Sunday, May 19, 2024
 
BREAKING NEWS
ਆਗਰਾ: ਜੁੱਤੀ ਵਪਾਰੀ ਦੇ ਘਰ ਇਨਕਮ ਟੈਕਸ ਦਾ ਛਾਪਾ, 60 ਕਰੋੜ ਤੋਂ ਵੱਧ ਬਰਾਮਦ, ਗਿਣਤੀ ਜਾਰੀਪੀਐਮ ਮੋਦੀ 23-24 ਮਈ ਨੂੰ ਪੰਜਾਬ ਵਿੱਚ ਕਰਨਗੇ ਰੈਲੀਆਂ ਕੇਜਰੀਵਾਲ ਕੁਝ ਸਮੇਂ 'ਚ ਭਾਜਪਾ ਹੈੱਡਕੁਆਰਟਰ ਪਹੁੰਚਣਗੇ, ਸੁਰੱਖਿਆ ਸਖਤ4 ਜੂਨ ਨੂੰ ਸਰਕਾਰ ਬਦਲਣ ਜਾ ਰਹੀ ਹੈ- ਸੰਜੇ ਰਾਉਤਪੀਐਮ ਮੋਦੀ ਅੱਜ ਬੰਗਾਲ ਅਤੇ ਝਾਰਖੰਡ ਵਿੱਚ ਚਾਰ ਰੈਲੀਆਂ ਨੂੰ ਕਰਨਗੇ ਸੰਬੋਧਨWeather Update: ਉੱਤਰੀ ਭਾਰਤ ਵਿੱਚ ਮੌਸਮ ਵਿਭਾਗ ਦਾ ਅਲਰਟ, ਅਗਲੇ ਪੰਜ ਦਿਨਾਂ ਤੱਕ ਜਾਰੀ ਰਹੇਗੀ ਭਿਆਨਕ ਗਰਮੀਏਆਈ ਐਕਸਪ੍ਰੈਸ ਜਹਾਜ਼ ਦੇ ਇੰਜਣ ਨੂੰ ਅੱਗ ਲੱਗਣ ਤੋਂ ਬਾਅਦ ਐਮਰਜੈਂਸੀ ਲੈਂਡਿੰਗਕਸ਼ਮੀਰ 'ਚ ਦੋ ਥਾਵਾਂ 'ਤੇ ਅੱਤਵਾਦੀ ਹਮਲਾਬਾਬਾ ਰਾਮਦੇਵ: ਪਤੰਜਲੀ ਦੀ ਸੋਨ ਪਾਪੜੀ ਕੁਆਲਿਟੀ ਟੈਸਟ 'ਚ ਫੇਲ, ਸਹਾਇਕ ਮੈਨੇਜਰ ਸਮੇਤ 3 ਨੂੰ ਜੇਲ੍ਹਅਦਾਲਤ ਨੇ ਬਿਭਵ ਕੁਮਾਰ ਨੂੰ 5 ਦਿਨਾਂ ਲਈ ਪੁਲਿਸ ਰਿਮਾਂਡ 'ਤੇ ਭੇਜਿਆ

ਹਿਮਾਚਲ

ਮਨਾਲੀ 'ਚ ਹੜ੍ਹ ਦੌਰਾਨ ਰੁੜ੍ਹੀ Punjab Roadways ਦੀ ਬੱਸ 'ਚੋਂ ਮਿਲੀਆਂ 3 ਲਾਸ਼ਾਂ, 9 ਲੋਕ ਅਜੇ ਵੀ ਲਾਪਤਾ

August 02, 2023 11:45 AM

ਮਨਾਲੀ 'ਚ ਹੜ੍ਹ ਦੇ ਪਾਣੀ 'ਚ ਰੁੜ੍ਹੀ ਪੰਜਾਬ ਰੋਡਵੇਜ਼ ਦੀ ਬੱਸ ਦੇ ਮਲਬੇ 'ਚੋਂ 3 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਬੱਸ ਨੂੰ ਮਲਬੇ 'ਚੋਂ ਕੱਢਿਆ ਜਾ ਰਿਹਾ ਹੈ। ਇਸ ਬੱਸ 'ਚ ਸਫ਼ਰ ਕਰ ਰਹੇ ਕਾਫ਼ੀ ਯਾਤਰੀ ਅਜੇ ਵੀ ਲਾਪਤਾ ਹਨ। ਹੜ੍ਹ 'ਚ ਰੁੜ੍ਹੇ 40 ਲੋਕਾਂ ਦੀਆਂ ਲਾਸ਼ਾਂ ਹੁਣ ਤੱਕ ਬਰਾਮਦ ਹੋ ਚੁੱਕੀਆਂ ਹਨ ਅਤੇ ਅਜੇ ਤੱਕ 35 ਤੋਂ ਜ਼ਿਆਦਾ ਲੋਕ ਲਾਪਤਾ ਹਨ। ਉਨ੍ਹਾਂ ਦੀ ਵੀ ਪੁਲਸ ਭਾਲ 'ਚ ਜੁੱਟੀ ਹੋਈ ਹੈ।ਦੱਸਣਯੋਗ ਹੈ ਕਿ ਇਹ ਬੱਸ 10 ਜੁਲਾਈ ਨੂੰ ਹੜ੍ਹ ਦੇ ਪਾਣੀ 'ਚ ਰੁੜ੍ਹ ਗਈ ਸੀ। ਪੁਲਸ ਮੁਤਾਬਕ ਜੋ ਲਾਸ਼ਾਂ ਮੰਗਲਵਾਰ ਨੂੰ ਮਿਲੀਆਂ ਹਨ, ਉਹ ਮਾਂ, ਧੀ ਅਤੇ ਦਾਦੇ ਦੀਆਂ ਹਨ। ਮ੍ਰਿਤਕਾਂ ਦੀ ਪਛਾਣ ਅਬਦੁਲ (62) ਪਰਵੀਨ (32) ਅਲਵੀਰ (5) ਵਾਸੀ ਮੁਸਾਫ਼ਰ ਖਾਨਾ ਜਨਪਦ ਅਮੇਠੀ ਦੇ ਕਾਦਿਮ ਉੱਤਰ ਪ੍ਰਦੇਸ਼ ਦੇ ਤੌਰ 'ਤੇ ਕੀਤੀ ਗਈ ਹੈ।ਜੋ ਲੋਕ ਅਜੇ ਲਾਪਤਾ ਹਨ, ਉਨ੍ਹਾਂ 'ਚ ਬਹਾਰ, ਨਜਮਾ, ਇਸ਼ਤਿਹਾਰ, ਉਮੇਰਾ ਬੀਬੀ, ਕਰੀਨਾ, ਵਾਰਿਸ, ਮੌਸਮ ਅਤੇ ਅਜਾਜ ਅਹਿਮਦ ਸ਼ਾਮਲ ਹਨ। ਐੱਸ. ਪੀ. ਸਾਕਸ਼ੀ ਵਰਮਾ ਨੇ ਦੱਸਿਆ ਕਿ ਹੋਰ ਲਾਸ਼ਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ।

 

Have something to say? Post your comment

Subscribe