Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਹੋਰ ਰਾਜ (ਸੂਬੇ)

ਕੇਰਲਾ: ਮਾਨਸੂਨ ਆਉਣ ਵਿਚ ਹੋ ਸਕਦੀ ਹੈ ਚਾਰ ਦਿਨਾਂ ਦੀ ਦੇਰ

May 16, 2020 10:24 AM

ਨਵੀਂ ਦਿੱਲੀ : ਕੇਰਲਾ (Kerala) ਵਿਚ ਇਸ ਸਾਲ ਦਖਣੀ ਪਛਮੀ ਮਾਨਸੂਨ ਆਉਣ ਵਿਚ ਚਾਰ ਦਿਨਾਂ ਦੀ ਦੇਰੀ ਹੋ ਸਕਦੀ ਹੈ। ਭਾਰਤ ਦੇ ਮੌਸਮ ਵਿਗਿਆਨ ਵਿਭਾਗ ਨੇ ਇਹ ਜਾਣਕਾਰੀ ਦਿਤੀ। ਵਿਭਾਗ ਨੇ ਦਸਿਆ ਕਿ ਮਾਨਸੂਨ (Monsoon) ਦਖਣੀ ਰਾਜ ਵਿਚ ਪੰਜ ਜੂਨ ਤਕ ਆਵੇਗੀ।   ਮੌਸਮ ਵਿਭਾਗ ਨੇ ਦਸਿਆ, 'ਇਸ ਸਾਲ ਕੇਰਲਾ ਵਿਚ ਮਾਨਸੂਨ ਆਮ ਤਰੀਕ ਦੇ ਮੁਕਾਬਲੇ ਕੁੱਝ ਦੇਰੀ ਨਾਲ ਆਵੇਗੀ। ਰਾਜ ਵਿਚ ਮਾਨਸੂਨ ਪੰਜ ਜੂਨ ਤਕ ਆ ਸਕਦੀ ਹੈ।' ਕੇਰਲਾ ਵਿਚ ਮਾਨਸੂਨ ਆਉਣ ਨਾਲ ਦੇਸ਼ ਵਿਚ ਚਾਰ ਮਹੀਨੇ ਦੇ ਬਰਸਾਤ ਮੌਸਮ ਦੀ ਅਧਿਕਾਰਤ ਸ਼ੁਰੂਆਤ ਹੋ ਜਾਂਦੀ ਹੈ। ਜੂਨ ਤੋਂ ਸਤੰਬਰ ਤਕ ਦਾ ਮੌਸਮ ਬਰਸਾਤ ਦਾ ਮੰਨਿਆ ਜਾਂਦਾ ਹੈ। ਆਮ ਤੌਰ 'ਤੇ ਕੇਰਲਾ ਵਿਚ ਹਰ ਸਾਲ ਮਾਨਸੂਨ ਇਕ ਜੂਨ ਨੂੰ ਆ ਜਾਂਦੀ ਹੈ। ਬੰਗਾਲ ਦੀ ਖਾੜੀ ਵਿਚ ਚੱਕਰਵਾਤੀ ਤੂਫ਼ਾਨ ਕਾਰਨ ਅੰਡੇਮਾਨ ਨਿਕੋਬਾਰ (Andeman Nicobar) ਦੀਪ ਸਮੂਹ ਵਿਚ ਮਾਨਸੂਨ ਅਪਣੀ ਆਮ ਤਰੀਕ 22 ਮਈ ਤੋਂ ਛੇ ਦਿਨ ਪਹਿਲਾਂ 16 ਮਈ ਤਕ ਆ ਸਕਦੀ ਹੈ। ਪਿਛਲੇ ਸਾਲ ਅੰਡੇਮਾਨ ਨਿਕੋਬਾਰ ਵਿਚ ਮਾਨਸੂਨ ਅਪਣੀ ਤੈਅ ਤਰੀਕੇ ਤੋਂ ਦੋ ਦਿਨ ਪਹਿਲਾਂ 18 ਮਈ ਨੂੰ ਆ ਗਈ ਸੀ ਪਰ ਗਤੀ ਮੱਠੀ ਪੈਣ ਨਾਲ ਕੇਰਲਾ ਵਿਚ ਇਹ ਅੱਠ ਜੂਨ ਨੂੰ ਪਹੁੰਚੀ ਸੀ ਅਤੇ ਪੂਰੇ ਦੇਸ਼ ਵਿਚ ਮਾਨਸੂਨ ਦੀ ਆਮਦ 19 ਜੁਲਾਈ ਨੂੰ ਹੋਈ ਸੀ। ਦਿੱਲੀ ਵਿਚ ਮਾਨਸੂਨ ਦੀ ਆਮਦ ਦੀ ਨਵੀਂ ਆਮ ਤਰੀਕ 23 ਜੂਨ ਤੋਂ ਵਧਾ ਕੇ 27 ਜੂਨ ਕਰ ਦਿਤੀ ਗਈ ਹੈ ਯਾਨੀ ਇਥੇ ਵੀ ਚਾਰ ਦਿਨਾਂ ਦੀ ਦੇਰ ਨਾਲ ਆਮਦ ਹੋਵੇਗੀ।

 

Have something to say? Post your comment

 
 
 
 
 
Subscribe