Sunday, August 03, 2025
 

ਹੋਰ ਦੇਸ਼

1 ਘੰਟੇ 'ਚ 2 ਵਾਰ ਕੰਬਿਆ ਜਾਪਾਨ

May 19, 2020 05:09 PM

ਟੋਕੀਓ : ਜਾਪਾਨ ਦੇ ਸਭ ਤੋਂ ਵੱਡੇ ਹੋਂਸ਼ੁ ਟਾਪੂ 'ਤੇ ਇਕ ਘੰਟੇ ਵਿਚ ਭੂਚਾਲ ਦੇ 2 ਝਟਕੇ ਮਹਿਸੂਸ ਕੀਤੇ ਗਏ ਪਰ ਇਨ੍ਹਾਂ ਵਿਚ ਜਾਨ-ਮਾਲ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਕੇਂਦਰੀ ਮੌਸਮ ਏਜੰਸੀ  ਮੁਤਾਬਕ ਹੋਂਸ਼ੁ ਟਾਪੂ ਦੇ ਪੂਰਬੀ ਤੱਟ 'ਤੇ ਫੁਕੁਸ਼ਿਮਾ ਸੂਬੇ ਵਿਚ ਸਥਾਨਕ ਸਮੇਂ ਮੁਤਾਬਕ 12.17 ਵਜੇ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.3 ਮਾਪੀ ਗਈ ਅਤੇ ਇਸ ਦਾ ਕੇਂਦਰ 50 ਕਿਲੋਮੀਟਰ ਦੀ ਡੂੰਘਾਈ 'ਚ ਸਥਿਤ ਸੀ। ਭੂਚਾਲ ਦਾ ਦੂਜਾ ਝਟਕਾ ਹੋਂਸ਼ੁ ਟਾਪੂ ਦੇ ਪੱਛਮੀ ਤੱਟ 'ਤੇ ਗਿਫੁ ਸੂਬੇ ਵਿਚ ਮਹਿਸੂਸ ਕੀਤਾ ਗਿਆ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ ਵੀ 5.3 ਮਾਪੀ ਗਈ ਅਤੇ ਇਸ ਦਾ ਕੇਂਦਰ 10 ਕਿਲੋਮੀਟਰ ਦੀ ਡੂੰਘਾਈ ਵਿਚ ਸਥਿਤ ਸੀ। ਦੋਵਾਂ ਸਥਾਨਾਂ 'ਤੇ ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਰਿਪੋਰਟ ਨਹੀਂ ਹੈ। ਮੌਸਮ ਵਿਭਾਗ ਨੇ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਹੈ।

 

Have something to say? Post your comment

Subscribe