Saturday, December 13, 2025
BREAKING NEWS
ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਕੌਰ ਸਿੱਧੂ ਦੇ '500 ਕਰੋੜ' ਦੇ ਦੋਸ਼ਾਂ ਨੂੰ ਦੱਸਿਆ ਝੂਠਪੰਜਾਬ ਦੇ ਪਾਣੀ ਵਿੱਚ ਮੌਜੂਦ ਯੂਰੇਨੀਅਮ ਅਤੇ ਹਥਿਆਰਾਂ ਵਾਲਾ ਯੂਰੇਨੀਅਮਟੇਸਲਾ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕਰਨ ਵਾਲਾ ਭਾਰਤੀ ਕਰੋੜਪਤੀ ਗ੍ਰਿਫ਼ਤਾਰਪੰਜਾਬ ਦੇ ਸਾਬਕਾ ਰਾਜਪਾਲ ਸ਼ਿਵਰਾਜ ਪਾਟਿਲ ਨਹੀਂ ਰਹੇਪੰਜਾਬ ਅਤੇ ਚੰਡੀਗੜ੍ਹ ਵਿੱਚ 3 ਦਿਨਾਂ ਲਈ ਸੰਘਣੀ ਧੁੰਦ ਲਈ ਅਲਰਟਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (12 ਦਸੰਬਰ 2025)WhatsApp 'ਤੇ ਸਪੈਮ ਅਤੇ ਅਣਚਾਹੇ ਨੰਬਰਾਂ ਨੂੰ ਕਿਵੇਂ ਬਲੌਕ ਕਰਨਾ ਹੈ: ਸਭ ਤੋਂ ਆਸਾਨ ਤਰੀਕਾਨੋਟਬੰਦੀ ਤੋਂ ਬਾਅਦ ਕਿਉਂ ਛਾਪੇ ਜਾ ਰਹੇ ਹਨ ਪੁਰਾਣੇ 500-1000 ਰੁਪਏ ਦੇ ਨੋਟ ?ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (11 ਦਸੰਬਰ 2025)ਜਾਪਾਨ ਅਤੇ ਦੱਖਣੀ ਕੋਰੀਆ ਦਾ ਦੌਰਾ ਸੂਬੇ ਦੀ ਉਦਯੋਗਿਕ ਤਰੱਕੀ ਵਿੱਚ ਨਵਾਂ ਮੀਲ ਪੱਥਰ ਸਾਬਤ ਹੋਵੇਗਾ: ਮੁੱਖ ਮੰਤਰੀ

ਕਾਰੋਬਾਰ

ਕੋਰੋਨਾ ਨਾਲ ਨਜਿੱਠਣ ਲਈ ਭਾਰਤ ਨੂੰ 1 ਅਰਬ ਡਾਲਰ ਦੇਵੇਗਾ ਵਿਸ਼ਵ ਬੈਂਕ

May 15, 2020 08:51 PM
ਵਾਸ਼ਿੰਗਟਨ  : ਵਿਸ਼ਵ ਬੈਂਕ ਨੇ ਕੋਰੋਨਾ ਮਹਾਂਮਾਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਗਰੀਬ ਤੇ ਕਮਜ਼ੋਰ ਪਰਿਵਾਰਾਂ ਨੂੰ ਸਮਾਜਿਕ ਸਹਾਇਤਾ ਪ੍ਰਦਾਨ ਕਰਨ ਦੇ ਭਾਰਤ ਦੇ ਯਤਨਾਂ ਵਿੱਚ ਸਹਾਇਤਾ ਲਈ 1 ਅਰਬ ਡਾਲਰ ਦੀ ਵਿੱਤੀ ਮਦਦ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਮਦਦ 'ਇੰਡੀਅਨ ਕੋਵਿਡ-19 ਸੋਸ਼ਲ ਪ੍ਰੋਟੈਕਸ਼ਨ ਰਿਸਪਾਂਸ ਪ੍ਰੋਗਰਾਮ ਪ੍ਰਮੋਸ਼ਨ' (Indian covid-19 social protection response programme promotion ) ਦੇ ਰੂਪ ਵਿੱਚ ਦਿੱਤੀ ਜਾਵੇਗੀ। ਇਸ ਦੇ ਨਾਲ ਵਿਸ਼ਵ ਬੈਂਕ ਨੇ ਕੋਵਿਡ-19 ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਭਾਰਤ ਨੂੰ ਹੁਣ ਤੱਕ ਕੁੱਲ 2 ਅਰਬ ਡਾਲਰ ਦੇਣ ਦਾ ਵਾਅਦਾ ਕੀਤਾ ਹੈ। ਪਿਛਲੇ ਮਹੀਨੇ 1 ਅਰਬ ਡਾਲਰ ਦੀ ਸਹਾਇਤਾ ਭਾਰਤ ਦੇ ਸਿਹਤ ਖੇਤਰ ਵਿੱਚ ਦੇਣ ਦਾ ਐਲਾਨ ਕੀਤਾ ਗਿਆ ਸੀ। ਭਾਰਤ ਵਿੱਚ ਵਿਸ਼ਵ ਬੈਂਕ (world bank) ਦੇ ਕੰਟਰੀ ਨਿਦੇਸ਼ਕ ਜੁਨੈਦ ਅਹਿਮਦ ਨੇ ਮੀਡੀਆ ਨਾਲ ਇੱਕ ਵੈਬੀਨਾਰ ਵਿੱਚ ਕਿਹਾ ਕਿ ਵਿਸ਼ਵ ਭਰ ਦੀਆਂ ਸਰਕਾਰਾਂ ਨੂੰ ਕੋਵਿਡ-19 ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਬੇਮਿਸਾਲ ਤਰੀਕੇ ਨਾਲ ਲੌਕਡਾਊਨ ਅਤੇ ਸਮਾਜਿਕ ਦੂਰੀ ਨੂੰ ਲਾਗੂ ਕਰਨਾ ਪਿਆ ਹੈ। ਹਾਲਾਂਕਿ, ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਚੁੱਕੇ ਗਏ ਇਨ੍ਹਾਂ ਉਪਾਵਾਂ ਨੇ ਅਰਥਚਾਰੇ ਤੇ ਨੌਕਰੀਆਂ ਨੂੰ ਪ੍ਰਭਾਵਿਤ ਕੀਤਾ ਹੈ, ਖ਼ਾਸਕਰ ਗੈਰ-ਰਸਮੀ ਸੈਕਟਰ ਵਿੱਚ। 1 ਅਰਬ ਡਾਲਰ ਦੀ ਇਸ ਮਦਦ 'ਚ 55 ਕਰੋੜ ਡਾਲਰ ਦਾ ਵਿੱਤੀ ਪੋਸ਼ਣ ਵਿਸ਼ਵ ਬੈਂਕ ਦੀ ਰਿਆਇਤੀ ਉਧਾਰ ਸ਼ਾਖਾ ਅੰਤਰਰਾਸ਼ਟਰੀ ਵਿਕਾਸ ਐਸੋਸੀਏਸ਼ਨ (ਆਈਡੀਏ) ਵੱਲੋਂ ਕੀਤਾ ਜਾਵੇਗਾ, ਜਦਕਿ 20 ਕਰੋੜ ਡਾਲਰ ਕਰਜ਼ ਵਜੋਂ ਕੌਮਾਂਤਰੀ ਪੁਨਰ ਨਿਰਮਾਣ ਅਤੇ ਵਿਕਾਸ (ਆਈਬੀਆਰਡੀ) ਵੱਲੋਂ ਦਿੱਤੇ ਜਾਣਗੇ। ਬਾਕੀ 25 ਕਰੋੜ ਰੁਪਏ 30 ਜੂਨ 2020 ਤੋਂ ਬਾਅਦ ਦਿੱਤੇ ਜਾਣਗੇ।
 

Have something to say? Post your comment

 

ਹੋਰ ਕਾਰੋਬਾਰ ਖ਼ਬਰਾਂ

WhatsApp 'ਤੇ ਸਪੈਮ ਅਤੇ ਅਣਚਾਹੇ ਨੰਬਰਾਂ ਨੂੰ ਕਿਵੇਂ ਬਲੌਕ ਕਰਨਾ ਹੈ: ਸਭ ਤੋਂ ਆਸਾਨ ਤਰੀਕਾ

ਡੋਨਾਲਡ ਟਰੰਪ ਭਾਰਤ 'ਤੇ ਇੱਕ ਹੋਰ ਟੈਰਿਫ ਲਗਾ ਸਕਦੇ ਹਨ

AI ਕਾਰਨ ਤਕਨੀਕੀ ਖੇਤਰ ਨੂੰ ਵੱਡਾ ਝਟਕਾ: HP ਨੇ 2028 ਤੱਕ 6,000 ਕਰਮਚਾਰੀਆਂ ਦੀ ਛਾਂਟੀ ਦਾ ਐਲਾਨ ਕੀਤਾ

ਭਾਰਤ ਅਤੇ ਯੂਰਪ ਵਿਚਕਾਰ ਆਸਾਨ ਹੋਵੇਗੀ Digital Payment

ਔਫਲਾਈਨ UPI ਭੁਗਤਾਨ ਵਿਸ਼ੇਸ਼ਤਾ ਹੋਈ ਸ਼ੁਰੂ, ਹੁਣ ਇੰਟਰਨੈੱਟ ਤੋਂ ਬਿਨਾਂ ਵੀ ਹੋਣਗੇ ਲੈਣ-ਦੇਣ! ਜਾਣੋ ਕਿਵੇਂ

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ: ਤੇਜ਼ ਵਾਧੇ ਤੋਂ ਬਾਅਦ ਦਰਾਂ ਹੇਠਾਂ ਆਈਆਂ!

✨ 24 ਕੈਰੇਟ ਸੋਨਾ: ਅੱਜ ਫਿਰ ਹੋਇਆ ਸਸਤਾ, ਦੋ ਦਿਨਾਂ ਵਿੱਚ ਵੱਡੀ ਗਿਰਾਵਟ; ਚਾਂਦੀ ਵੀ ਤੇਜ਼ੀ ਨਾਲ ਡਿੱਗੀ

ਟਰੰਪ ਨੇ ਚੀਨ 'ਤੇ 10% ਟੈਰਿਫ ਘਟਾਉਣ ਦਾ ਐਲਾਨ ਕੀਤਾ

ਸੋਨਾ-ਚਾਂਦੀ ਕਰੈਸ਼: ਕੀਮਤਾਂ ਵਿੱਚ ਭਾਰੀ ਗਿਰਾਵਟ, ਸੋਨਾ ₹12,000 ਅਤੇ ਚਾਂਦੀ ₹36,000 ਤੋਂ ਵੱਧ ਡਿੱਗੀ

ਐਪਲ ਦੇ ਸੀਈਓ ਟਿਮ ਕੁੱਕ ਦੀ ਰੋਜ਼ਾਨਾ ਕਮਾਈ: ਹੈਰਾਨ ਕਰ ਦੇਣ ਵਾਲੇ ਅੰਕੜੇ

 
 
 
 
Subscribe