Thursday, May 01, 2025
 

ਕਾਰੋਬਾਰ

ਮੁਕੇਸ਼ ਅੰਬਾਨੀ ਨੇ ਤਨਖ਼ਾਹ ਨਾ ਲੈਣ ਦਾ ਲਿਆ ਫ਼ੈਸਲਾ

April 30, 2020 06:14 PM

ਰਿਲਾਇੰਸ ਇੰਡਸਟਰੀਜ਼ ਦੇ ਮੁਖੀ  ਮੁਕੇਸ਼ ਅੰਬਾਨੀ  ਨੇ ਕੋਰੋਨਾ ਮਹਾਂਮਾਰੀ ਦੇ ਚੱਲ ਦੇ ਆਪਣੀ ਤਨਖ਼ਾਹ ਨਾ ਲੈਣ ਦਾ ਫ਼ੈਸਲਾ ਕੀਤਾ ਹੈ। ਮੁਕੇਸ਼ ਅੰਬਾਨੀ ਦੇ ਨਾਲ ਨਾਲ ਕੰਪਨੀ ਦੇ ਟਾਪ ਐਗਜ਼ੀਕਿਊਟਿਵ ਵੀ ਆਪਣੀ ਸਾਲਾਨਾ ਸੈਲਰੀ ਦਾ ਕੁੱਝ ਹਿੱਸਾ ਨਾ ਲੈਣ ਦਾ ਫ਼ੈਸਲਾ ਵੀ ਕੀਤਾ ਹੈ। ਕੋਰੋਨਾ ਮਹਾਂਮਾਰੀ ਦੇ ਚੱਲ ਦੇ ਦੇਸ਼ ਭਰ ਵਿੱਚ ਸਾਰੀਆਂ ਵਪਾਰਿਕ ਗਤੀਵਿਧੀਆਂ ਬੰਦ ਹਨ। ਬੁੱਧਵਾਰ ਨੂੰ ਕਰਮਚਾਰੀਆਂ ਨੂੰ ਲਿਖੇ ਪੱਤਰ ਵਿੱਚ RIL ਦੇ ਐਗਜ਼ੀਕਿਊਟਿਵ ਡਾਇਰੈਕਟਰ ਹਿਤਲ ਆਰ ਮੇਸਵਾਨੀ ਨੇ ਕਿਹਾ ਮੁਕੇਸ਼ ਬਣੀ ਕੋਈ ਸੈਲਰੀ ਨਹੀਂ ਲੈਣਗੇ। ਕੰਪਨੀ ਦੇ ਬੋਰਡ ਆਫ਼ ਡਾਇਰੈਕਟਰ, ਐਗਜ਼ੀਕਿਊਟਿਵ ਡਾਇਰੈਕਟਰ, ਐਗਜ਼ੀਕਿਊਟਿਵ ਕਮੇਟੀ ਮੈਂਬਰ ਤੇ ਸੀਨੀਅਰ ਅਧਿਕਾਰੀਆਂ ਦੀ ਸੈਲਰੀ ਵਿੱਚੋਂ ਵੀ 30 ਤੋਂ 50 ਫ਼ੀਸਦੀ ਤੱਕ ਦੀ ਕਟੌਤੀ ਕੀਤੀ ਗਈ ਹੈ। 

 ਬੋਰਡ ਮੈਂਬਰਾਂ ਦੀ ਸੈਲਰੀ ਵਿੱਚੋਂ ਵੀ 30 ਤੋਂ 50 ਫ਼ੀਸਦੀ ਕਟੌਤੀ

 ਪੱਤਰ ਵਿੱਚ ਅੱਗੇ ਕਿਹਾ ਗਿਆ ਹੈ ਕਿ ਮੌਜੂਦਾ ਸੰਕਟ ਦੇ ਚੱਲਦਿਆਂ ਹਾਈਡ੍ਰੋਕਾਰਬਨ ਵਪਾਰ ਉੱਤੇ ਮਾੜਾ ਅਸਰ ਪਿਆ ਹੈ। ਇਸ ਲਈ ਹਾਈਡ੍ਰੋਕਾਰਬਨ ਵਪਾਰ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਤਨਖ਼ਾਹ ਵਿੱਚੋਂ 10 ਫ਼ੀਸਦੀ ਕਟੌਤੀ ਕੀਤੀ ਜਾਵੇਗੀ, ਜਿਨ੍ਹਾਂ ਦੀ ਸਾਲਾਨਾ ਤਨਖ਼ਾਹ 15 ਲੱਖ ਤੋਂ ਜ਼ਿਆਦਾ ਹੈ। 15 ਲੱਖ ਰੁਪਏ ਸਾਲਾਨਾ ਤੋਂ ਘੱਟ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਤਨਖ਼ਾਹ ਵਾਲਿਆਂ ਦੀ ਤਨਖ਼ਾਹ ਨਹੀਂ ਕੱਟੀ ਜਾਵੇਗੀ।ਕਰਮਚਾਰੀਆਂ ਨੂੰ ਪਹਿਲੀ ਤਿਮਾਹੀ ਵਿੱਚ ਦਿੱਤੇ ਜਾਣ ਵਾਲਾ ਪਰਫਾਰਮੈਂਸ ਲਿੰਕਡ ਇੰਨਸੈਂਟਿਵ (PLI) ਤੇ ਕੈਸ਼ ਪੇਮੈਂਟ ਨੂੰ ਫ਼ਿਲਹਾਲ ਰੋਕ ਦਿੱਤਾ ਗਿਆ ਹੈ। ਰਿਫਾਇੰਡ ਪ੍ਰੋਡਕਟ ਤੇ ਪੈਟਰੋਕੇਮਿਕਲ ਦੀ ਮੰਗ ਵਿੱਚ ਭਾਰੀ ਘਾਟ ਹੋਣ ਕਰ ਕੇ ਵੀ ਹਾਈਡ੍ਰੋਕਾਰਬਨ ਵਪਾਰ ਤੇ ਮਾੜਾ ਅਸਰ ਪੀ ਹੈ ਤੇ ਦਬਾਅ ਵੱਧ ਗਿਆ ਹੈ। ਇਹ ਵਜ੍ਹਾ ਹੈ ਕਿ ਕੰਪਨੀ ਲਾਗਤ ਘੱਟ ਕਰਨ ਦੀ ਸੋਚ ਰਹੀ ਹੈ। ਮੌਜੂਦਾ ਹਾਲਾਤ ਵਿੱਚ ਲੋੜ ਹੈ ਕਿ ਕੰਪਨੀ ਲਾਗਤ ਘੱਟ ਕਰਨ ਦੀ ਸੋਚ ਰਹੀ ਹੈ। ਇਸ ਵਿੱਚ ਕੰਪਨੀ ਦੇ ਹਰ ਮੈਂਬਰ ਦੇ ਸਹਿਯੋਗ ਦੀ ਲੋੜ ਹੈ।

 

Have something to say? Post your comment

 

ਹੋਰ ਕਾਰੋਬਾਰ ਖ਼ਬਰਾਂ

ਅੱਜ ਦੀ ਸੋਨੇ ਦੀ ਕੀਮਤ: 10 ਵੱਡੇ ਸ਼ਹਿਰਾਂ ਵਿੱਚ ਹੋਈ ਕਮੀ, ਨਿਵੇਸ਼ ਦਾ ਸਹੀ ਮੌਕਾ

महाराष्ट्र के राज्यपाल ने मुंबई में आदित्य ज्योत आई हॉस्पिटल ए यूनिट ऑफ डॉ. अग्रवाल्स आई हॉस्पिटल का उद्घाटन किया

मानुषी छिल्लर ने सेनको गोल्ड एंड डायमंड्स का मुंबई में पहला मेट्रो स्टेशन स्टोर लॉन्च किया

ਦਿੱਲੀ ਸਮੇਤ 9 ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਸਸਤਾ

एथर एनर्जी लिमिटेड की आरंभिक सार्वजनिक पेशकश 28 अप्रैल को खुलेगी

डिज़ाइनकैफ़े ने मुंबई में अपना तीसरा एक्सपीरियंस सेंटर शुरू किया

देविदास श्रावण नाईकरे ने दिया सफलता का मूलमंत्र

ਸੋਨੇ ਦੀ ਕੀਮਤ ਵਿਚ ਅਚਾਨਕ ਵਾਧਾ

ਆਮ ਆਦਮੀ ਨੂੰ ਵੱਡਾ ਝਟਕਾ, ਮਹਿੰਗਾ ਹੋਇਆ ਸਿਲੰਡਰ

ਘਰੇਲੂ ਰਸੋਈ ਗੈਸ ਦੀ ਕੀਮਤ ਹੋਈ ਮਹਿੰਗੀ

 
 
 
 
Subscribe