Sunday, May 19, 2024
 
BREAKING NEWS
ਆਗਰਾ: ਜੁੱਤੀ ਵਪਾਰੀ ਦੇ ਘਰ ਇਨਕਮ ਟੈਕਸ ਦਾ ਛਾਪਾ, 60 ਕਰੋੜ ਤੋਂ ਵੱਧ ਬਰਾਮਦ, ਗਿਣਤੀ ਜਾਰੀਪੀਐਮ ਮੋਦੀ 23-24 ਮਈ ਨੂੰ ਪੰਜਾਬ ਵਿੱਚ ਕਰਨਗੇ ਰੈਲੀਆਂ ਕੇਜਰੀਵਾਲ ਕੁਝ ਸਮੇਂ 'ਚ ਭਾਜਪਾ ਹੈੱਡਕੁਆਰਟਰ ਪਹੁੰਚਣਗੇ, ਸੁਰੱਖਿਆ ਸਖਤ4 ਜੂਨ ਨੂੰ ਸਰਕਾਰ ਬਦਲਣ ਜਾ ਰਹੀ ਹੈ- ਸੰਜੇ ਰਾਉਤਪੀਐਮ ਮੋਦੀ ਅੱਜ ਬੰਗਾਲ ਅਤੇ ਝਾਰਖੰਡ ਵਿੱਚ ਚਾਰ ਰੈਲੀਆਂ ਨੂੰ ਕਰਨਗੇ ਸੰਬੋਧਨWeather Update: ਉੱਤਰੀ ਭਾਰਤ ਵਿੱਚ ਮੌਸਮ ਵਿਭਾਗ ਦਾ ਅਲਰਟ, ਅਗਲੇ ਪੰਜ ਦਿਨਾਂ ਤੱਕ ਜਾਰੀ ਰਹੇਗੀ ਭਿਆਨਕ ਗਰਮੀਏਆਈ ਐਕਸਪ੍ਰੈਸ ਜਹਾਜ਼ ਦੇ ਇੰਜਣ ਨੂੰ ਅੱਗ ਲੱਗਣ ਤੋਂ ਬਾਅਦ ਐਮਰਜੈਂਸੀ ਲੈਂਡਿੰਗਕਸ਼ਮੀਰ 'ਚ ਦੋ ਥਾਵਾਂ 'ਤੇ ਅੱਤਵਾਦੀ ਹਮਲਾਬਾਬਾ ਰਾਮਦੇਵ: ਪਤੰਜਲੀ ਦੀ ਸੋਨ ਪਾਪੜੀ ਕੁਆਲਿਟੀ ਟੈਸਟ 'ਚ ਫੇਲ, ਸਹਾਇਕ ਮੈਨੇਜਰ ਸਮੇਤ 3 ਨੂੰ ਜੇਲ੍ਹਅਦਾਲਤ ਨੇ ਬਿਭਵ ਕੁਮਾਰ ਨੂੰ 5 ਦਿਨਾਂ ਲਈ ਪੁਲਿਸ ਰਿਮਾਂਡ 'ਤੇ ਭੇਜਿਆ

ਪੰਜਾਬ

ਅੰਮ੍ਰਿਤਾ ਵੜਿੰਗ ਨੇ ਵਿਵਾਦਤ ਬਿਆਨ ਲਈ ਮੰਗੀ ਮੁਆਫ਼ੀ

April 30, 2024 01:42 PM

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਆਪਣੇ ਵਿਵਾਦਿਤ ਬਿਆਨ ਲਈ ਮੁਆਫੀ ਮੰਗ ਲਈ ਹੈ। ਉਨ੍ਹਾਂ ਕਿਹਾ ਕਿ ਜਾਣੇ-ਅਣਜਾਣੇ 'ਚ ਬਿਆਨ ਨਾਲ ਜੇਕਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਉਸ ਲਈ ਮੁਆਫੀ ਮੰਗਦੀ ਹਾਂ।ਉਨ੍ਹਾਂ ਕਿਹਾ ਕਿ ਮੇਰੀ ਅਜਿਹੀ ਕੋਈ ਇੱਛਾ ਨਹੀਂ ਸੀ। ਅੰਮ੍ਰਿਤਾ ਵੜਿੰਗ ਨੇ ਕਾਂਗਰਸੀ ਚੋਣ ਨਿਸ਼ਾਨ ਨੂੰ ਲੈ ਕੇ ਬਿਆਨ ਦਿੱਤਾ ਸੀ ਕਿ ''ਮੈਂ ਗੁਰੂਆਂ ਦੇ ਪੰਜੇ ਲਈ ਵੋਟਾਂ ਮੰਗਣ ਆਈ ਹਾਂ, ਗੁਰੂ ਨਾਨਕ ਦੇਵ ਜੀ ਦਾ ਵੀ ਪੰਜਾ ਸੀ ਤੇ ਕਾਂਗਰਸ ਨੇ ਵੀ ਪੰਜਾ ਚੁਣਿਆ।ਅੰਮ੍ਰਿਤਾ ਵੜਿੰਗ ਦੇ ਇਸ ਬਿਆਨ ਨੂੰ ਲੈ ਕੇ ਸਿੱਖਾਂ ਵਿੱਚ ਕਾਫੀ ਗੁੱਸਾ ਪਾਇਆ ਜਾ ਰਿਹਾ ਹੈ।

ਜਿਕਰਯੋਗ ਹੈ ਕਿ ਉਨ੍ਹਾਂ ਦੇ ਬਿਆਨ ਦੀ ਨਿੰਦਾ ਕੀਤੀ ਜਾ ਰਹੀ ਸੀ। ਸ਼੍ਰੋਮਣੀ ਕਮੇਟੀ ਨੇ ਵੀ ਉਨ੍ਹਾਂ ਦੇ ਬਿਆਨ ਦੀ ਨਿਖੇਧੀ ਕੀਤੀ ਸੀ। ਨਾਲ ਹੀ ਕਿਹਾ ਕਿ ਉਨ੍ਹਾਂ ਨੂੰ ਇਸ ਲਈ ਮੁਆਫੀ ਮੰਗਣੀ ਚਾਹੀਦੀ ਹੈ।ਇਸ ਦੇ ਨਾਲ ਹੀ ਇਸ ਬਿਆਨ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ। ਇਸ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਕਿਹਾ ਗਿਆ ਹੈ ਕਿ ਉਕਤ ਮਾਮਲੇ ਵਿੱਚ ਅਮ੍ਰਿਤਾ ਵੜਿੰਗ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

 

Have something to say? Post your comment

Subscribe