Sunday, May 19, 2024
 
BREAKING NEWS
ਆਗਰਾ: ਜੁੱਤੀ ਵਪਾਰੀ ਦੇ ਘਰ ਇਨਕਮ ਟੈਕਸ ਦਾ ਛਾਪਾ, 60 ਕਰੋੜ ਤੋਂ ਵੱਧ ਬਰਾਮਦ, ਗਿਣਤੀ ਜਾਰੀਪੀਐਮ ਮੋਦੀ 23-24 ਮਈ ਨੂੰ ਪੰਜਾਬ ਵਿੱਚ ਕਰਨਗੇ ਰੈਲੀਆਂ ਕੇਜਰੀਵਾਲ ਕੁਝ ਸਮੇਂ 'ਚ ਭਾਜਪਾ ਹੈੱਡਕੁਆਰਟਰ ਪਹੁੰਚਣਗੇ, ਸੁਰੱਖਿਆ ਸਖਤ4 ਜੂਨ ਨੂੰ ਸਰਕਾਰ ਬਦਲਣ ਜਾ ਰਹੀ ਹੈ- ਸੰਜੇ ਰਾਉਤਪੀਐਮ ਮੋਦੀ ਅੱਜ ਬੰਗਾਲ ਅਤੇ ਝਾਰਖੰਡ ਵਿੱਚ ਚਾਰ ਰੈਲੀਆਂ ਨੂੰ ਕਰਨਗੇ ਸੰਬੋਧਨWeather Update: ਉੱਤਰੀ ਭਾਰਤ ਵਿੱਚ ਮੌਸਮ ਵਿਭਾਗ ਦਾ ਅਲਰਟ, ਅਗਲੇ ਪੰਜ ਦਿਨਾਂ ਤੱਕ ਜਾਰੀ ਰਹੇਗੀ ਭਿਆਨਕ ਗਰਮੀਏਆਈ ਐਕਸਪ੍ਰੈਸ ਜਹਾਜ਼ ਦੇ ਇੰਜਣ ਨੂੰ ਅੱਗ ਲੱਗਣ ਤੋਂ ਬਾਅਦ ਐਮਰਜੈਂਸੀ ਲੈਂਡਿੰਗਕਸ਼ਮੀਰ 'ਚ ਦੋ ਥਾਵਾਂ 'ਤੇ ਅੱਤਵਾਦੀ ਹਮਲਾਬਾਬਾ ਰਾਮਦੇਵ: ਪਤੰਜਲੀ ਦੀ ਸੋਨ ਪਾਪੜੀ ਕੁਆਲਿਟੀ ਟੈਸਟ 'ਚ ਫੇਲ, ਸਹਾਇਕ ਮੈਨੇਜਰ ਸਮੇਤ 3 ਨੂੰ ਜੇਲ੍ਹਅਦਾਲਤ ਨੇ ਬਿਭਵ ਕੁਮਾਰ ਨੂੰ 5 ਦਿਨਾਂ ਲਈ ਪੁਲਿਸ ਰਿਮਾਂਡ 'ਤੇ ਭੇਜਿਆ

ਹਿਮਾਚਲ

ਸੋਲਣ ਚ ਬੱਦਲ ਫੱਟਣ ਨਾਲ ਸੱਤ ਮੌਤਾਂ ਅਤੇ ਸ਼ਿਮਲਾ ਵਿੱਚ ਜ਼ਮੀਨ ਖਿਸਕਣ ਨਾਲ ਮੰਦਰ ਨੂੰ ਹੋਇਆ ਨੁਕਸਾਨ

August 14, 2023 11:30 AM

ਹਿਮਾਚਲ ਪ੍ਰਦੇਸ਼ ਦੇ ਵੱਖ ਵੱਖ ਜ਼ਿਲ੍ਹਿਆਂ 'ਚ ਮੀਂਹ ਕਾਰਨ ਮੁੜ ਤੋਂ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦਈਏ ਕਿ ਸੋਲਨ ਜ਼ਿਲੇ ਦੇ ਮਮਲੀਗ 'ਚ ਬੱਦਲ ਫਟ ਗਿਆ ਜਿਸ ਕਾਰਨ ਜ਼ਮੀਨ ਖਿਸਕ ਗਈ ਜਿਸ 'ਚ ਦੋ ਘਰ ਨੁਕਸਾਨੇ ਗਏ। ਇਸ ਦੀ ਲਪੇਟ ਵਿੱਚ ਸੱਤ ਲੋਕ ਆ ਗਏ। ਤਿੰਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।ਮੰਡੀ ਅਤੇ ਸਿਰਮੌਰ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ 'ਤੇ ਅੱਧੀ ਦਰਜਨ ਲੋਕਾਂ ਦੇ ਮਲਬੇ ਹੇਠ ਦੱਬੇ ਜਾਣ ਦੀ ਸੂਚਨਾ ਹੈ। ਮੰਡੀ ਦੇ ਸੱਤ ਮੀਲ ਨੇੜੇ ਬੱਦਲ ਫਟਣ ਕਾਰਨ ਦਰਜਨ ਤੋਂ ਵੱਧ ਵਾਹਨ ਅਤੇ ਕੁਝ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸੋਲਨ ਦੇ ਪਿੰਡ ਜਾਦੋਂ ਵਿੱਚ ਬੱਦਲ ਫਟਣ ਕਾਰਨ ਸੱਤ ਲੋਕਾਂ ਦੀ ਮੌਤ 'ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਟਵੀਟ ਕੀਤਾ ਕਿ ਅਸੀਂ ਅਧਿਕਾਰੀਆਂ ਨੂੰ ਇਸ ਔਖੀ ਘੜੀ ਵਿੱਚ ਪ੍ਰਭਾਵਿਤ ਪਰਿਵਾਰਾਂ ਦੀ ਹਰ ਸੰਭਵ ਮਦਦ ਅਤੇ ਸਹਾਇਤਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।

ਦੂਜੇ ਪਾਸੇ ਸ਼ਿਮਲਾ 'ਚ ਭਾਰੀ ਮੀਂਹ ਕਾਰਨ ਸਵੇਰੇ ਇਕ ਮੰਦਰ ਢਹਿ ਗਿਆ। ਸ਼ਿਮਲਾ ਦੇ ਉਪਨਗਰ ਬਾਲੂਗੰਜ ਦੇ ਨਾਲ ਲੱਗਦੇ ਸ਼ਿਵ ਬਾਵੜੀ ਮੰਦਰ 'ਚ ਸਵੇਰੇ 7.30 ਵਜੇ ਜ਼ਮੀਨ ਖਿਸਕਣ ਕਾਰਨ 20 ਤੋਂ 25 ਲੋਕਾਂ ਦੇ ਦੱਬੇ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਮੌਕੇ 'ਤੇ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਨ੍ਹੀਂ ਦਿਨੀਂ ਸਾਵਣ ਦਾ ਮਹੀਨਾ ਹੈ। ਇਹ ਲੋਕ ਸਵੇਰੇ-ਸਵੇਰੇ ਮੰਦਰ 'ਚ ਪੂਜਾ ਲਈ ਆਏ ਸੀ।

 ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਇੱਕ ਵਾਰ ਫਿਰ ਭਿਆਨਕ ਰੂਪ ਧਾਰਨ ਕਰ ਰਿਹਾ ਹੈ। ਸੂਬੇ 'ਚ ਕਈ ਥਾਵਾਂ 'ਤੇ ਭਾਰੀ ਮੀਂਹ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਭਾਰੀ ਮੀਂਹ ਦੇ ਮੱਦੇਨਜ਼ਰ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ। 10 ਜ਼ਿਲ੍ਹਿਆਂ ਵਿੱਚ ਹੜ੍ਹ ਦਾ ਅਲਰਟ ਜਾਰੀ ਕੀਤਾ ਗਿਆ ਹੈ।

 

Have something to say? Post your comment

Subscribe