Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਮਨੋਰੰਜਨ

ਮਾਧੁਰੀ ਦੀਆਂ ਅਦਾਵਾਂ ਨਾਲ ਤਬਾਹ ਹੋ ਜਾਓਗੇ ਤੁਸੀਂ, ਕਲੰਕ ਦਾ ਗਾਣਾ ਜਾਰੀ

April 11, 2019 01:09 PM

ਮੁੰਬਈ : ਕਰਨ ਜੌਹਰ ਦੀ ਕਲੰਕ ਇਸ ਸਮੇਂ ਕਾਫੀ ਚਰਚਾ 'ਚ ਹੈ। ਫਿਲਮ ਦਾ ਇਕ-ਇਕ ਗਾਣਾ ਲੋਕਾਂ ਦੇ ਜਿਹਨ 'ਚ ਵੱਸਦਾ ਜਾ ਰਿਹਾ ਹੈ ਕਿਉਂਕਿ ਇਸ ਫਿਲਮ 'ਚ ਇਕ ਤੋਂ ਵੱਧ ਕੇ ਇਕ ਕਲਾਕਾਰ ਹਨ ਤੇ ਸਭ ਤੋਂ ਬਿਹਤਰੀਨ ਕਿਰਦਾਰ ਵੀ। ਅੱਜ ਮਾਧੁਰੀ ਦਾ ਗਾਣਾ ਜਾਰੀ ਕੀਤਾ ਗਿਆ ਹੈ ਜੋ ਬੇਹੱਦ ਆਕਰਸ਼ਕ ਹੈ।

 ਗਾਣੇ ਦੇ ਬੋਲ ਹਨ 'ਤੁਮ ਸੇ ਜੁਦਾ ਹੋ ਕੇ ਹਮ ਤਬਾਹ ਹੋ ਗਏ', ਕਲੰਕ ਦਾ ਇਹ ਗਾਣਾ ਮਾਧੁਰੀ 'ਤੇ ਜਿੰਨੀਖ਼ੂਬਸੂਰਤੀ ਨਾਲ ਫਿਲਮਾਇਆ ਗਿਆ ਹੈ ਉਨੀਂ ਹੀ ਵਧੀਆ ਅਦਾਕਾਰੀ ਮਾਧੁਰੀ ਦੀ ਵੀ ਹੈ। ਪ੍ਰਸਿੱਧ ਕਥਕ ਸਮਾਰਟ ਪੰਡਤ ਬਿਰਜੂ ਮਹਾਰਾਜ ਤੋਂ ਡਾਂਸ ਦੀਆਂ ਬਾਰੀਕੀਆਂ ਸਿਖ ਚੁੱਕੀ ਮਾਧੁਰੀ ਨੇ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਅਦਾਵਾਂ ਦਿਖਾਈਆਂ ਹਨ। ਇਸ ਗਾਣੇ ਨੂੰ ਸ਼ਰੇਅ ਘੋਸ਼ਾਲ ਨੇ ਆਪਣੀ ਆਵਾਜ਼ 'ਚ ਗਾਇਆ ਹੈ ਜਦ ਕਿ ਗਾਣੇ ਦੇ ਬੋਲ ਅਮਿਤਾਭ ਭੱਟਾਚਾਰੀਆਂ ਨੇ ਲਿਖਿਆ ਹੈ।

ਇਸ ਗਾਣੇ ਨੂੰ ਸਰੋਜ ਖ਼ਾਨ ਤੇ ਰੇਮੋ ਡੀਸੂਜਾ ਨੇ ਕੋਰੀਓਗ੍ਰਾਫ ਕੀਤਾ ਹੈ।ਅਭਿਸ਼ੇਕ ਵਰਮਨ ਦੇ ਨਿਰਦੇਸ਼ਕ 'ਚ ਬਣੀ ਕਲੰਕ ਦੀ ਕਹਾਣੀ 1945 ਦੇ ਆਸ-ਪਾਸ ਦੀ ਹੈ। ਇਸ ਦੌਰਾਨ ਆਪਣੇ ਸਨਮਾਨ ਤੇ ਰੁਤਬੇ ਲਈ ਜੰਗ ਵੀ ਹੋਈ ਤੇ ਅਮਰ ਪ੍ਰੇਮ ਵੀ। ਫਿਲਮ 'ਚ ਜਫਰ ਤੇ ਰੂਪ ਦੇ ਪਿਆਰ ਨੂੰ ਦਿਖਾਇਆ ਗਿਆ ਹੈ ਤੇ ਨਾਲ ਰਜਵਾੜਿਆਂ ਦਾ ਵਿਆਹ ਜਿਸ 'ਚ ਦੇਵ ਚੌਧਰੀ ਤੇ ਰੂਪ (ਭਾਵ ਆਦਿਤਿਆ ਰਾਏ ਕਪੂਰ-ਆਲੀਆ ਭੱਟ ) ਦਾ ਵਿਆਹ ਕਰਵਾਇਆ ਜਾਂਦਾ ਹੈ।

ਫਿਲਮ 'ਚ ਮਾਧੁਰੀ ਨੂੰ ਬਹਾਰ ਬੇਗ਼ਮ ਦਾ ਰੋਲ ਦਿੱਤਾ ਗਿਆ ਹੈ ਤੇ ਸੰਜੇ ਦੱਤ ਨੂੰ ਬਲਰਾਜ ਚੌਧਰੀ ਦਾ ਰੋਲ ਦਿੱਤਾ ਗਿਆ ਹੈ। ਦੋਵੇ ਦੋ ਦਹਾਕਿਆਂ ਤੋਂ ਬਾਅਦ ਕਿਸੇ ਫਿਲਮ 'ਚ ਕੰਮ ਕਰ ਰਹੇ ਹਨ।ਇਸ ਤੋਂ ਪਹਿਲਾਂ ਕਲੰਕ ਦਾ ਟਾਈਟਲ, ਘਰ ਮੋਰੇ ਪਰਦੇਸੀਆ ਤੇ ਬਾਕੀ ਫਸਟ ਕਲਾਸ ਹੈ, ਵੀ ਜਾਰੀ ਹੋ ਚੁੱਕਾਹੈ ਤੇ ਸਾਰੇ ਹਿੱਟ ਹੋ ਰਹੇ ਹਨ। ਫਿਲਮ ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਉਤਸ਼ਾਹ ਹੈ ਤੇ ਇਹ ਫਿਲਮ 17 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

ਫਿਲਮ ਪਦਮਾਵਤ ‘ਚ ਜੌਹਰ ‘ਤੇ ਟਿੱਪਣੀ ਕਰਕੇ ਬੁਰੀ ਫਸੀ ਅਦਾਕਾਰਾ ਸਵਰਾ ਭਾਸਕਰ

ਪ੍ਰਸਿੱਧ ਰਿਐਲਿਟੀ ਸ਼ੋਅ 'ਚ ਨਜ਼ਰ ਆਉਣਗੇ ਅਦਾਕਾਰ ਗੋਵਿੰਦਾ !

Toxic Review: ਫਿਲਮ "ਟੌਕਸਿਕ" ਦੀ ਸਿਨੇਮਾਘਰਾਂ 'ਚ ਬਲਾਕਬਸਟਰ ਓਪਨਿੰਗ

ਫਿਲਮ ਟੌਕਸਿਕ ਸਿਨੇਮਾਘਰਾਂ 'ਚ ਹੋਈ ਰਿਲੀਜ਼, ਸਿਨੇਮਾਘਰਾਂ ਦੇ ਬਾਹਰ ਪ੍ਰਸ਼ੰਸਕਾਂ ਦੀ ਭਾਰੀ ਭੀੜ

ਪ੍ਰਸਿੱਧ ਅਦਾਕਾਰਾ ਸੌਕਰ ਜਾਨਕੀ ਦੇ ਦੇਹਾਂਤ ਕਾਰਨ ਸੋਗ 'ਚ ਡੁੱਬੀ ਸਾਊਥ ਫਿਲਮ ਇੰਡਸਟਰੀ

ਸੁਪਰੀਮ ਕੋਰਟ ਨੇ ਕਾਮੇਡੀਅਨ ਸਮੈ ਰੈਨਾ ਤੇ ਹੋਰਨਾਂ ਖਿਲਾਫ਼ ਦਾਇਰ ਕੇਸ ਕੀਤਾ ਖਾਰਜ

MP ਕੰਗਨਾ ਰਣੌਤ ਨੇ ਅਦਾਕਾਰ ਨਸੀਰੂਦੀਨ ਸ਼ਾਹ ਨੂੰ ਕਿਹਾ ਲੂੰਬੜੀ !

ਕ੍ਰਿਕਟਰ ਰੋਹਿਤ ਸ਼ਰਮਾ ਮਨੋਰੰਜਨ ਜਗਤ 'ਚ ਕਰਨਗੇ ਸਭ ਤੋਂ ਵੱਡਾ ਡੈਬਿਊ

film Toxic teaser: ਫਿਲਮ ਟੌਕਸਿਕ ਦੇ ਟ੍ਰੇਲਰ ਹਨ ਬਟੋਰੀਆਂ ਸੁਰਖੀਆਂ, ਟੀਜ਼ਰ ਰਿਲੀਜ਼

ਮਸ਼ਹੂਰ ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਰਤੀ ਹਸਪਤਾਲ 'ਚ ਦਾਖਲ

 
 
 
 
Subscribe