Sunday, May 19, 2024
 
BREAKING NEWS
ਦਿੱਲੀ 'ਚ ਅੱਜ ਰਿਕਾਰਡ ਤਾਪਮਾਨ 47.8 ਡਿਗਰੀ ਸੈਲਸੀਅਸ ਤੱਕ ਪਹੁੰਚਿਆਭਾਜਪਾ ਜੋ ਕਹਿੰਦੀ ਹੈ, ਉਹੀ ਕਰਦੀ ਹੈ: ਰਾਜਨਾਥ ਸਿੰਘਪੰਜਾਬ ਵਿੱਚ ਗੈਰ-ਪੰਜਾਬੀਆਂ ਨੂੰ ਵੋਟ ਦਾ ਅਧਿਕਾਰ ਨਹੀਂ ਦਿੱਤਾ ਜਾਣਾ ਚਾਹੀਦਾ - ਖਹਿਰਾਆਗਰਾ: ਜੁੱਤੀ ਵਪਾਰੀ ਦੇ ਘਰ ਇਨਕਮ ਟੈਕਸ ਦਾ ਛਾਪਾ, 60 ਕਰੋੜ ਤੋਂ ਵੱਧ ਬਰਾਮਦ, ਗਿਣਤੀ ਜਾਰੀਪੀਐਮ ਮੋਦੀ 23-24 ਮਈ ਨੂੰ ਪੰਜਾਬ ਵਿੱਚ ਕਰਨਗੇ ਰੈਲੀਆਂ ਕੇਜਰੀਵਾਲ ਕੁਝ ਸਮੇਂ 'ਚ ਭਾਜਪਾ ਹੈੱਡਕੁਆਰਟਰ ਪਹੁੰਚਣਗੇ, ਸੁਰੱਖਿਆ ਸਖਤ4 ਜੂਨ ਨੂੰ ਸਰਕਾਰ ਬਦਲਣ ਜਾ ਰਹੀ ਹੈ- ਸੰਜੇ ਰਾਉਤਪੀਐਮ ਮੋਦੀ ਅੱਜ ਬੰਗਾਲ ਅਤੇ ਝਾਰਖੰਡ ਵਿੱਚ ਚਾਰ ਰੈਲੀਆਂ ਨੂੰ ਕਰਨਗੇ ਸੰਬੋਧਨWeather Update: ਉੱਤਰੀ ਭਾਰਤ ਵਿੱਚ ਮੌਸਮ ਵਿਭਾਗ ਦਾ ਅਲਰਟ, ਅਗਲੇ ਪੰਜ ਦਿਨਾਂ ਤੱਕ ਜਾਰੀ ਰਹੇਗੀ ਭਿਆਨਕ ਗਰਮੀਏਆਈ ਐਕਸਪ੍ਰੈਸ ਜਹਾਜ਼ ਦੇ ਇੰਜਣ ਨੂੰ ਅੱਗ ਲੱਗਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ

ਅਮਰੀਕਾ

ਅਮਰੀਕਾ ਨੇ ਫੜੀ ਇਜ਼ਰਾਈਲ ਦੀ ਬਾਹ, ਯੂਕਰੇਨ ਵਾਂਗ ਦਿੱਤੀ ਮਦਦ

October 08, 2023 08:42 AM

ਹਮਾਸ ਦੇ ਅੱਤਵਾਦੀਆਂ ਨੇ ਸ਼ਨੀਵਾਰ ਤੜਕੇ ਇਜ਼ਰਾਈਲ 'ਤੇ ਵੱਡੀ ਗਿਣਤੀ ਵਿੱਚ ਰਾਕੇਟ ਨਾਲ ਹਮਲਾ ਕੀਤਾ। ਇਜ਼ਰਾਈਲ ਨੇ ਵੀ ਘਾਤਕ ਕਾਰਵਾਈ ਕੀਤੀ ਹੈ। ਗਾਜ਼ਾ ਪੱਟੀ 'ਤੇ ਹਵਾਈ ਸੈਨਾ ਵੱਲੋਂ ਲਗਾਤਾਰ ਬੰਬਾਰੀ ਕੀਤੀ ਜਾ ਰਹੀ ਹੈ। ਇਨ੍ਹਾਂ ਹਮਲਿਆਂ ਵਿੱਚ ਹੁਣ ਤੱਕ 400 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। 3000 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਦੱਸ ਦਈਏ ਕਿ ਹਮਾਸ ਦੇ ਲੜਾਕਿਆਂ ਨੇ ਇਜ਼ਰਾਇਲੀ ਸਰਹੱਦ 'ਚ ਘੁਸਪੈਠ ਕਰਕੇ ਹਮਲਾ ਕੀਤਾ। ਇਸ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਜੰਗ ਦਾ ਐਲਾਨ ਕਰ ਦਿੱਤਾ। ਨਾਲ ਹੀ ਕਿਹਾ ਕਿ ਦੁਸ਼ਮਣ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ। ਇਜ਼ਰਾਈਲ ਨੇ ਫਲਸਤੀਨ ਵਿਰੁੱਧ ਆਪ੍ਰੇਸ਼ਨ ਆਇਰਨ ਤਲਵਾਰ ਸ਼ੁਰੂ ਕੀਤਾ ਹੈ। ਨੇਤਨਯਾਹੂ ਨੇ ਆਪਣੇ ਟੈਲੀਵਿਜ਼ਨ ਸੰਬੋਧਨ 'ਚ ਕਿਹਾ ਕਿ ਹਮਾਸ ਨੂੰ ਅਜਿਹੀ ਕੀਮਤ ਚੁਕਾਉਣੀ ਪਵੇਗੀ ਕਿ ਇਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ।

ਗਲੋਬਲ ਨੇਤਾਵਾਂ ਨੇ ਇਜ਼ਰਾਈਲ ਨਾਲ ਇਕਜੁੱਟਤਾ ਦਿਖਾਈ ਹੈ। ਦੂਜੇ ਪਾਸੇ ਅਮਰੀਕਾ ਨੇ ਇਜ਼ਰਾਈਲ ਨੂੰ ਐਮਰਜੈਂਸੀ ਮਿਲਟਰੀ ਸਹਾਇਤਾ ਪੈਕੇਜ ਦਾ ਐਲਾਨ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਇਜ਼ਰਾਈਲ ਨੂੰ 8 ਬਿਲੀਅਨ ਡਾਲਰ ਦੇ ਐਮਰਜੈਂਸੀ ਮਿਲਟਰੀ ਸਹਾਇਤਾ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ ਹੈ।

 

 

Have something to say? Post your comment

Subscribe