Friday, May 02, 2025
 

ਆਸਟ੍ਰੇਲੀਆ

Australia : ਲੋਕ ਵੱਡੀ ਗਿਣਤੀ 'ਚ ਵਰਤ ਰਹੇ ਹਨ 'ਕੋਵਿਡਸੇਫ' ਐਪ

May 24, 2020 01:14 PM

ਕੈਨਬਰਾ : ਆਸਟ੍ਰੇਲੀਆ ਵਿਚ 60 ਲੱਖ ਲੋਕਾਂ ਨੇ ਇਕ ਮੋਬਾਈਲ ਫੋਨ ਐਪ ਡਾਊਨਲੋਡ ਕੀਤਾ ਹੈ ਜੇ ਸਿਹਤ ਅਧਿਕਾਰੀਆਂ ਨੂੰ ਕੋਰੋਨਾਵਾਇਰਸ ਇਨਫੈਕਸ਼ਨ ਦਾ ਪਤਾ ਲਗਾਉਣ ਵਿਚ ਮਦਦ ਕਰਦਾ ਹੈ। ਫੈਡਰਲ ਸਿਹਤ ਮੰਤਰੀ ਗ੍ਰੇਗ ਹੰਟ ਨੇ ਐਤਵਾਰ ਨੂੰ ਕਿਹਾ ਕਿ 'ਕੋਵਿਡਸੇਫ' (covidsafe)  ਐਪ ਮਹਾਮਾਰੀ ਨਾਲ ਨਜਿੱਠਣ ਵਿਚ ਮਹੱਤਵਪੂਰਣ ਭੂਮਿਕਾ ਨਿਭਾ ਰਿਹਾ ਹੈ ਅਤੇ ਕਈ ਦੇਸ਼ਾਂ ਨੇ ਇਸ ਦੇ ਸਕਰਾਤਮਕ ਪ੍ਰਭਾਵਾਂ ਨੂੰ ਸਮਝਣ ਵਿਚ ਦਿਲਚਸਪੀ ਦਿਖਾਈ ਹੈ।  ਜਦੋਂ ਕਿਸੇ ਵਿਚ ਕੋਰੋਨਾਵਾਇਰਸ ਇਨਫੈਕਸ਼ਨ (coronavirus infection) ਦਾ ਪਤਾ ਚੱਲਦਾ ਹੈ ਤਾਂ ਐਪ ਅਜਿਹੇ ਹੋਰ ਲੋਕਾਂ ਦਾ ਪਤਾ ਲਗਾਉਂਦਾ ਹੈ ਜਿ ਪਿਛਲੇ 3 ਹਫਤੇ ਵਿਚ ਉਸ ਵਿਅਕਤੀ ਦੇ ਸੰਪਰਕ ਵਿਚ ਕਰੀਬ 15 ਮਿੰਟ ਜਾਂ ਇਸ ਤੋਂ ਵੱਧ ਸਮੇਂ ਤੱਕ ਰਹੇ ਹਨ। ਸਰਕਾਰ ਦੇ ਮੁਤਾਬਕ ਆਸਟ੍ਰੇਲੀਆ ਦੀ 2.6 ਕਰੋੜ ਆਬਾਦੀ ਵਿਚੋਂ ਘੱਟੋ-ਘੱਟ 40 ਫੀ ਸਦੀ ਲੋਕ ਇਸ ਐਪ ਦੀ ਵਰਤੋਂ ਕਰਨ ਤਾਂ ਇਹ ਕਾਫੀ ਪ੍ਰਭਾਵੀ ਹੋਵੇਗਾ। ਆਸਟ੍ਰੇਲੀਆ ਵਿਚ ਕਰੀਬ 1.7 ਕਰੋੜ ਮੋਬਾਈਲ ਫੋਨ ਯੂਜ਼ਰ (mobile user) ਹਨ। ਆਸਟ੍ਰੇਲੀਆ ਵਿਚ ਕੋਵਿਡ-19  (covid-19 in Australia) ਦੇ 7100 ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ ਅਤੇ ਇਨਫੈਕਸ਼ਨ ਨਾਲ ਹੁਣ ਤੱਕ 102 ਲੋਕਾਂ ਦੀ ਮੌਤ ਹੋ ਚੁੱਕੀ ਹੈ। 

 

Have something to say? Post your comment

 

ਹੋਰ ਆਸਟ੍ਰੇਲੀਆ ਖ਼ਬਰਾਂ

 
 
 
 
Subscribe