ਪ੍ਰਧਾਨ ਮੰਤਰੀ ਮੋਦੀ ਅੱਜ ਅਗਰਤਲਾ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੂਬਾ ਇਕਾਈ ਦੇ ਇਕ ਨੇਤਾ ਨੇ ਇਹ ਜਾਣਕਾਰੀ ਦਿੱਤੀ। ਭਾਜਪਾ ਦੀ ਸੂਬਾਈ ਇਕਾਈ ਦੇ ਜਨਰਲ ਸਕੱਤਰ ਅਮਿਤ ਰਕਸ਼ਿਤ ਨੇ ਕਿਹਾ, ''ਮੋਦੀ ਇੱਥੇ ਦੁਪਹਿਰ 1.45 'ਤੇ ਪਹੁੰਚਣਗੇ ਅਤੇ ਜਨਤਕ ਸਭਾ 'ਚ ਹਿੱਸਾ ਲੈਣ ਲਈ ਸਵਾਮੀ ਵਿਵੇਕਾਨੰਦ ਮੈਦਾਨ ਜਾਣਗੇ।