Sunday, August 03, 2025
 

ਨਵੀ ਦਿੱਲੀ

ਅਮਫਾਨ : ਉੜੀਸਾ ਬੰਗਾਲ ਦੌਰੇ ਤੇ ਪੀਐਮ ਮੋਦੀ, 83 ਦਿਨਾਂ ਬਾਅਦ ਨਿਕਲੇ ਦਿੱਲੀ ਤੋਂ ਬਾਹਰ

May 22, 2020 10:17 AM

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਸ਼ੁੱਕਰਵਾਰ ਨੂੰ ਅਮਫਾਨ  (Amphan) ਤੋਂ ਪ੍ਰਭਾਵਿਤ ਪੱਛਮ ਬੰਗਾਲ ਅਤੇ ਉੜੀਸਾ ਦੇ ਦੌਰੇ ਲਈ ਰਵਾਨਾ ਹੋ ਗਏ ਹਨ। 83 ਦਿਨ ਮਗਰੋਂ ਉਹ ਪਹਿਲੀ ਵਾਰ ਦਿੱਲੀ ਤੋਂ ਬਾਹਰ ਜਾ ਰਹੇ ਹਨ। ਉਨ੍ਹਾਂ ਦਾ ਆਖਰੀ ਦੌਰਾ 29 ਫਰਵਰੀ ਨੂੰ ਉੱਤਰ ਪ੍ਰਦੇਸ਼ ਦੇ ਪਰਿਆਗਰਾਜ ਅਤੇ ਚਿੱਤਰਕੂਟ ਦਾ ਦੌਰਾ ਕੀਤਾ ਸੀ। ਦੇਸ ਵਿਚ ਜਾਰੀ ਕੋਰੋਨਾ ਦੇ ਪ੍ਰਭਾਵ ਨੂੰ ਰੋਕਣ ਲਈ 25 ਮਾਰਚ ਤੋਂ ਤਾਲਾਬੰਦੀ (lockdown) ਜਾਰੀ ਹੈ ਜਿਸ ਮਗਰੋਂ ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸਿੰਗ (video confrencing) ਜ਼ਰੀਏ ਪ੍ਰੋਗਰਾਮ ਵਿੱਚ ਭਾਗ ਲਿਆ ਪਰ ਦਿੱਲੀ ਤੋਂ ਬਾਹਰ ਨਹੀਂ ਗਏ। ਪੱਛਮੀ ਬੰਗਾਲ ਵਿਚ ਤੂਫਾਨ ਨਾਲ ਪੈਦਾ ਹੋਈਆਂ ਪਰਿਸਥਿਤੀਆਂ ਦਾ ਹਵਾਈ ਸਰਵੇਖਣ ਕਰਨ ਅਤੇ ਬਾਅਦ ਵਿੱਚ ਸਮੀਖਿਆ ਬੈਠਕ ਵਿੱਚ ਵੀ ਹਿੱਸਾ ਲੈਣ ਮਗਰੋਂ ਉਹ ਉਡੀਸਾ (Orissa) ਜਾਣਗੇ। ਜ਼ਿਕਰਯੋਗ ਹੈ ਕਿ ਚੱਕਰਵਾਤੀ ਤੂਫ਼ਾਨ (chakravatti toofan) ਨੇ ਉੜੀਸਾ ਅਤੇ ਪੱਛਮੀ ਬੰਗਾਲ (West Bengal) ਵਿੱਚ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ ਇਹ ਹੈ ਪ੍ਰਧਾਨ ਮੰਤਰੀ ਦਫ਼ਤਰ ਦੇ ਟਵੀਟ ਅਨੁਸਾਰ ਉਹ ਉਡੀਸਾ ਦੇ ਇਸ ਨੁਕਸਾਨ ਦਾ ਜਾਇਜ਼ਾ ਲੈਣਗੇ।

ਮਮਤਾ ਬੈਨਰਜੀ ਨੇ ਸੀ ਪ੍ਰਧਾਨ ਮੰਤਰੀ ਨੂੰ ਅਪੀਲ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ  (West Bengal Chief Minister mamata Banerjee) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀਰਵਾਰ ਸ਼ਾਮ ਨੂੰ ਪ੍ਰੈਸ ਕਾਨਫਰੰਸ ਜ਼ਰੀਏ ਸੂਬੇ ਦਾ ਦੌਰਾ ਕਰਨ ਦੀ ਅਪੀਲ ਕੀਤੀ ਸੀ ਪ੍ਰਧਾਨ ਮੰਤਰੀ ਨੇ ਕੁਝ ਘੰਟਿਆ ਅੰਦਰ ਉਨ੍ਹਾਂ ਦੀ ਅਪੀਲ ਮਨਜ਼ੂਰ ਕੀਤੀ ਅਤੇ ਦੌਰੇ ਦਾ ਫ਼ੈਸਲਾ ਲਿਆ।

 

Have something to say? Post your comment

Subscribe