Thursday, July 10, 2025
 

ਪੰਜਾਬ

ਫ਼ਿਰੋਜ਼ਪੁਰ : ਟਰੇਨ 'ਚ ਬੰਬ ਦੀ ਸੂਚਨਾ ਦੇਣ ਵਾਲਾ ਗ੍ਰਿਫ਼ਤਾਰ

July 30, 2024 04:18 PM

7 ਘੰਟੇ ਬਾਅਦ ਅਹਿਮਦਾਬਾਦ ਲਈ ਰਵਾਨਾ ਹੋਈ ਰੇਲ
ਸੂਚਨਾ ਕਾਲ ਪੱਛਮੀ ਬੰਗਾਲ ਤੋਂ ਆਈ ਸੀ
ਫ਼ਿਰੋਜ਼ਪੁਰ : ਪੰਜਾਬ ਦੇ ਫ਼ਿਰੋਜ਼ਪੁਰ 'ਚ ਮੰਗਲਵਾਰ ਸਵੇਰੇ ਬੰਬ ਦੀ ਸੂਚਨਾ ਮਿਲਣ ਤੋਂ ਬਾਅਦ ਜੰਮੂ ਤਵੀ ਤੋਂ ਅਹਿਮਦਾਬਾਦ ਜਾ ਰਹੀ ਐਕਸਪ੍ਰੈੱਸ ਟਰੇਨ ਨੂੰ ਰੋਕ ਦਿੱਤਾ ਗਿਆ। ਕਾਸੂ ਬੇਗੂ ਰੇਲਵੇ ਸਟੇਸ਼ਨ 'ਤੇ ਟਰੇਨ ਦੀ ਤਲਾਸ਼ੀ ਲਈ ਗਈ। ਭਾਰਤੀ ਫੌਜ ਦੇ ਬੰਬ ਨਿਰੋਧਕ ਦਸਤੇ ਨੂੰ ਵੀ ਬੁਲਾਇਆ ਗਿਆ। ਕਰੀਬ 6 ਘੰਟੇ ਤੱਕ ਚੱਲੀ ਤਲਾਸ਼ੀ ਤੋਂ ਬਾਅਦ ਟਰੇਨ 'ਚੋਂ ਕੁਝ ਨਹੀਂ ਮਿਲਿਆ। 45 ਮਿੰਟ ਬਾਅਦ ਟਰੇਨ ਯਾਤਰੀਆਂ ਨੂੰ ਲੈ ਕੇ ਅਹਿਮਦਾਬਾਦ ਲਈ ਰਵਾਨਾ ਹੋ ਗਈ।

ਫ਼ਿਰੋਜ਼ਪੁਰ ਦੇ ਐਸਐਸਪੀ ਸੌਮਿਆ ਮਿਸ਼ਰਾ ਨੇ ਦੱਸਿਆ ਕਿ ਬੰਬ ਦੀ ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਕਾਲ ਡਿਟੇਲ ਟਰੇਸ ਕਰ ਲਈ ਗਈ ਹੈ। ਕਾਲ ਪੱਛਮੀ ਬੰਗਾਲ ਤੋਂ ਆਈ ਸੀ। ਪੰਜਾਬ ਪੁਲਿਸ ਨੇ ਪੱਛਮੀ ਬੰਗਾਲ ਦੀ ਸਥਾਨਕ ਪੁਲਿਸ ਨਾਲ ਸੰਪਰਕ ਕੀਤਾ ਅਤੇ ਪੱਛਮੀ ਬੰਗਾਲ ਤੋਂ ਫੋਨ ਕਰਨ ਵਾਲੇ ਨੂੰ ਹਿਰਾਸਤ ਵਿੱਚ ਲਿਆ। ਉਕਤ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

 

Have something to say? Post your comment

Subscribe