Friday, May 02, 2025
 

ਨਵੀ ਦਿੱਲੀ

106 ਸਾਲਾ ਬਾਬੇ ਨੇ ਹਰਾਇਆ ਕਰੋਨਾ

May 08, 2020 02:12 PM
ਨਵੀਂ ਦਿੱਲੀ : ਕੋਰੋਨਾ ਵਾਇਰਸ ਬੇਸ਼ੱਕ ਖ਼ਤਰਨਾਕ ਹੈ ਪਰ ਕੋਈ ਇਸ ਨੂੰ ਵੀ ਮਾਤ ਦੇ ਸਕਦਾ ਹੈ। ਅਜਿਹੀ ਹੀ ਜਾਣਕਾਰੀ ਅਨੁਸਾਰ ਕੌਮੀ ਰਾਜਧਾਨੀ ਖੇਤਰ ਦੇ ਸਭ ਤੋਂ ਲੰਮੇਰੀ ਉਮਰ ਵਾਲਾ ਕੋਰੋਨਾ ਮਰੀਜ਼ ਹੁਣ ਪੂਰੀ ਤਰ•ਾਂ ਤੰਦਰੁਸਤ ਹੋ ਗਿਆ ਹੈ। ਡਾਕਟਰਾਂ ਨੇ 106 ਸਾਲਾ ਮੁਖ਼ਤਾਰ ਅਹਿਮਦ ਹੁਣ ਤੰਦਰੁਸਤ ਐਲਾਨ ਦਿੱਤਾ ਹੈ। ਅਹਿਮਦ ਦੇਸ਼ ਵਿੱਚ ਸਭ ਤੋਂ ਵੱਡੀ ਉਮਰ ਦੇ ਵਿਅਕਤੀ ਹਨ, ਜਿਨ•ਾਂ ਨੇ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਹੈ। ਕੇਂਦਰੀ ਦਿੱਲੀ ਦੇ ਨਵਾਬਗੰਜ ਇਲਾਕੇ ਦੇ ਰਹਿਣ ਵਾਲੇ ਮੁਖ਼ਤਾਰ ਅਹਿਮਦ ਨੂੰ 14 ਅਪ੍ਰੈਲ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਅਤੇ ਪਹਿਲੀ ਮਈ ਤੋਂ ਸਿਹਤਯਾਬ ਹੋ ਗਏ ਸਨ। ਉਨ•ਾਂ ਦਾ ਇਲਾਜ ਕਰਨ ਵਾਲੇ ਡਾ. ਬੀਐਲ ਸ਼ੇਰਵਲ ਨੇ ਮੀਡੀਆ ਨੂੰ ਦੱਸਿਆ ਕਿ ਮੁਖ਼ਤਾਰ ਅਹਿਮਦ ਦੀ ਉਮਰ ਨੂੰ ਧਿਆਨ ਵਿੱਚ ਰੱਖਦਿਆਂ ਉਨ•ਾਂ ਵੱਲੋਂ ਕੋਰੋਨਾ ਨੂੰ ਹਰਾਉਣਾ ਬੇਹੱਦ ਪ੍ਰੇਰਨਾਦਾਇਕ ਹੈ।
 

Have something to say? Post your comment

Subscribe