Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਚੀਨ

ਬਿਨਾਂ Vaccine ਖਤਮ ਹੋਵੇਗੀ Corona virus ਦੀ ਬਿਮਾਰੀ : ਚੀਨ ਦਾਅਵਾ

May 20, 2020 04:34 PM

ਬੀਜਿੰਗ : ਚੀਨ ਵਿਚ ਇਕ ਪ੍ਰਯੋਗਸ਼ਾਲਾ ਵਿਚ ਅਜਿਹੀ ਦਵਾਈ ਵਿਕਸਿਤ ਕੀਤੀ ਜਾ ਰਹੀ ਹੈ, ਜਿਸ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ (corona virus) ਮਹਾਂਮਾਰੀ ਨੂੰ ਰੋਕ ਸਕਦੀ ਹੈ। ਵਿਗਿਆਨਕਾਂ ਦਾ ਦਾਅਵਾ ਹੈ ਕਿ ਬਿਨਾਂ ਵੈਕਸੀਨ ਦੇ ਕੋਰੋਨਾ ਦਾ ਇਲਾਜ ਸੰਭਵ ਹੋ ਸਕਦਾ ਹੈ। ਦੁਨੀਆ ਭਰ ਵਿਚ ਫੈਲਣ ਤੋਂ ਪਹਿਲਾਂ ਪਿਛਲੇ ਸਾਲ ਦੇ ਅਖੀਰ ਵਿਚ ਚੀਨ ਵਿਚ ਇਸ ਦਾ ਪ੍ਰਕੋਪ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਇਸ ਦੇ ਇਲਾਜ ਅਤੇ ਵੈਕਸੀਨ (vaccine) ਖੋਜਣ ਲਈ ਦੁਨੀਆ ਭਰ ਦੇ ਦੇਸ਼ ਕੋਸ਼ਿਸ਼ ਕਰ ਰਹੇ ਹਨ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਚੀਨ ਦੀ  ਯੂਨੀਵਰਸਿਟੀ (Prestigious Peking University) ਵਿਚ ਵਿਗਿਆਨਕਾਂ ਵੱਲੋਂ ਟਰਾਇਲ ਕੀਤੀ ਜਾ ਰਹੀ ਇਕ ਦਵਾਈ ਨਾ ਸਿਰਫ ਸੰਕਰਮਿਤ ਲੋਕਾਂ ਲਈ ਰਿਕਵਰਿੰਗ ਸਮੇਂ ਨੂੰ ਘੱਟ ਕਰ ਸਕਦੀ ਹੈ, ਬਲਕਿ ਵਾਇਰਸ ਨਾਲ ਥੋੜ੍ਹੇ ਸਮੇਂ ਲਈ ਇਮਿਊਨਿਟੀ ਵੀ ਦੇ ਸਕਦੀ ਹੈ। ਯੂਨੀਵਰਸਿਟੀ ਦੇ ਬੀਜਿੰਗ ਐਡਵਾਂਸਡ ਇਨੋਵੇਸ਼ਨ ਸੈਂਟਰ ਫਾਰ ਜੀਨੋਮਿਕਸ ਦੇ ਡਾਇਰੈਕਟਰ ਨੇ ਦੱਸਿਆ ਕਿ ਟਰਾਇਲ ਫੇਜ਼ ਵਿਚ ਦਵਾ ਪਸ਼ੂ 'ਤੇ ਸਫਲ ਰਹੀ ਹੈ। ਉਹਨਾਂ ਨੇ ਦੱਸਿਆ ਕਿ, 'ਜਦੋਂ ਅਸੀਂ ਸੰਕਰਮਿਤ ਚੂਹਿਆਂ ਵਿਚ ਨਿਊਟ੍ਰਲਾਇਜ਼ਿੰਗ ਐਂਟੀਬਾਡੀਜ਼ ਨੂੰ ਇੰਜੈਕਟ ਕੀਤਾ, ਤਾਂ ਪੰਜ ਦਿਨਾਂ ਤੋਂ ਬਾਅਦ ਵਾਇਰਸ ਲੋਡ 2500 ਦੇ ਕਾਰਕ ਤੋਂ ਘੱਟ ਹੋ ਗਿਆ'। ਇਸ ਦਾ ਮਤਲਬ ਹੈ ਕਿ ਇਹ ਸੰਭਾਵੀ ਦਵਾਈ ਦਾ ਪ੍ਰਭਾਵ ਹੈ। ਦਵਾਈ, ਵਾਇਰਸ ਨੂੰ ਸੰਕਰਮਿਤ ਕਰਨ ਵਾਲੇ ਸੈਲਾਂ ਨੂੰ ਰੋਕਣ ਲਈ ਮਨੁੱਖੀ ਪ੍ਰਤੀਰੋਧੀ ਪ੍ਰਣਾਲੀ ਦੁਆਰਾ ਪੈਦਾ ਐਂਟੀਬਾਡੀਜ਼ ਨੂੰ ਬੇਅਸਰ ਕਰਨ ਵਾਲੇ ਐਂਟੀਬਾਡੀ ਦੀ ਵਰਤੋਂ ਕਰਦੀ ਹੈ। ਜਿਸ ਨੂੰ ਟੀਮ ਨੇ 60 ਮਰੀਜ਼ਾਂ ਦੇ ਖੂਨ ਤੋਂ ਅਲੱਗ ਕਰ ਦਿੱਤਾ।  ਸਾਇੰਟਿਸਟ ਜਰਨਲ ਸੈੱਲ ਵਿਚ ਪ੍ਰਕਾਸ਼ਤ ਹੋਈ ਟੀਮ ਦੀ ਖੋਜ 'ਤੇ ਇਕ ਅਧਿਐਨ ਵਿਚ ਦੱਸਿਆ ਗਿਆ ਹੈ ਕਿ ਐਂਟੀਬਾਡੀਜ਼ (antibodies) ਦੀ ਵਰਤੋਂ ਸੰਭਾਵਤ ਤੌਰ 'ਤੇ ਬਿਮਾਰੀ ਨੂੰ 'ਠੀਕ' ਕਰਦੀ ਹੈ ਅਤੇ ਰਿਕਵਰੀ ਦਾ ਸਮਾਂ ਘਟਾਉਂਦੀ ਹੈ। ਡਾਇਰੈਕਟਰ ਨੇ ਕਿਹਾ ਕਿ ਉਹਨਾਂ ਦੀ ਟੀਮ ਐਂਟੀਬਾਡੀਜ਼ ਲਈ ‘ਦਿਨ ਰਾਤ’ ਕੰਮ ਕਰ ਰਹੀ ਸੀ।

 

Have something to say? Post your comment

Subscribe