Wednesday, May 08, 2024
 

ਸਿਹਤ ਸੰਭਾਲ

ਚੌਲਾਈ ਖਾਣ ਦੇ ਕੀ ਹਨ ਫਾਇਦੇ ਆਓ ਤੁਹਾਨੂੰ ਦੱਸੀਏ

April 26, 2024 06:29 PM

Health News : ਕਈ ਚੀਜ਼ਾਂ ਤੋਂ ਸਾਨੂੰ ਬਹੁਤ ਸਾਰੇ ਵਿਟਾਮਿਨ ਮਿਲਦੇ ਹਨ ਉਹਨਾਂ ਵਿੱਚੋਂ ਇੱਕ ਹੈ ਚੌਲਾਈ ਆਓ ਜਾਣੀਏ ਇਹਦੇ ਫਾਇਦੇ!

 1 ਇਮਿਊਨਿਟੀ ਮਜ਼ਬੂਤ ਕਰੇ : ਚੌਲਾਈ ਦਾ ਸਾਗ ਬਹੁਤ ਵਧੀਆ ਹੁੰਦਾ ਹੈ। ਚੌਲਾਈ ਦੇ ਸਾਗ ਵਿੱਚ ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ ਕੇ ਅਤੇ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ ਜੋ ਇਮਿਊਨ ਸਿਸਟਮ ਨੂੰ ਵਧਾਉਂਦੇ ਹਨ ਅਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦੇ ਹਨ। ਇਹ ਅੱਖਾਂ ਦੀ ਰੋਸ਼ਨੀ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ ਅਤੇ ਟੁੱਟੇ ਸੈੱਲਾਂ ਦੀ ਮੁਰੰਮਤ ਵੀ ਕਰਦਾ ਹੈ। ਚੌਲਾਈ ਦੇ ਸਾਗ ਨੂੰ ਸਬਜ਼ੀ ਦੇ ਰੂਪ ਵਿੱਚ ਤਿਆਰ ਕਰਕੇ ਖਾਧਾ ਜਾ ਸਕਦਾ ਹੈ। ਇਸ ਤੋਂ ਇਲਾਵਾ ਤੁਸੀਂ ਇਸ ਨੂੰ ਸਲਾਦ 'ਚ ਮਿਲਾ ਕੇ ਅਤੇ ਸੂਪ ਬਣਾ ਕੇ ਵੀ ਪੀ ਸਕਦੇ ਹੋ।

2 ਦਿਲ ਲਈ ਲਾਹੇਵੰਦ : ਚੌਲਾਈ ਦਾ ਸਾਗ ਦਿਲ ਲਈ ਬਹੁਤ ਲਾਹੇਵੰਦ ਹੁੰਦਾ ਹੈ। ਇਸ 'ਚ ਪੋਟਾਸ਼ੀਅਮ ਜ਼ਿਆਦਾ ਮਾਤਰਾ 'ਚ ਹੁੰਦਾ ਹੈ ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ ਅਤੇ ਦਿਲ ਨਾਲ ਜੁੜੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ। ਇਸ ਦੇ ਨਾਲ ਹੀ ਇਸ 'ਚ ਬੀਟਾ-ਕੈਰੋਟੀਨ ਅਤੇ ਵਿਟਾਮਿਨ ਸੀ ਹੁੰਦਾ ਹੈ ਜੋ ਦਿਲ ਦੀਆਂ ਕੋਸ਼ਿਕਾਵਾਂ 'ਚ ਸੋਜ ਅਤੇ ਆਕਸੀਡੇਟਿਵ ਤਣਾਅ ਨੂੰ ਰੋਕਦਾ ਹੈ, ਜਿਸ ਨਾਲ ਦਿਲ ਮਜ਼ਬੂਤ ਰਹਿੰਦਾ ਹੈ।

3 ਖੂਨ ਬਣਾਉਣ ਵਿੱਚ ਮਦਦ ਕਰੇ: ਚੌਲਾਈ ਦੇ ਸਾਗ ਵਿੱਚ ਸ਼ਕਤੀਸ਼ਾਲੀ ਆਇਰਨ ਹੁੰਦਾ ਹੈ। ਆਇਰਨ ਖੂਨ ਬਣਾਉਣ ਲਈ ਜਾਣਿਆ ਜਾਂਦਾ ਹੈ। ਆਇਰਨ ਦੇ ਕਾਰਨ ਸਰੀਰ ਵਿੱਚ ਹੀਮੋਗਲੋਬਿਨ ਬਣਦਾ ਹੈ ਜੋ ਪੂਰੇ ਸਰੀਰ ਵਿੱਚ ਆਕਸੀਜਨ ਪਹੁੰਚਾਉਂਦਾ ਹੈ। ਚੌਲਾਈ ਦਾ ਸਾਗ ਸਰੀਰ ਵਿੱਚ ਖੂਨ ਸੰਚਾਰ ਨੂੰ ਤੇਜ਼ ਕਰਦਾ ਹੈ ਜਿਸ ਨਾਲ ਸਰੀਰ ਵਿੱਚ ਕਮਜ਼ੋਰੀ ਅਤੇ ਥਕਾਵਟ ਨਹੀਂ ਹੁੰਦੀ। 

4 ਹੱਡੀਆਂ ਨੂੰ ਕਰੇ ਮਜ਼ਬੂਤ : ਚੌਲਾਈ ਦੇ ਸਾਗ ਵਿੱਚ ਬਹੁਤ ਸਾਰਾ ਕੈਲਸ਼ੀਅਮ ਹੁੰਦਾ ਹੈ ਅਤੇ ਇਹ ਹੱਡੀਆਂ ਨੂੰ ਮਜ਼ਬੂਤੀ ਦਿੰਦਾ ਹੈ। ਇਹ ਹੱਡੀਆਂ ਦੇ ਰੋਗ ਓਸਟੀਓਪੋਰੋਸਿਸ ਨੂੰ ਰੋਕਦਾ ਹੈ। ਇਸ ਤੋਂ ਇਲਾਵਾ ਚੌਲਈ ਸਾਗ 'ਚ ਆਇਰਨ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਵੀ ਹੁੰਦਾ ਹੈ ਜੋ ਹੱਡੀਆਂ ਦੀ ਮਜ਼ਬੂਤੀ ਲਈ ਜ਼ਰੂਰੀ ਹੁੰਦਾ ਹੈ।

5 ਪੇਟ ਨੂੰ ਕਰੇ ਸਾਫ : ਹਾਲਾਂਕਿ ਹਰ ਤਰ੍ਹਾਂ ਦੀਆਂ ਸਾਗ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦੀਆਂ ਹਨ ਪਰ ਚੌਲਾਈ ਦਾ ਸਾਗ ਉਹ ਸਾਗ ਹੈ ਜੋ ਨਾ ਸਿਰਫ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦਾ ਹੈ ਸਗੋਂ ਅੰਤੜੀ ਦੀ ਲਾਈਨਿੰਗ ਨੂੰ ਵੀ ਕਾਫੀ ਰਾਹਤ ਪਹੁੰਚਾਉਂਦਾ ਹੈ। ਇਹ ਕਬਜ਼ ਨੂੰ ਰੋਕਦਾ ਹੈ ਅਤੇ ਸਵੇਰੇ ਪੇਟ ਨੂੰ ਚੰਗੀ ਤਰ੍ਹਾਂ ਸਾਫ਼ ਕਰਦਾ ਹੈ।

 

 

 

 

 

 

 

 

 

 

Have something to say? Post your comment

 
 
 
 
 
Subscribe