸਾਮਾਜਿਕ ਤੌਰ ਤੇ ਵਾਂਝੇ ਅਤੇ ਗਰੀਬ ਪੀਡ਼ਤਾਂ ਦੀ ਦੁਰਦਸ਼ਾ ਨੂੰ ਠੀਕ ਕਰਨ 'ਚ ਅਸਫਲ ਰਹੇ, ਜਿੱਥੇ ਉਹ ਪੁਰਸ਼ ਦੁਆਰਾ ਕੀਤੇ ਗਏ ਵਿਆਹ ਦੇ ਝੂਠੇ ਵਾਅਦੇ 'ਚ ਫਸ ਕੇ ਸਰੀਰਕ ਸਬੰਧ ਬਣਾ ਲੈਂਦੀਆਂ ਹਨ। ਮਾਮਲਾ ਓਡਿਸ਼ਾ ਦੇ ਕੋਰਾਪੁਟ ਜ਼ਿਲ੍ਹੇ (koraput district of odisha) ਤੋਂ ਪਿਛਲੇ ਸਾਲ ਨਵੰਬਰ 'ਚ 19 ਸਾਲਾ ਆਦਿਵਾਸੀ ਔਰਤ ਦੀ ਸ਼ਿਕਾਇਤ 'ਤੇ ਬਲਾਤਕਾਰ ਦੇ ਦੋਸ਼ਾਂ ਦੇ ਤਹਿਤ ਇੱਕ ਵਿਦਿਆਰਥੀ ਦੀ ਗ੍ਰਿਫਤਾਰੀ ਨਾਲ ਜੁੜਿਆ ਸੀ।

 

Have something to say? Post your comment

 
 
 
 
 
Subscribe