Thursday, May 01, 2025
 

ਨਵੀ ਦਿੱਲੀ

ਦੇਸ਼ ਵਿਚ 1 ਕੋਰੋਨਾ ਮਰੀਜ਼ ਦੇ ਇਲਾਜ ਲਈ ਕਿੰਨਾ ਹੋ ਰਿਹੈ ਖ਼ਰਚਾ, ਪੜੋ ਪੂਰੀ ਖ਼ਬਰ

April 23, 2020 09:35 AM

ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਮਰੀਜ਼ਾਂ ਦੇ ਇਲਾਜ਼ ਦਾ ਖ਼ਰਚ ਕਈ ਕਾਰਕਾਂ 'ਤੇ ਨਿਰਭਰ ਕਰਦਾ ਹੈ ਜਿਵੇਂ ਕਿ ਉਨ•ਾਂ ਦੀ ਉਮਰ, ਉਨ•ਾਂ ਨੂੰ ਦਿੱਤਾ ਜਾਣ ਵਾਲਾ ਇਲਾਜ਼, ਕੋਰੋਨਾ ਦਾ ਪ੍ਰਭਾਵ ਆਦਿ ਪਰ ਇਕ ਔਸਤ ਮਰੀਜ਼ 'ਤੇ ਆਉਣ ਵਾਲੇ ਖ਼ਰਚ ਬਾਰੇ ਗੱਲ ਕਰੀਏ ਤਾਂ ਇਸ ਤਰ•ਾਂ ਹੈ :
ਪ੍ਰਤੀ ਦਿਨ 20-25 ਹਜ਼ਾਰ ਰੁਪਏ ਖ਼ਰਚ
ਤਿਰੁਪਨੰਤਪੁਰਮ ਮੈਡੀਕਲ ਕਾਲਜ ਹਸਪਤਾਲ ਦੇ ਇਕ ਸੀਨੀਅਰ ਡਾਕਟਰ ਦਾ ਕਹਿਣਾ ਹੈ ਕਿ ਇਕ ਸਧਾਰਣ ਕੋਵਿਡ-19 ਪਾਜ਼ੀਟਿਵ ਮਰੀਜ਼ ਦੇ ਇਲਾਜ 'ਤੇ ਬਿਨਾ ਵੈਂਟੀਲੇਟਰ ਜਾਂ ਹੋਰ ਜੀਵਨ ਰਖਿਆ ਉਪਕਰਨਾਂ ਨਾਲ ਹਰ ਦਿਨ 20 ਹਜ਼ਾਰ ਤੋਂ 25 ਹਜ਼ਾਰ ਰੁਪਏ ਖ਼ਰਚਾ ਹੁੰਦਾ ਹੈ। ਇਸ ਦਾ ਮਤਲਬ ਕਿ ਇਕ ਮਰੀਜ਼ ਦੇ 14 ਦਿਨ ਦੇ ਇਲਾਜ 'ਤੇ 2, 80, 000 ਤੋਂ 3, 50, 000 ਰੁਪਏ ਖ਼ਰਚ ਹੁੰਦੇ ਹਨ। ਆਮਤੌਰ 'ਤੇ ਲਗਾਤਾਰ ਤਿਨ ਤੋਂ ਪੰਜ ਜਾਂਚ ਨਮੂਨੇ ਨੈਗੇਟਿਵ ਆਉਣ ਮਗਰੋਂ ਹੀ ਰੋਗੀਆਂ ਨੂੰ ਛੁੱਟੀ ਦਿਤੀ ਜਾਂਦੀ ਹੈ। ਕੁਝ ਮਾਮਲਿਆਂ 'ਚ ਇਕ ਨਿਸ਼ਚਿਤ ਨਤੀਜੇ ਲਈ 8-10 ਵਾਰ ਜਾਂਚ ਕੀਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਬਾਲੀਵੁਡ ਗਾਇਕਾ ਕਨਿਕਾ ਕਪੂਰ ਦੇ ਲਗਾਤਾਰ 6 ਜਾਂਚ ਨਮੂਨੇ ਲੈਣ ਮਰਗੋਂ ਜਾਂਚ ਨਤੀਜਾ ਨੈਗੇਟਿਵ ਆਇਆ ਸੀ।
ਟੈਸਟ ਦੀ ਕੀਮਤ 4500 ਰੁਪਏ
ਕੋਵਿਡ-19 ਦੀ ਜਾਂਚ ਲਈ ਵਿਅਕਤੀ ਦੇ ਗਲੇ ਅਤੇ ਨੱਕ ਵਿਚੋਂ ਲਏ ਗਏ ਸੈਂਪਲ (ਸਵੈਬ) ਜਾਂ ਫ਼ਲੂਡ ਟੈਸਟ ਦੇ ਮਾਮਲਿਆਂ 'ਚ ਖ਼ਰਚ ਤਹਿਤ ਟੈਸਟ ਦੀ ਕੀਮਤ 4, 500 ਰੁਪਏ ਹੈ (ਸੁਪਰੀਮ ਕੋਰਟ ਦੇ ਮਾਹਰਾਂ ਅਤੇ ਹੋਰ ਲੋਕਾਂ ਦੀ ਸੁਣਵਾਈ ਮਗਰੋਂ ਨਿਜੀ ਲੈਬ ਲਈ ਇਹ ਮੁੱਲ ਨਿਰਧਾਰਤ ਕੀਤਾ ਗਿਆ ਹੈ)। ਸਿਰਫ਼ ਜਾਂਚ ਕਿੱਟ ਦੀ ਕੀਮਤ 3, 000 ਰੁਪਏ ਹੈ। ਜੇਕਰ ਕਿਸੇ ਵਿਅਕਤੀ ਵਿਚ ਕੋਵਿਡ-19 ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਉਸ ਨੂੰ ਸਰਕਾਰੀ ਖ਼ਰਚ 'ਤੇ ਐਬੂੰਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਜਾਂਦਾ ਹੈ। ਪਾਜ਼ੀਟਿਵ ਮਰੀਜ਼ ਦੇ ਇਕ ਵਾਰ ਆਈਸੋਲੇਸ਼ਨ ਵਿਚ ਜਾਣ ਮਗਰੋਂ ਉਸ ਲਈ ਕੁੱਝ ਵਿਸ਼ੇਸ਼ ਨਿਰਦੇਸ਼ ਹੁੰਦੇ ਹਨ। ਜਿਵੇਂ ਕਿ ਹਰੇਕ ਕਮਰੇ ਵਿਚ ਅਲੱਗ ਬਾਥਰੂਮ ਹੋਣਾ ਚਾਹੀਦਾ ਹੈ ਅਤੇ ਆਮਤੌਰ 'ਤੇ ਕਿਸੇ ਹੋਰ ਬੈਡ ਦੀ ਆਗਿਆ ਵੀ ਨਹੀਂ ਹੁੰਦੀ ਹੈ। ਜੇਕਰ ਮਰੀਜ਼ ਬਜ਼ੁਰਗ ਹੈ ਜਾਂ ਗੰਭੀਰ ਹੈ ਤਾਂ ਵੈਂਟੀਲੇਟਰ ਜ਼ਰੂਰੀ ਹੈ। ਕੁੱਝ ਨਿਜੀ ਹਸਪਤਾਲ ਵੈਂਟੀਲੇਟਰ ਦਾ ਹਰੇਕ ਦਿਨ ਦਾ ਕਿਰਾਇਆ 25, 000 ਤੋਂ 50, 000 ਰੁਪਏ ਹੁੰਦਾ ਹੈ। ਕਮਰੇ ਦਾ ਕਿਰਾਇਆ ਹਸਪਤਾਲ ਦੇ ਆਧਾਰ 'ਤੇ ਨਿਰਭਰ ਕਰਦਾ ਹੈ। ਸਭ ਤੋਂ ਸਸਤਾ ਹਸਪਤਾਲ ਪ੍ਰਤੀਦਿਨ 1, 000 ਤੋਂ 1500 ਰੁਪਏ ਵਸੂਲਦਾ ਹੈ।
ਪੀਪੀਈ ਅਤੇ ਦਵਾਈ ਦਾ ਖ਼ਰਚਾ
ਜਾਣਕਾਰੀ ਅਨੁਸਾਰ 100 ਬੈਡ ਵਾਲੇ ਕੋਵਿਡ-19 ਹਸਪਤਾਲ ਵਿਚ ਘੱਟ ਤੋਂ ਘੱਟ 200 ਪੀਪੀਈ ਕਿੱਟਾਂ ਦੀ ਜ਼ਰੂਰਤ ਹੁੰਦੀ ਹੈ। ਡਾਕਟਰਾਂ ਅਤੇ ਨਰਸਾਂ ਨੂੰ ਹਰ ਚਾਰ ਘੰਟੇ ਵਿਚ ਅਪਣੀ ਕਿੱਟ ਬਦਲਣੀ ਹੁੰਦੀ ਹੈ। ਇਕ ਸਟੈਂਡਰਡ ਪੀਪੀਈ ਕਿੱਟ ਦੀ ਕੀਮਤ 750 ਤੋਂ 1, 000 ਰੁਪਏ ਹੁੰਦੀ ਹੈ। ਦਵਾਈਆਂ ਦੀ ਕੀਮਤ  ਮਰੀਜ਼ਾਂ ਦੀ ਹਾਲਾਤ ਅਨੁਸਾਰ ਭਿੰਨ ਹੋ ਸਕਦੀ ਹੈ। ਐਂਟੀਬਾਇਉਟਿਕਸ, ਐਂਟੀ-ਵਿਟ੍ਰਿਯਾਲ ਅਤੇ ਹੋਰ ਦਵਾਈਆਂ ਦੀ ਕੀਮਤ ਇਕ ਮਰੀਜ਼ ਲਈ 500 ਤੋਂ 1000 ਰੁਪਏ ਤਕ ਹੁੰਦੀ ਹੈ।

 

Have something to say? Post your comment

Subscribe