Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਹੋਰ ਦੇਸ਼

ਕੋਰੋਨਾ ਵਾਇਰਸ ਕਾਰਨ ਆਰਕਟਿਕ ਖੋਜ ਮਿਸ਼ਨ 'ਚ ਹੋਵੇਗੀ ਦੇਰੀ

May 10, 2020 08:30 PM

ਬਰਲਿਨ : ਆਰਕਟਿਕ ਮਿਸ਼ਨ 'ਤੇ ਕੰਮ ਕਰ ਰਹੇ ਖੋਜ ਕਰਤਾ ਬਹੁਤ ਠੰਡੀ ਸਥਿਤੀ ਵਿਚ ਕੰਮ ਕਰਨ ਲਈ ਤਿਆਰ ਸਨ ਅਤੇ ਧਰੁਵੀ ਭਾਲੂ (ਪੋਲਰ ਬੀਅਰ) ਦਿਸਣ ਦੀ ਆਸ ਵਿਚ ਸਨ ਪਰ ਗਲੋਬਲ ਮਹਾਮਾਰੀ ਉਹਨਾਂ ਦੇ ਇਸ ਪ੍ਰੋਗਰਾਮ ਦਾ ਹਿੱਸਾ ਨਹੀਂ ਸੀ। ਉਹਨਾਂ ਦੇ ਇਸ ਮਿਸ਼ਨ ਦੇ ਮਹੱਤਵਪੂਰਣ ਪੜਾਅ ਵਿਚ ਪਹੁੰਚਣ ਦੇ ਨਾਲ ਹੀ ਕੋਰੋਨਾ ਵਾਇਰਸ ਸੰਕਟ ਨੇ ਪੂਰੇ ਵਿਸ਼ਵ ਨੂੰ ਘੇਰ ਲਿਆ ਅਤੇ ਲਾਕਡਾਊਨ ਕਾਰਨ ਕਈ ਖੋਜ ਕਰਤਾ ਸਾਲ ਭਰ ਚੱਲਣ ਵਾਲੇ ਆਰਕਟਿਕ ਖੋਜ ਮਿਸ਼ਨ ਵਿਚ ਫਿਰ ਤੋਂ ਸ਼ਾਮਲ ਹੋਣ ਦਾ ਇੰਤਜ਼ਾਰ ਕਰਨ ਲਈ ਮਜਬੂਰ ਹਨ। ਇਸ ਮਿਸ਼ਨ ਦਾ ਉਦੇਸ਼ ਜਲਵਾਯੂ ਤਬਦੀਲੀ ਦਾ ਅਨੁਮਾਨ ਲਗਾਉਣ ਲਈ ਵਰਤੇ ਜਾਣ ਵਾਲੇ ਮਾਡਲਾਂ ਵਿਚ ਸੁਧਾਰ ਕਰਨਾ ਹੈ। ਕੱਝ ਸਮੇਂ ਲਈ ਲੱਗਣ ਲੱਗਾ ਸੀ ਕਿ ਅੰਤਰਰਾਸ਼ਟਰੀ ਮਿਸ਼ਨ ਨੂੰ ਬੰਦ ਕਰਨਾ ਪਵੇਗਾ ਕਿਉਂਕਿ ਵਾਇਰਸ ਕਾਰਨ ਇਕ ਦੇ ਬਾਅਦ ਇਕ ਕਈ ਦੇਸ਼ਾਂ ਵਿਚ ਲਾਕਡਾਊਨ ਲਾਗੂ ਹੋਣ ਲੱਗਾ। ਪਿਛਲੇ ਸਾਲ ਤੋਂ ਆਰਕਟਿਕ ਦੇ ਉੱਚਾਈ ਵਾਲੇ ਇਲਾਕੇ ਵਿਚ ਮੌਜੂਦ ਜਰਮਨ ਖੋਜ ਸ਼ਿਪ ਪੋਲਰਸਟਰਨ ਤਕ ਨਵੀਂ ਸਪਲਾਈ ਅਤੇ ਚਾਲਕ ਦਲ ਭੇਜੇ ਜਾਣ ਦੀ ਯੋਜਨਾ ਅਸਫਲਹੋ  ਗਈ। ਕੋਲਰਾਡੋ ਯੂਨੀਵਰਸਿਟੀ ਦੇ ਵਾਤਾਵਰਣੀ ਵਿਗਿਆਨੀ ਅਤੇ ਮੋਜ਼ੇਕ ਖੋਜ ਮੁਹਿੰਮ ਦੇ ਸਹਿ-ਲੀਡਰ ਮੈਥਿਊ ਸ਼ੂਪੇ ਨੇ ਕਿਹਾ ਕਿ ਗਲੋਬਲ ਮਹਾਮਾਰੀ ਦੀ ਖਬਰ ਨੇ ਸ਼ਿਪ 'ਤੇ ਮੌਜੂਦ ਵਿਗਿਆਨੀਆਂ ਵਿਚ ਘਬਰਾਹਟ ਪੈਦਾ ਕਰ ਦਿਤੀ।
ਉਹਨਾਂ ਨੇ ਜਰਮਨੀ ਦੇ ਬ੍ਰੇਮਰਹੇਵਨ ਬੰਦਰਗਾਹ ਤੋਂ ਇਕ ਵੀਡੀਉ ਇੰਟਰਵਿਊ ਵਿਚ ਕਿਹਾ, ''ਕੁਝ ਲੋਕ ਅਪਣੇ ਪ੍ਰਵਾਰਾਂ ਦੇ ਨਾਲ ਸਿਰਫ ਘਰ ਵਿਚ ਰਹਿਣਾ ਚਾਹੁੰਦੇ ਸਨ।'' ਧਰੁਵੀ ਅਤੇ ਮਹਾਸਾਗਰੀ ਖ਼ੋਜ ਲਈ ਆਲਫ੍ਰੇਡ ਵੇਗੇਨਰ ਦੇ ਆਯੋਜਕਾਂ ਨੇ ਪਿਛਲੇ ਮਹੀਨੇ ਕੈਨੇਡਾ ਹੁੰਦੇ ਹੋਏ ਕੁਝ ਲੋਕਾਂ ਨੂੰ ਹਵਾਈ ਮਾਰਗ ਜ਼ਰੀਏ ਕੱਢਿਆ ਸੀ। ਚਾਲਕ ਦਲ ਦੇ ਹੋਰ ਮੈਂਬਰਾਂ ਨੂੰ ਦੋ ਹੋਰ ਜਰਮਨ ਖੋਜ ਸ਼ਿਪਾਂ ਦੀ ਮਦਦ ਨਾਲ ਕੱਢਿਆ ਜਾਵੇਗਾ। ਵਿਗਿਆਨੀਆਂ ਨੂੰ ਉੱਥੋਂ ਕੱਢੇ ਜਾਣ ਨਾਲ ਪੋਲਰਸਟਰਨ ਨੂੰ ਆਰਕਟਿਕ ਚੱਕਰ ਦੇ ਇਸ ਮਹੱਤਵਪੂਰਣ ਸਮੇਂ ਵਿਚ ਘੱਟੋ-ਘੱਟ ਤਿੰਨ ਹਫ਼ਤਿਆਂ ਦੇ ਲਈ ਅਪਣੇ ਮੌਜੂਦਾ ਸਥਾਨ ਤੋਂ ਹਟਣਾ ਪਵੇਗਾ। ਸ਼ੂਪੇ ਨੇ ਦਸਿਆ ਕਿ ਇਹ ਮਹੱਤਵਪੂਰਣ ਸਮਾਂ ਹੈ ਜਦੋਂ ਸਮੁੰਦਰੀ ਬਰਫ਼ ਦੇ ਪਿਘਲਣਾ ਦਾ ਮੌਸਮ ਸ਼ੁਰੂ ਹੋਵੇਗਾ ਅਤੇ ਇਹ ਸ਼ਿਪ ਦੇ ਹਟਣ ਦੇ ਬਾਅਦ ਹੋਵੇਗਾ। ਕੁਝ ਮਹੱਤਵਪੂਰਣ ਡਾਟਾ ਨੂੰ ਗਾਇਬ ਹੋਣ ਤੋਂ ਬਚਾਉਣ ਲਈ ਖੋਜ ਕਰਤਾ ਉੱਥੇ ਕੁਝ ਮਹੱਤਵਪੂਰਣ ਉਪਕਰਣ ਛੱਡਣਗੇ।

 

Have something to say? Post your comment

 
 
 
 
 
Subscribe