Sunday, May 19, 2024
 
BREAKING NEWS
ਦਿੱਲੀ 'ਚ ਅੱਜ ਰਿਕਾਰਡ ਤਾਪਮਾਨ 47.8 ਡਿਗਰੀ ਸੈਲਸੀਅਸ ਤੱਕ ਪਹੁੰਚਿਆਭਾਜਪਾ ਜੋ ਕਹਿੰਦੀ ਹੈ, ਉਹੀ ਕਰਦੀ ਹੈ: ਰਾਜਨਾਥ ਸਿੰਘਪੰਜਾਬ ਵਿੱਚ ਗੈਰ-ਪੰਜਾਬੀਆਂ ਨੂੰ ਵੋਟ ਦਾ ਅਧਿਕਾਰ ਨਹੀਂ ਦਿੱਤਾ ਜਾਣਾ ਚਾਹੀਦਾ - ਖਹਿਰਾਆਗਰਾ: ਜੁੱਤੀ ਵਪਾਰੀ ਦੇ ਘਰ ਇਨਕਮ ਟੈਕਸ ਦਾ ਛਾਪਾ, 60 ਕਰੋੜ ਤੋਂ ਵੱਧ ਬਰਾਮਦ, ਗਿਣਤੀ ਜਾਰੀਪੀਐਮ ਮੋਦੀ 23-24 ਮਈ ਨੂੰ ਪੰਜਾਬ ਵਿੱਚ ਕਰਨਗੇ ਰੈਲੀਆਂ ਕੇਜਰੀਵਾਲ ਕੁਝ ਸਮੇਂ 'ਚ ਭਾਜਪਾ ਹੈੱਡਕੁਆਰਟਰ ਪਹੁੰਚਣਗੇ, ਸੁਰੱਖਿਆ ਸਖਤ4 ਜੂਨ ਨੂੰ ਸਰਕਾਰ ਬਦਲਣ ਜਾ ਰਹੀ ਹੈ- ਸੰਜੇ ਰਾਉਤਪੀਐਮ ਮੋਦੀ ਅੱਜ ਬੰਗਾਲ ਅਤੇ ਝਾਰਖੰਡ ਵਿੱਚ ਚਾਰ ਰੈਲੀਆਂ ਨੂੰ ਕਰਨਗੇ ਸੰਬੋਧਨWeather Update: ਉੱਤਰੀ ਭਾਰਤ ਵਿੱਚ ਮੌਸਮ ਵਿਭਾਗ ਦਾ ਅਲਰਟ, ਅਗਲੇ ਪੰਜ ਦਿਨਾਂ ਤੱਕ ਜਾਰੀ ਰਹੇਗੀ ਭਿਆਨਕ ਗਰਮੀਏਆਈ ਐਕਸਪ੍ਰੈਸ ਜਹਾਜ਼ ਦੇ ਇੰਜਣ ਨੂੰ ਅੱਗ ਲੱਗਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ

ਉੱਤਰ ਪ੍ਰਦੇਸ਼

ਪਤਨੀ, ਪੁੱਤਰ ਤੇ ਧੀ ਦਾ ਕਤਲ

March 31, 2024 10:30 PM

ਲਖਨਊ ਵਿੱਚ ਇੱਕ ਨੌਜਵਾਨ ਨੇ ਆਪਣੀ ਪਤਨੀ ਅਤੇ ਦੋ ਬੱਚਿਆਂ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਹ ਕਮਰੇ ਨੂੰ ਤਾਲਾ ਲਗਾ ਕੇ ਕੰਮ 'ਤੇ ਚਲਾ ਗਿਆ। ਫਿਰ ਰਾਤ ਨੂੰ ਘਰ ਆ ਕੇ ਲਾਸ਼ਾਂ ਕੋਲ ਹੀ ਸੌਂ ਗਿਆ। ਉਸਨੇ ਦੋ ਦਿਨ ਅਜਿਹਾ ਕੀਤਾ।

ਐਤਵਾਰ ਨੂੰ ਕਮਰੇ 'ਚੋਂ ਬਦਬੂ ਆਉਣ 'ਤੇ ਆਸਪਾਸ ਦੇ ਲੋਕਾਂ ਨੇ ਮਕਾਨ ਮਾਲਕ ਅਤੇ ਪੁਲਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ। ਡੀਸੀਪੀ ਦੱਖਣੀ ਤੇਜ ਸਵਰੂਪ ਸਿੰਘ, ਏਸੀਪੀ ਕ੍ਰਿਸ਼ਨਾਨਗਰ ਵਿਨੈ ਕੁਮਾਰ ਦਿਵੇਦੀ ਵੀ ਮੌਕੇ ’ਤੇ ਪੁੱਜੇ। ਜਦੋਂ ਕਮਰੇ ਦਾ ਤਾਲਾ ਤੋੜਿਆ ਗਿਆ ਤਾਂ ਦੇਖਿਆ ਕਿ ਇਕ ਔਰਤ, ਇਕ ਬੱਚੀ ਅਤੇ ਇਕ ਬੱਚੇ ਦੀਆਂ ਲਾਸ਼ਾਂ ਬੋਰੀ 'ਚ ਜ਼ਮੀਨ 'ਤੇ ਪਈਆਂ ਸਨ। ਫੋਰੈਂਸਿਕ ਟੀਮ ਨੇ ਜਾਂਚ ਕੀਤੀ।

ਪੁਲਸ ਨੇ ਤਿੰਨੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਨੇ ਮ੍ਰਿਤਕਾ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੇ ਕਤਲ ਕਰਨ ਦੀ ਗੱਲ ਕਬੂਲੀ ਹੈ। ਉਹ ਬਲਰਾਮਪੁਰ ਦੇ ਰਤਨਪੁਰ ਦਾ ਰਹਿਣ ਵਾਲਾ ਹੈ। ਮਾਮਲਾ ਲਖਨਊ ਦੇ ਬਿਜਨੌਰ ਥਾਣਾ ਖੇਤਰ ਦਾ ਹੈ।

 

Have something to say? Post your comment

Subscribe