Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਹੋਰ ਰਾਜ (ਸੂਬੇ)

ਤਾਲਾਬੰਦੀ ਤੋਂ ਪਰੇਸ਼ਾਨ ਹੋਏ ਨੌਜਵਾਨ ਨੇ ਸਰਕਾਰੀ ਬੱਸ ਚੋਰੀ ਕਰ ਕੇ ਕੀਤਾ ਇਹ ਕਾਰਾ

May 23, 2020 04:44 PM

ਆਂਧਰਾ ਪ੍ਰਦੇਸ਼ : ਕੋਰੋਨਾ ਵਾਇਰਸ ਕਾਰਨ ਪੂਰੇ ਦੇਸ਼ ਵਿਚ ਤਾਲਾਬੰਦੀ ਦਾ ਚੌਥਾ ਪੜਾਅ ਚੱਲ ਰਿਹਾ ਹੈ। ਇਸੇ ਦੌਰਾਨ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਤਾਲਾਬੰਦੀ ਤੋਂ ਨਿਰਾਸ਼ ਇਕ ਨੌਜਵਾਨ, ਜੋ ਬੈਂਗਲੁਰੂ ਦੀ ਯਾਤਰਾ ਕਰਨਾ ਚਾਹੁੰਦਾ ਸੀ, ਨੇ ਇਕ ਸਰਕਾਰੀ ਬੱਸ ਚੋਰੀ ਕੀਤੀ ਤੇ ਕਰਨਾਟਕ ਚਲਾ ਗਿਆ। 

ਇਸ ਦੌਰਾਨ ਉਹ ਫੜਿਆ ਗਿਆ। ਦਰਅਸਲ ਕਰਨਾਟਕ ਦਾ ਇਕ ਵਿਅਕਤੀ ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਵਿਚ ਧਰਮਵਾਰ ਆਰਟੀਸੀ ਬੱਸ ਡਿਪੂ ਤੋਂ ਇਕ ਸਰਕਾਰੀ ਬੱਸ ਚੋਰੀ ਕਰ ਕੇ ਬੰਗਲੁਰੂ ਜਾ ਰਿਹਾ ਸੀ। 

ਉਹ ਦੋਵਾਂ ਰਾਜਾਂ ਦੀ ਸਰਹੱਦ 'ਤੇ ਫੜਿਆ ਗਿਆ। ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ (ਏਪੀ 02 ਜ਼ੈਡ 0552) ਧਰਮਵਾਰ ਆਰਟੀਸੀ ਬੱਸ ਡਿਪੂ ਵਿਖੇ ਖੜੀ ਸੀ, ਪਰ ਟਰਾਂਸਪੋਰਟ ਕਰਮਚਾਰੀਆਂ ਨੇ ਬੱਸ ਨੂੰ ਲਿਜਾਂਦੇ ਹੋਏ ਨੌਜਵਾਨ ਨੂੰ ਵੇਖਿਆ। ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਧਰਮਵਾਰ ਤੋਂ ਬੰਗਲੌਰ ਜਾ ਰਹੀ ਬੱਸ ਦਾ ਪਿੱਛਾ ਕੀਤਾ। ਅਖੀਰ ਵਿਚ ਉਹਨਾਂ ਨੇ ਬੱਸ ਨੂੰ ਚੋਰੀ ਕਰਨ ਵਾਲੇ ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ। ਪੁਲਿਸ ਮੁਤਾਬਕ ਉਹ ਬੰਗਲੁਰੂ ਦਾ ਰਹਿਣ ਵਾਲਾ ਹੈ।

ਫਿਲਹਾਲ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਕਰ ਰਹੀ ਹੈ। ਹਾਲਾਂਕਿ ਸ਼ੁਰੂਆਤੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਨੌਜਵਾਨ ਲੌਕਡਾਊਨ ਤੋਂ ਪਰੇਸ਼ਾਨ ਸੀ, ਇਸ ਲਈ ਉਹ ਸਰਕਾਰੀ ਬੱਸ ਚੋਰੀ ਕਰ ਕੇ ਨਿਕਲ ਗਿਆ। 

 

Have something to say? Post your comment

 
 
 
 
 
Subscribe