Tuesday, November 04, 2025
 
BREAKING NEWS
IND vs AUS: ਚੌਥੇ ਮੈਚ ਤੋਂ ਪਹਿਲਾਂ ਆਸਟ੍ਰੇਲੀਆ ਨੇ ਟੀਮ ਵਿੱਚ ਬਦਲਾਅ ਕੀਤਾ, 2 ਸਟਾਰ ਖਿਡਾਰੀਆਂ ਨੂੰ ਬਾਹਰ ਕੀਤਾ ਗਿਆਅੱਜ ਤੋਂ ਪੰਜਾਬ-ਚੰਡੀਗੜ੍ਹ ਵਿੱਚ ਬਦਲੇਗਾ ਮੌਸਮ: ਹਲਕੀ ਬਾਰਿਸ਼ ਦੀ ਸੰਭਾਵਨਾਪਾਕਿਸਤਾਨ ਵਿੱਚ ਵੱਡੇ ਅੱਤਵਾਦੀ ਹਮਲੇ ਤੋਂ ਬਾਅਦ, ਫੌਜ ਨੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈਕਿਸਾਨ ਦੀ ਪੂਰੀ ਫ਼ਸਲ ਤਬਾਹ ਹੋ ਗਈ, ਪਰ ਉਸਨੂੰ ਸਰਕਾਰ ਤੋਂ ਸਿਰਫ਼ 2 ਰੁਪਏ ਮਿਲੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (4 ਨਵੰਬਰ 2025)🚨 ਸੂਡਾਨ ਵਿੱਚ RSF ਦਾ 'ਖੂਨੀ ਤਾਂਡਵ': ਊਠਾਂ 'ਤੇ ਸਵਾਰ ਲੜਾਕਿਆਂ ਨੇ 200 ਨਿਹੱਥੇ ਨਾਗਰਿਕਾਂ ਨੂੰ ਮੌਤ ਦੇ ਘਾਟ ਉਤਾਰਿਆ, ਨਸਲੀ ਕਤਲੇਆਮ ਦਾ ਖਦਸ਼ਾਪੰਜਾਬ ਯੂਨੀਵਰਸਿਟੀ ਸੈਨੇਟ ਭੰਗ ਕਰਨ ਦਾ ਫੈਸਲਾ: ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੇ 'ਤਾਨਾਸ਼ਾਹੀ ਤੋਹਫ਼ੇ' ਦਾ ਕੀਤਾ ਜ਼ੋਰਦਾਰ ਵਿਰੋਧਪੰਜਾਬ ਵਿੱਚ ਤਾਪਮਾਨ ਡਿੱਗਿਆਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (2 ਨਵੰਬਰ 2025)ਆਂਧਰਾ ਪ੍ਰਦੇਸ਼ ਦੇ ਵੈਂਕਟੇਸ਼ਵਰ ਮੰਦਰ ਵਿੱਚ ਭਗਦੜ, 9 ਸ਼ਰਧਾਲੂਆਂ ਦੀ ਮੌਤ, ਕਈ ਜ਼ਖਮੀ

ਹੋਰ ਦੇਸ਼

ਹਿਟਲਰ ਦੇ 84 ਸਾਲਾ ਪਾਲਤੂ ਮਗਰਮੱਛ ਦੀ ਮੌਤ

May 24, 2020 08:29 PM
ਮਾਸਕੋ : ਨਾਜ਼ੀ ਤਾਨਾਸ਼ਾਹ ਅਡੌਲਫ ਹਿਟਲਰ ਦੇ ਪਾਲਤੂ ਮਗਰਮੱਛ ਦੀ ਮਾਸਕੋ ਦੇ ਚਿੜੀਆਘਰ (mascow zoo) ਵਿਚ ਮੌਤ ਹੋ ਗਈ। ਇਸ ਮਗਰਮੱਛ ਦੀ ਉਮਰ 84 ਸਾਲ ਦੱਸੀ ਜਾਂਦੀ ਹੈ। ਮੀਡੀਆ ਰੀਪੋਰਟਾਂ ਦੇ ਅਨੁਸਾਰ, ਇਹ ਅਡੌਲਫ ਹਿਟਲਰ ਦਾ ਪਾਲਤੂ ਮਗਰਮੱਛ ਸੀ। ਇਹ ਦੂਜੇ ਵਿਸ਼ਵ ਯੁੱਧ ਦੇ ਅੰਤ ਦੇ ਬਾਅਦ ਬ੍ਰਿਟਿਸ਼ ਫ਼ੌਜ ਨੂੰ ਬਰਲਿਨ 'ਚ ਮਿਲਿਆ ਸੀ। ਬ੍ਰਿਟਿਸ਼ ਫ਼ੌਜਾਂ ਨੇ ਇਸ ਨੂੰ ਸੋਵੀਅਤ ਯੂਨੀਅਨ ਦੀ ਫ਼ੌਜ ਦੇ ਹਵਾਲੇ ਕਰ ਦਿਤਾ ਸੀ। ਇਸ ਮਗਰਮੱਛ (alligator named saturn)ਦਾ ਨਾਂ ਸੈਟਨਰ (ਸ਼ਨਿ) ਸੀ।
ਸੋਵੀਅਤ ਯੂਨੀਅਨ (soviet union) ਦੀ ਫੌਜ ਨੇ ਬਾਅਦ ਵਿਚ ਇਸ ਨੂੰ ਮਾਸਕੋ ਦੇ ਜ਼ੂ ਵਿਚ ਭੇਜ ਦਿਤਾ ਸੀ। 1946 ਤੋਂ ਹੁਣ ਤਕ ਇਹ ਮਗਰਮੱਛ ਇਸ ਜ਼ੂ ਵਿਚ ਰਹਿ ਰਿਹਾ ਸੀ। ਦਸਿਆ ਜਾ ਰਿਹਾ ਹੈ ਕਿ ਦੂਸਰਾ ਵਿਸ਼ਵ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਇਹ ਬਰਲਿਨ ਵਿਚ ਲੋਕਾਂ ਦੇ ਖਿੱਚ ਦਾ ਕੇਂਦਰ ਹੁੰਦਾ ਸੀ। ਦਿ ਡੇਲੀ ਸਟਾਰ ਦੀ ਇਕ ਰੀਪੋਰਟ ਦੇ ਅਨੁਸਾਰ, ਇਕ ਰੂਸ ਦੇ ਲੇਖਕ ਬੋਰਿਸ ਅਕੁਨਿਨ ਨੇ ਇਸਨੂੰ ਹਿਟਲਰ ਦਾ ਪਾਲਤੂ ਮਗਰਮੱਛ ਦਸਿਆ ਸੀ। ਮਾਸਕੋ ਜੂ ਦੇ ਵੈਟਰਨਰੀ ਡਾਕਟਰ ਦਿਮਿੱਤਰੀ ਵੈਸਿਲਯੇਵ ਨੇ ਦਸਿਆ ਕਿ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਹਿਟਲਰ ਮਗਰਮੱਛ ਪ੍ਰੇਮੀ ਸੀ। ਹਿਟਲਰ ਦੀ 75 ਵੀਂ ਹਾਰ ਦੀ ਵਰ੍ਹੇਗੰਢ ਮੌਕੇ ਮਗਰਮੱਛ ਸੈਟਨਰ ਜ਼ਿੰਦਾ ਸੀ।
ਕਿਹਾ ਜਾਂਦਾ ਹੈ ਕਿ ਇਹ ਮਗਰਮੱਛ ਦਾ ਜਨਮ ਸੰਨ 1936 ਨੂੰ ਮਿਸੀਸਿਪੀ ਦੇ ਜੰਗਲਾਂ 'ਚ ਹੋਇਆ ਸੀ। 
ਇਸਨੂੰ ਨਵੰਬਰ 1943 'ਚ ਫੜ ਕੇ ਬਰਲਿਨ ਲਿਆਂਦਾ ਗਿਆ ਸੀ। ਇਹ ਬ੍ਰਿਟਿਸ਼ ਸੈਨਿਕਾਂ ਨੂੰ ਤਿੰਨ ਸਾਲ ਬਾਅਦ ਮਿਲਿਆ ਸੀ। ਇਹ ਮਗਰਮੱਛ ਮਾਸਕੋ ਦੇ ਜ਼ੂ (oldest alligator in mascow zoo) ਸਭ ਤੋਂ ਪੁਰਾਣਾ ਜਾਨਵਰ ਸੀ। 1980 ਵਿਚ ਜ਼ੂ ਦੀ ਛੱਤ ਦੇ ਕੰਕਰੀਟ ਦਾ ਇਕ ਟੁਕੜਾ (piece of concrete) ਇਸ ਦੇ ਉੱਪਰ ਡਿਗ ਗਿਆ ਸੀ, ਪਰ ਇਹ ਹਾਦਸੇ ਵਿਚ ਉਸ ਦੀ ਜਾਨ ਬਚ ਗਈ ਸੀ। ਇਕ ਵਾਰੀ ਜ਼ੂ ਘੁੰਮਣ ਆਏ ਇਕ ਸ਼ਖਸ ਨੇ ਇਸ ਦੇ ਸਿਰ ਉਤੇ ਪੱਥਰ ਨਾਲ ਹਮਲਾ ਕਰ ਦਿਤਾ ਸੀ। 
ਇਸ ਹਮਲੇ ਵਿਚ ਮਗਰਮੱਛ ਨੂੰ ਗੰਭੀਰ ਸੱਟਾਂ ਵੱਜੀਆਂ ਅਤੇ ਕਈ ਮਹੀਨਿਆਂ ਤਕ ਉਸ ਦਾ ਇਲਾਜ ਚੱਲਿਆ। ਕਿਹਾ ਜਾਂਦਾ ਹੈ ਕਿ ਜਦੋਂ ਇਸ ਮਗਰਮੱਛ ਲਈ ਨਵਾਂ ਐਕੁਰੀਅਮ (aquarium for alligator) ਬਣਾਇਆ ਗਿਆ ਸੀ ਤਾਂ ਉਸਨੇ 4 ਮਹੀਨਿਆਂ ਤੋਂ ਭੋਜਨ ਨਹੀਂ ਖਾਧਾ। 2010 ਵਿਚ ਉਸਨੇ ਇਕ ਸਾਲ ਲਈ ਅਜਿਹਾ ਕੀਤਾ ਅਤੇ ਬਾਅਦ ਵਿਚ ਉਸਨੇ ਖਾਣਾ ਸ਼ੁਰੂ ਕਰ ਦਿਤਾ। ਮਾਸਕੋ ਜੂ ਦੇ ਲੋਕਾਂ ਨੇ ਮਗਰਮੱਛ ਦੀ ਮੌਤ 'ਤੇ ਸੋਗ ਜ਼ਾਹਰ ਕੀਤਾ ਹੈ।
 
  
 
 
 

Have something to say? Post your comment

Subscribe