Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਮਨੋਰੰਜਨ

ਕੋਰੋਨਾ : ਨਵੀਆਂ ਸ਼ਰਤਾਂ ਨਾਲ ਸ਼ੁਰੂ ਹੋਵੇਗੀ ਸ਼ੂਟਿੰਗ

May 13, 2020 04:50 PM

ਮੁੰਬਈ : ਟੀ.ਵੀ. ਸੀਰੀਅਲਸ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ ਕਿਉਂਕਿ ਜਲਦ ਹੀ ਉਨ੍ਹਾਂ ਨੂੰ ਆਪਣੇ ਪਸੰਦੀਦਾ ਸ਼ੋਅਜ਼ ਦੇ ਨਵੇਂ ਐਪੀਸੋਡ ਦੇਖਣ ਨੂੰ ਮਿਲਣ ਵਾਲੇ ਹਨ। ਤੁਹਾਡੇ ਪਸੰਦੀਦਾ ਸ਼ੋਅਜ਼ ਦੀ ਸ਼ੂਟਿੰਗ ਜੂਨ ਦੇ ਅੰਤ ਤੱਕ ਸ਼ੁਰੂ ਹੋ ਜਾਵੇਗੀ, ਉਹ ਵੀ ਨਵੀਂ ਗਾਇਡਲਾਈਨ ਨਾਲ। ਏਕਤਾ ਕਪੂਰ ਦੇ ਸੀਰੀਅਲਸ 'ਭਾਬੀ ਜੀ ਘਰ ਪਰ ਹੈਂ', ਸੋਨੀ ਟੀ. ਵੀ. ਦਾ ਰਿਐਲਿਟੀ ਸ਼ੋਅ 'ਕੇਬੀਸੀ' ਜਲਦ ਹੀ ਲਿਮਟਿਡ ਕਰਿਊ ਨਾਲ ਆਪਣੀ ਸ਼ੂਟਿੰਗ ਸ਼ੁਰੂ ਕਰਨਗੇ। 

 ਵਰਕਰ ਦੀ ਮੌਤ ਹੋਣ 'ਤੇ ਮਿਲੇਗਾ 50 ਲੱਖ ਦਾ ਮੁਆਵਾਜ਼ਾ

ਫੈਰਡੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਦੇ ਪ੍ਰੈਜ਼ੀਡੇਂਟ ਬੀ. ਐੱਨ. ਤਿਵਾਰੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ, ਦੈਨਿਕ ਕਰਮਚਾਰੀਆਂ ਨੂੰ ਧਿਆਨ 'ਚ ਰੱਖਦੇ ਹੋਏ ਪ੍ਰੋਡਿਊਸਰ ਅੱਗੇ ਕੁਝ ਸ਼ਰਤਾਂ ਰੱਖੀਆਂ ਹਨ। ਆਓ ਨਜ਼ਰ ਮਾਰਦੇ ਹਾਂ ਇਨ੍ਹਾਂ ਸ਼ਰਤਾਂ 'ਤੇ :-

  •  ਅਸੀਂ ਕੋਵਿਡ 19 ਨਾਲ ਜਿਊਣ ਦੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਹੈ। ਇਹ ਵਾਇਰਸ ਲੰਬੇ ਸਮੇਂ ਤੱਕ ਚੱਲਣ ਵਾਲਾ ਹੈ ਤੇ ਇਸ ਦੀ ਕੋਈ ਵੈਕਸੀਨ ਵੀ ਹਾਲੇ ਤੱਕ ਨਹੀਂ ਬਣੀ ਹੈ। ਕੰਮ ਤਾਂ ਸ਼ੁਰੂ ਕਰਨਾ ਹੀ ਹੋਵੇਗਾ ਕਿਉਂ ਕਿ ਬਿਨਾਂ ਕੰਮ ਦੇ ਕੰਮ ਨਹੀਂ ਚੱਲੇਗਾ। ਇਸ ਲਈ ਸਭ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਹੈ ਕਿ ਮਾਸਕ ਕਿਵੇਂ ਕੈਰੀ ਕਰਨਾ ਹੈ। ਸੈਨੀਟਾਈਜ਼ਰ ਨਾਲ ਕਿਵੇਂ ਰਹਿਣਾ ਹੈ। ਸੈੱਟ 'ਤੇ ਇਕ ਇੰਸਪੈਕਟਰ ਰੱਖਿਆ ਜਾਵੇਗਾ, ਜੋ ਧਿਆਨ ਰੱਖੇਗਾ ਕਿ ਕੌਣ ਕਿਵੇਂ ਮਾਸਕ ਦੀ ਵਰਤੋਂ ਕਰ ਰਿਹਾ।
  •  ਜੇਕਰ ਕੋਰੋਨਾ ਨਾਲ ਕਿਸੇ ਵਰਕਰ ਦੀ ਮੌਤ ਹੁੰਦੀ ਹੈ ਤਾਂ ਚੈਨਲ ਤੇ ਪ੍ਰੋਡਿਊਸਰ ਉਸ ਵਰਕਰ ਦੇ ਪਰਿਵਾਰ ਨੂੰ 50 ਲੱਖ ਤੱਕ ਦਾ ਮੁਆਵਜ਼ਾ ਦੇਵੇਗਾ ਅਤੇ ਉਸ ਦਾ ਮੈਡੀਕਲ ਖਰਚ ਵੀ ਚੁੱਕੇਗਾ। ਐਕਸੀਡੈਂਟਲ ਮੌਤ 'ਤੇ ਤਾਂ ਪ੍ਰੋਡਿਊਸਰ ਨੇ 40-42ਲੱਖ ਤੱਕ ਦਿੱਤ ਹਨ ਪਰ ਕੋਵਿਡ 19 ਲਈ ਘੱਟੋ-ਘੱਟ 50 ਲੱਖ ਦਾ ਕੰਪਨਸੈਸ਼ਨ ਰੱਖਿਆ ਹੈ ਕਿਉਂਕਿ ਇਸ ਨਾਲ ਵਰਕਰਸ ਨੂੰ ਉਤਸ਼ਾਹ (ਕਨਫੀਡੈਂਸ) ਮਿਲੇਗਾ ਕਿ ਜੇਕਰ ਉਸ ਨੂੰ ਕੁਝ ਹੋ ਗਿਆ ਤਾਂ ਉਸ ਦੇ ਪਰਿਵਾਰ ਨੂੰ ਦੇਖਣ ਲਈ ਉਸ ਦੇ ਪ੍ਰੋਡਿਊਸਰ ਹਨ। ਇਸੇ ਉਤਸ਼ਾਹ ਨਾਲ ਉਹ ਕੰਮ ਕਰਨ ਆਉਣਗੇ।
  •  ਸ਼ੂਟਿੰਗ ਦੌਰਾਨ ਇਕ ਸੈੱਟ 'ਤੇ ਕਰੀਬ 100 ਲੋਕ ਜਾਂ ਉਸ ਤੋਂ ਉਪਰ ਹੁੰਦੇ ਹਨ। ਹਾਲਾਤ ਨਾਲ ਸਮਝੌਤਾ ਕਰਦੇ ਹੋਏ ਸਾਨੂੰ 50 ਪ੍ਰਤੀਸ਼ਤ ਯੂਨਿਟ ਨਾਲ ਸੈੱਟ 'ਤੇ ਕੰਮ ਕਰਨਾ ਹੋਵੇਗਾ। ਪ੍ਰੋਡਿਊਸਰ ਤੋਂ ਇਹ ਵੀ ਕਨਫਰਮ ਕੀਤਾ ਜਾਵੇਗਾ ਕਿ ਬਾਕੀ ਦੀ 50 ਪ੍ਰਤੀਸ਼ਤ ਯੂਨਿਟ ਸ਼ਿਫਟਾਂ 'ਚ ਕੰਮ ਕਰੇ ਤਾਂਕਿ ਸਭ ਦਾ ਪਰਿਵਾਰ ਚੱਲੇ। ਸਿਰਫ 3 ਮਹੀਨੇ ਲਈ 50 ਸਾਲ ਦੀ ਉਮਰ ਤੋਂ ਉਪਰ ਦੇ ਮਜ਼ਦੂਰਾਂ ਨੂੰ ਹਾਲੇ ਘਰ 'ਚ ਰਹਿਣ ਲਈ ਕਿਹਾ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਕੋਵਿਡ 19 ਦਾ ਖਤਰਾ ਜ਼ਿਆਦਾ ਹੈ। ਸਿਰਫ 3 ਮਹੀਨੇ ਦੀ ਗੱਲ ਹੈ, ਉਸ ਤੋਂ ਬਾਅਦ ਉਮੀਦ ਹੈ ਕਿ ਸਭ ਕੁਝ ਠੀਕ ਹੋ ਜਾਵੇਗਾ।
  • ਜੌਬ ਲੌਕ ਨਾ ਹੋਵੇ, ਇਸ 'ਤੇ ਵਿਚਾਰ ਵੀ ਕੀਤਾ ਗਿਆ ਹੈ। ਇਕ ਐਂਬੂਲੈਂਸ ਹੋਣੀ ਚਾਹੀਦੀ ਹੈ, ਸੈੱਟ 'ਤੇ ਐਮਰਜੈਂਸੀ ਲਈ ਜਿਵੇਂ ਹਾਲੀਵੁੱਡ 'ਚ ਹੁੰਦਾ ਹੈ। ਇਹ ਤਿੰਨ ਮਹੀਨੇ ਸਾਡੇ ਲਈ ਟ੍ਰੇਨਿੰਗ ਪੀਰੀਅਡ ਹੋਣਗੇ। ਉਮੀਦ ਹੈ ਕਿ ਤਿੰਨ ਮਹੀਨੇ ਬਾਅਦ ਸਭ ਕੁਝ ਠੀਕ ਹੋਣ ਲੱਗੇਗਾ।
  • ਜਲਦ ਹੀ ਸ਼ੂਟਿੰਗ ਸ਼ੁਰੂ ਕਰਨ ਨੂੰ ਲੈ ਤੇ ਨਵੀਂ ਗਾਇਡਲਾਈਨ ਨੂੰ ਲੈ ਕੇ ਪ੍ਰੋਡਿਊਸਰ ਬਾਡੀ, ਚੈਨਲ ਅਤੇ ਸਾਰਿਆਂ ਨਾਲ ਵਰਚੂਅਲ ਮੀਟਿੰਗ ਹੋਵੇਗੀ।
 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

ਫਿਲਮ ਪਦਮਾਵਤ ‘ਚ ਜੌਹਰ ‘ਤੇ ਟਿੱਪਣੀ ਕਰਕੇ ਬੁਰੀ ਫਸੀ ਅਦਾਕਾਰਾ ਸਵਰਾ ਭਾਸਕਰ

ਪ੍ਰਸਿੱਧ ਰਿਐਲਿਟੀ ਸ਼ੋਅ 'ਚ ਨਜ਼ਰ ਆਉਣਗੇ ਅਦਾਕਾਰ ਗੋਵਿੰਦਾ !

Toxic Review: ਫਿਲਮ "ਟੌਕਸਿਕ" ਦੀ ਸਿਨੇਮਾਘਰਾਂ 'ਚ ਬਲਾਕਬਸਟਰ ਓਪਨਿੰਗ

ਫਿਲਮ ਟੌਕਸਿਕ ਸਿਨੇਮਾਘਰਾਂ 'ਚ ਹੋਈ ਰਿਲੀਜ਼, ਸਿਨੇਮਾਘਰਾਂ ਦੇ ਬਾਹਰ ਪ੍ਰਸ਼ੰਸਕਾਂ ਦੀ ਭਾਰੀ ਭੀੜ

ਪ੍ਰਸਿੱਧ ਅਦਾਕਾਰਾ ਸੌਕਰ ਜਾਨਕੀ ਦੇ ਦੇਹਾਂਤ ਕਾਰਨ ਸੋਗ 'ਚ ਡੁੱਬੀ ਸਾਊਥ ਫਿਲਮ ਇੰਡਸਟਰੀ

ਸੁਪਰੀਮ ਕੋਰਟ ਨੇ ਕਾਮੇਡੀਅਨ ਸਮੈ ਰੈਨਾ ਤੇ ਹੋਰਨਾਂ ਖਿਲਾਫ਼ ਦਾਇਰ ਕੇਸ ਕੀਤਾ ਖਾਰਜ

MP ਕੰਗਨਾ ਰਣੌਤ ਨੇ ਅਦਾਕਾਰ ਨਸੀਰੂਦੀਨ ਸ਼ਾਹ ਨੂੰ ਕਿਹਾ ਲੂੰਬੜੀ !

ਕ੍ਰਿਕਟਰ ਰੋਹਿਤ ਸ਼ਰਮਾ ਮਨੋਰੰਜਨ ਜਗਤ 'ਚ ਕਰਨਗੇ ਸਭ ਤੋਂ ਵੱਡਾ ਡੈਬਿਊ

film Toxic teaser: ਫਿਲਮ ਟੌਕਸਿਕ ਦੇ ਟ੍ਰੇਲਰ ਹਨ ਬਟੋਰੀਆਂ ਸੁਰਖੀਆਂ, ਟੀਜ਼ਰ ਰਿਲੀਜ਼

ਮਸ਼ਹੂਰ ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਰਤੀ ਹਸਪਤਾਲ 'ਚ ਦਾਖਲ

 
 
 
 
Subscribe