Tuesday, August 05, 2025
 
BREAKING NEWS
ਉੱਤਰਾਖੰਡ ਵਿਚ ਫਟਿਆ ਬੱਦਲ, 50-60 ਲੋਕ ਲਾਪਤਾ, ਦਰਜਨਾਂ ਘਰ ਮਲਬੇ ਹੇਠ ਦੱਬੇ10 ਅਗਸਤ ਤੱਕ ਭਰੇ ਜਾ ਸਕਣਗੇ ਜਵਾਹਰ ਨਵੋਦਿਆ ਵਿਦਿਆਲਿਆ ਗਿਆਰਵੀਂ ਜਮਾਤ ਦੇ ਆਨਲਾਈਨ ਫਾਰਮਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦਾ ਦੇਹਾਂਤस्कारलेट जोहानसन की तरह ताकत, स्टाइल और चुलबुलेपन का प्रतीक हैं निकिता रावलਮੋਹਨ ਭਾਗਵਤ 26 ਤੋਂ 28 ਅਗਸਤ ਤੱਕ ਦਿੱਲੀ ਵਿੱਚ ਬੁੱਧੀਜੀਵੀਆਂ ਨਾਲ ਗੱਲਬਾਤ ਕਰਨਗੇਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਪ੍ਰੇਮ ਵਿਆਹ 'ਤੇ ਪਾਬੰਦੀਸੁਪਰੀਮ ਕੋਰਟ ਵਿੱਚ ਅੱਜ ਸੁਣਵਾਈ ਦਾ Super Day: ਬਾਂਕੇ ਬਿਹਾਰੀ, ਓਬੀਸੀ ਰਾਖਵਾਂਕਰਨ ਅਤੇ ਨਿਠਾਰੀ ਕੇਸ ਸਮੇਤ 5 ਵੱਡੇ ਮਾਮਲਿਆਂ 'ਤੇ ਬਹਿਸਦਿੱਲੀ ਵਿੱਚ ਅੱਜ SYL ਮੀਟਿੰਗ: ਸੁਪਰੀਮ ਕੋਰਟ ਵਿੱਚ 13 ਅਗਸਤ ਨੂੰ ਸੁਣਵਾਈਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (5 ਅਗੱਸਤ 2025)ਬਿਹਾਰ ਵਿੱਚ ਅਧਿਆਪਕ ਭਰਤੀ ਲਈ ਡੋਮੀਸਾਈਲ ਨੀਤੀ ਲਾਗੂ

ਕਾਰੋਬਾਰ

covid-19 : ਸਬਜ਼ੀਆਂ 'ਤੇ ਪਈ ਵੱਡੀ ਮਾਰ

May 24, 2020 06:43 PM

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਦੀ ਥੋਕ ਮੰਡੀ ਵਿਚ ਟਮਾਟਰ, ਪਿਆਜ਼ ਸਮੇਤ ਤਮਾਮ ਸਬਜ਼ੀਆਂ ਦੀਆਂ ਕੀਮਤਾਂ ਵਿਚ ਇਸ ਮਹੀਨੇ ਭਾਰੀ ਗਿਰਾਵਟ ਆਈ ਹੈ। ਫਲਾਂ ਅਤੇ ਸਬਜ਼ੀਆਂ ਦੀ ਏਸ਼ੀਆ ਦੀ ਸਭ ਤੋਂ ਵੱਡੀ ਥੋਕ ਮੰਡੀ, ਦਿੱਲੀ ਸਥਿਤ ਆਜ਼ਾਦਪੁਰ ਮੰਡੀ ਵਿਚ ਟਮਾਟਰ (tomato) ਇਕ ਰੁਪਿਆ ਪ੍ਰਤੀ ਕਿਲੋ ਤੋਂ ਵੀ ਘਟ ਭਾਅ ਤੇ ਵਿਕ ਰਹੇ ਹਨ। 

ਮੰਡੀ ਦੀ ਕਾਰੋਬਾਰੀ ਅਤੇ ਆੜਤੀ ਦਸਦੇ ਹਨ ਕਿ ਸਬਜ਼ੀਆਂ ਦੇ ਫੁਟਕਲ ਵਿਕਰੇਤਾਵਾਂ ਦੀ ਗਿਣਤੀ ਮੰਡੀ ਵਿਚ ਕਾਫੀ ਘਟ ਗਈ ਹੈ ਜਿਸ ਕਾਰਨ ਮੰਗ ਘਟ ਹੈ। ਓਖਲਾ ਮੰਡੀ ਦੇ ਆੜਤੀ ਵਿਜੈ ਆਹੂਜਾ ਨੇ ਦਸਿਆ ਕਿ ਮੰਡੀ ਵਿਚ ਦੋ ਰੁਪਏ ਕਿਲੋ ਵੀ ਟਮਾਟਰ ਲੈਣ ਵਾਲਾ ਕੋਈ ਨਹੀਂ ਹੈ। ਉਹਨਾਂ ਦਸਿਆ ਕਿ ਟਮਾਟਰ ਹੀ ਨਹੀਂ, ਹੋਰ ਕਈ ਸਬਜ਼ੀਆਂ ਵੀ ਘਟ ਰੇਟ ਤੇ ਵਿਕ ਰਹੀਆਂ ਹਨ। ਘੀਆ ਦੇ ਥੋਕ ਭਾਅ ਦੋ ਤੋਂ ਤਿੰਨ ਰੁਪਏ ਪ੍ਰਤੀ ਕਿਲੋ ਹੋ ਗਏ ਹਨ ਅਤੇ ਤੋਰੀ ਛੇ ਰੁਪਏ ਕਿਲੋ ਵਿਕ ਰਹੀ ਹੈ। ਇਸ ਪ੍ਰਕਾਰ ਹੋਰ ਕਈ ਸਬਜ਼ੀਆਂ ਦੀਆਂ ਕੀਮਤਾਂ ਵਿਚ ਵੀ ਭਾਰੀ ਗਿਰਾਵਟ ਆਈ ਹੈ। ਪਿਆਜ਼ ਦਾ ਔਸਤ ਭਾਅ ਇਸ ਮਹੀਨੇ ਵਿਚ ਹੁਣ ਤਕ ਇਕ ਤੋਂ ਡੇਢ ਰੁਪਏ ਘਟ ਹੋ ਗਿਆ ਹੈ ਜਦਕਿ ਪਿਆਜ਼ ਦੇ ਭਾਅ ਦਾ ਹੇਠਲਾ ਪੱਧਰ 2.50 ਰੁਪਏ ਕਿਲੋ ਤਕ ਹੋ ਗਿਆ ਹੈ।
ਆਹੂਜਾ ਨੇ ਦਸਿਆ ਕਿ ਦਿੱਲੀ ਵਿਚ ਲੱਖਾਂ ਲੋਕਾਂ ਦੇ ਪਰਵਾਸ ਕਾਰਨ ਕੀਮਤਾਂ ਘਟ ਗਈਆਂ ਹਨ। ਆਜ਼ਾਦਪੁਰ ਮੰਡੀ ਦੇ ਕਾਰੋਬਾਰੀਆਂ ਅਤੇ ਆਨਿਯਮ ਮਰਕਿਟ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸ਼ਰਮਾ ਨੇ ਦਸਿਆ ਕਿ ਮੰਡੀ ਵਿਚ ਖਰੀਦਦਾਰ ਘਟ ਹੋ ਜਾਣ ਕਾਰਨ ਟਮਾਟਰ ਸਮੇਤ ਤਮਾਮ ਸਬਜ਼ੀਆਂ (vegetable price in market) ਦੀਆਂ ਕੀਮਤਾਂ ਵਿਚ ਗਿਰਾਵਟ ਆਈ ਹੈ। ਉਹਨਾਂ ਕਿਹਾ ਕਿ ਰੈਸਟੋਰੈਟ, ਢਾਬੇ ਸਭ ਕੁੱਝ ਬੰਦ ਹੈ ਜਿਸ ਕਾਰਨ ਖਪਤ ਅਤੇ ਮੰਗ ਘਟ ਗਈ ਹੈ। ਹਾਲਾਂਕਿ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਟੋਕਨ ਸਿਸਟਮ ਕਾਰਨ ਗਾਹਕਾਂ ਨੂੰ ਕਾਫੀ ਇੰਤਜ਼ਾਰ ਕਰਨਾ ਪੈਂਦਾ ਹੈ ਜਿਸ ਕਾਰਨ ਉਹ ਸਬਜ਼ੀ ਲੈਣ ਲਈ ਮੰਡੀ ਨਹੀਂ ਆਉਣਾ ਚਾਹੁੰਦੇ। ਦਸ ਦਈਏ ਕਿ ਮੰਡੀ ਵਿਚ ਭੀੜ ਘਟ ਕਰਨ ਲਈ ਅਤੇ ਸੋਸ਼ਲ ਡਿਸਟੈਂਟਿੰਗ ਦਾ ਪਾਲਣ ਕਰਨ ਲਈ ਟੋਕਨ ਸਿਸਟਮ ਨਾਲ ਦਾਖਲ ਹੋਣ ਦੀ ਵਿਵਸਥਾ ਕੀਤੀ ਗਈ ਹੈ।
  ਮੰਡੀ ਦੇ ਇਕ ਹੋਰ ਕਾਰੋਬਾਰੀ ਨੇ ਕਿਹਾ ਕਿ ਦਿੱਲੀ ਤੋਂ ਲੱਖਾਂ ਮਜ਼ਦੂਰ ਪਰਵਾਸ ਕਰ ਚੁੱਕੇ ਹਨ ਲਿਹਾਜਾ ਸਬਜ਼ੀਆਂ ਦੀ ਖ਼ਪਤ ਘਟ ਹੋ ਗਈ ਹੈ ਪਰ ਫਲਾਂ ਦੀ ਮੰਗ ਘਟ ਨਹੀਂ ਹੋਈ ਹੈ ਇਸ ਲਈ ਫਲਾਂ ਦੀਆਂ ਕੀਮਤਾਂ ਵਿਚ ਕਮੀ ਨਹੀਂ ਆਈ। ਆਜ਼ਾਦਪੁਰ ਮੰਡੀ ਏਪੀਐਮਸੀ (APMC Azadpur market) ਦੇ ਰੇਟ ਮੁਤਾਬਕ ਟਮਾਟਰ ਦਾ ਥੋਕ ਭਾਅ ਜਿੱਥੇ ਇਕ ਮਈ ਨੂੰ 6-15.25 ਰੁਪਏ ਪ੍ਰਤੀ ਕਿਲੋ ਸੀ ਉੱਥੇ ਹੀ ਪਿਛਲੇ ਤਿੰਨ ਦਿਨਾਂ ਤੋਂ ਇਹ 0.75-5.25 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਇਸ ਪ੍ਰਕਾਰ ਪਿਆਜ਼ (onion) ਦਾ ਥੋਕ ਭਾਅ ਜਿੱਥੇ ਇਕ ਮਈ ਨੂੰ 4.50-11.25 ਰੁਪਏ ਪ੍ਰਤੀ ਕਿਲੋ ਸੀ ਉੱਥੇ ਹੀ ਸ਼ਨੀਵਾਰ ਨੂੰ ਇਹ 2.50-8.50 ਰੁਪਏ ਪ੍ਰਤੀ ਕਿਲੋ ਸੀ।  ਹਾਲਾਂਕਿ ਦੇਸ਼ ਦੀ ਰਾਜਧਾਨੀ ਅਤੇ ਆਸਪਾਸ ਦੇ ਇਲਾਕਿਆਂ ਦੀਆਂ ਕਲੋਨੀਆਂ ਵਿਚ ਸਬਜ਼ੀ ਵੇਚਣ ਵਾਲੇ ਟਮਾਟਰ 15-20 ਰੁਪਏ ਪ੍ਰਤੀ ਕਿਲੋ ਵੇਚ ਰਹੇ ਹਨ।
  ਇਸ ਪ੍ਰਕਾਰ ਹੋਰ ਸਬਜ਼ੀਆਂ ਦੀਆਂ ਕੀਮਤਾਂ ਵੀ ਥੋਕ ਭਾਅ ਨਾਲੋਂ ਕਾਫੀ ਜ਼ਿਆਦਾ ਭਾਅ ਤੇ ਵੇਚੀਆਂ ਜਾ ਰਹੀਆਂ ਹਨ। ਇਸ ਬਾਰੇ ਦਿੱਲੀ ਦੇ ਆਰ.ਕੇ.ਪੁਰਮ ਵਿਚ ਫਲ ਅਤੇ ਸਬਜ਼ੀ ਵੇਚ ਰਹੇ ਸ਼ਿਵਪਾਲ ਨੇ ਦਸਿਆ ਕਿ ਮੰਡੀ ਤੋਂ ਉਹ ਥੋਕ ਵਿਚ ਜਿਹੜੀ ਸਬਜ਼ੀ ਜਾਂ ਫਲ ਲਿਆਉਂਦੇ ਹਨ, ਉਸ ਵਿਚ ਕੁੱਝ ਸਬਜ਼ੀਆਂ ਅਤੇ ਫਲ ਖਰਾਬ ਹੋ ਜਾਂਦੇ ਹਨ। ਇਸ ਤੋਂ ਇਲਾਵਾ ਕਿਰਾਇਆ ਵੀ ਜ਼ਿਆਦਾ ਲਗ ਰਿਹਾ ਹੈ। ਇਸ ਲਈ ਉਹਨਾਂ ਨੂੰ ਥੋਕ ਬਜ਼ਾਰ ਦੇ ਮੁਕਾਬਲੇ ਵਧ ਰੇਟ ਤੇ ਸਬਜ਼ੀ ਵੇਚਣੀ ਪੈਂਦੀ ਹੈ।  

 

Have something to say? Post your comment

 

ਹੋਰ ਕਾਰੋਬਾਰ ਖ਼ਬਰਾਂ

1 ਅਗਸਤ ਤੋਂ ਬਦਲਣਗੇ ਇਹ ਨਿਯਮ

महाराष्ट्र में आरएंडबी का पहला और भारत में 26वां स्टोर ठाणे में खुला

कच्चा लेमन प्रोडक्शंस ने बोल्ड क्रिएटिव विजन के साथ लॉन्च किए कई प्रोजेक्ट्स

रसना ने मशहूर ब्रांड जम्पिन का अधिग्रहण कर रेडी-टु-ड्रिंक मार्केट में रखा कदम

ਜੇਨਸੋਲ ਇੰਜੀਨੀਅਰਿੰਗ ਦੇ CEO ਨੇ ਦਿੱਤਾ ਅਸਤੀਫ਼ਾ

ਸੋਨੇ ਦੀ ਕੀਮਤ 'ਚ ਭਾਰੀ ਗਿਰਾਵਟ:

ਭਾਰਤ 'ਚ 300 ਤੋਂ ਵੱਧ ਉਡਾਣਾਂ ਰੱਦ, 25 ਹਵਾਈ ਅੱਡੇ ਅਸਥਾਈ ਤੌਰ 'ਤੇ ਬੰਦ, ਜਾਣੋ ਕਿੰਨਾ ਸਮਾਂ ਰਹਿਣਗੇ ਬੰਦ

आज़ाद इंजीनियरिंग के लीन मैनुफैक्चरिंग युनिट का उद्घाटन

ਅੱਜ ਦੀ ਸੋਨੇ ਦੀ ਕੀਮਤ: 10 ਵੱਡੇ ਸ਼ਹਿਰਾਂ ਵਿੱਚ ਹੋਈ ਕਮੀ, ਨਿਵੇਸ਼ ਦਾ ਸਹੀ ਮੌਕਾ

महाराष्ट्र के राज्यपाल ने मुंबई में आदित्य ज्योत आई हॉस्पिटल ए यूनिट ऑफ डॉ. अग्रवाल्स आई हॉस्पिटल का उद्घाटन किया

 
 
 
 
Subscribe