Thursday, May 01, 2025
 

ਨਵੀ ਦਿੱਲੀ

ਕੋਰੋਨਾ : ਭਾਰਤ ਵਿਚ 24 ਘੰਟਿਆਂ ਦੌਰਾਨ 1543 ਨਵੇਂ ਮਾਮਲੇ, ਪੀੜਤ 29,974 ਤੇ ਹੁਣ ਤਕ ਮੌਤਾਂ 937

April 29, 2020 10:39 AM
 ਨਵੀਂ ਦਿੱਲੀ  : ਅੱਜ ਦੀ ਰਿਪੋਰਟ ਮੁਤਾਬਕ ਭਾਰਤ ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 1543 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਪੀੜਤ ਮਰੀਜ਼ਾਂ ਦੀ ਗਿਣਤੀ 29, 974 ਹੋ ਗਈ ਹੈ।  ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦਸਿਆ ਕਿ ਕੋਵਿਡ-19 ਤੋਂ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 7027 ਹੋ ਗਈ ਹੈ। ਇਹ ਕੁਲ ਪੀੜਤ ਮਰੀਜ਼ਾਂ ਦੀ ਗਿਣਤੀ ਦਾ 23.3 ਫ਼ੀ ਸਦੀ ਹੈ। ਉਨ•ਾਂ ਦਸਿਆ ਕਿ ਪਿਛਲੇ 24 ਘੰਟਿਆਂ ਦੌਰਾਨ 684 ਮਰੀਜ਼ਾਂ ਨੂੰ ਸਿਹਤਯਾਬ ਹੋਣ  'ਤੇ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ ਹੈ। ਮੰਤਰਾਲੇ ਦੇ ਅੰਕੜਿਆਂ ਮੁਤਾਬਕ ਕੋਰੋਨਾ ਵਾਇਰਸ ਦੀ ਲਾਗ ਨਾਲ ਦੇਸ਼ ਵਿਚ ਹੁਣ ਤਕ 937 ਲੋਕਾਂ ਦੀ ਮੌਤ ਹੋ ਚੁੱਕੀ ਹੈ।
 

Have something to say? Post your comment

Subscribe