Thursday, May 01, 2025
 

ਆਸਟ੍ਰੇਲੀਆ

ਆਸਟਰੇਲੀਆ : ਤਾਲਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਨੂੰ ਠੋਕੇ ਭਾਰੀ ਜੁਰਮਾਨੇ

April 17, 2020 10:43 PM

 ਵਿਕਟੋਰੀਆ  : ਆਸਟਰੇਲੀਆ  ਵਿੱਚ ਕੋਰੋਨਾਵਾਇਰਸ ਕਾਰਨ ਲਾਗੂ ਹੋਈ ਤਾਲਾਬੰਦੀ ਤੋੜਨ ਬਦਲੇ ਪੁਲਿਸ ਵੱਲੋਂ ਭਾਰੀ ਜੁਰਮਾਨੇ ਕੀਤੇ ਗਏ ਹਨ, ਇਹ ਜੁਰਮਾਨੇ ਸਾਰੇ ਆਸਟਰੇਲੀਆ ਵਿਚ ਵੱਖੋ-ਵੱਖਰੇ ਤੌਰ ਹੁੰਦੇ ਹਨ, ਕਿਉਕਿ ਕੋਵਿਡ -19 ਮਹਾਂਮਾਰੀ ਦੇ ਦੌਰਾਨ ਹਰੇਕ ਰਾਜ ਵੱਖੋ-ਵੱਖਰੇ ਕਾਨੂੰਨਾਂ ਨੂੰ ਲਿਆਉਣ ਦੇ ਨਾਲ, ਉਹਨਾਂ ਨੂੰ ਪੁਲਿਸ ਬਲਾਂ ਦੁਆਰਾ ਵੀ ਵੱਖਰੇ ਢੰਗ ਨਾਲ ਐਲਾਨਿਆ ਜਾ ਰਿਹਾ ਹੈ। ਜਿਵੇਂ ਵਿਕਟੋਰੀਆ ਰਾਜ ਆਪਣੇ ਗੁਆਂਢੀ ਰਾਜਾਂ ਦੇ ਮੁਕਾਬਲੇ ਜੁਰਮਾਨੇ ਦੀ ਤੁਲਨਾ ਵਿੱਚ ਦੁੱਗਣੇ ਤੋਂ ਵੀ ਵੱਧ ਪੈਸੇ ਵਸੂਲ ਰਿਹਾ ਹੈ । ਵਿਕਟੋਰੀਆ ਰਾਜ 'ਚ ਤਾਲਾਬੰਦੀ ਤੋੜਨ ਬਦਲੇ 1249 ਜੁਰਮਾਨੇ, ਨਿਊ ਸਊਥ ਵੇਲਜ ਵਿੱਚ 509 ਜੁਰਮਾਨੇ ਦਿੱਤੇ ਗਏ ਹਨ। ਨਾਰਥਨ ਟੈਰਾਟਰੀ  'ਚ ਮਹਿਜ਼ 24 , ਦੂਜਾ ਸਭ ਤੋਂ ਉੱਚੇ ਨੰਬਰ ਵਾਲਾ ਸੂਬਾ ਕੁਈਨਜ਼ਲੈਂਡ 827 ਜੁਰਮਾਨੇ , ਪੱਛਮੀ ਆਸਟਰੇਲੀਆ ਵਿਚ 27, ਦੱਖਣੀ ਆਸਟ੍ਰੇਲੀਆ ਵਿਚ 68 ਜਾਰੀ ਕੀਤੇ ਗਏ ਹਨ। ਇਸ ਦੌਰਾਨ ਤਸਮਾਨੀਆ ਵਿੱਚ, ਪੁਲਿਸ ਗ੍ਰਿਫਤਾਰ ਨਹੀਂ ਕਰਦੀ ਅਤੇ ਨਾਂ ਹੀ ਮੌਕੇ 'ਤੇ ਜ਼ੁਰਮਾਨਾ ਜਾਰੀ ਕਰ ਰਹੀ ਅਤੇ ਜੁਰਮਾਨੇ ਦਾ ਫੈਸਲਾ ਅਦਾਲਤਾਂ ਕਰਨਗੀਆਂ । ਸ਼ੁੱਕਰਵਾਰ ਤੱਕ, ਤਸਮਾਨੀਆ ਰਾਜ ਵਿੱਚ ਤਾਲਾਬੰਦੀ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ 36 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸਦੇ ਬਾਅਦ 24 ਦੋਸ਼ ਲਗਾਏ ਗਏ ਸਨ। ਵਿਕਟੋਰੀਆ ਦੇ ਆਪਣੇ ਡਿਪਟੀ ਪੁਲਿਸ ਕਮਿਸ਼ਨਰ ਸ਼ੈਨ ਪੈਟਨ ਨੇ ਕਿਹਾ ਕਿ ਕੁਝ ਜ਼ੁਰਮਾਨੇ ਬੇਲੋੜੇ ਕਰ ਦਿੱਤੇ ਗਏ ਹਨ।ਜੇ ਇਨ੍ਹਾਂ ਵਿਚੋਂ ਕੁਝ ਨੂੰ ਸਹੀ ਢੰਗ ਨਾਲ ਜਾਰੀ ਨਹੀਂ ਕੀਤਾ ਜਾਂਦਾ, ਜਾਂ ਉਹ ਆਮ ਸਮਝ ਟੈਸਟ ਪਾਸ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਵਾਪਸ ਲੈ ਲਿਆ ਜਾਵੇਗਾ।ਐਨਐਸਡਬਲਯੂ ਵਿੱਚ ਇੱਕ ਵਿਅਕਤੀ ਨੂੰ ਪਿਛਲੇ ਹਫ਼ਤੇ ਬੈਂਚ ਤੇ ਇੱਕ ਕਬਾਬ ਖਾਣ ਲਈ ਜੁਰਮਾਨਾ ਪ੍ਰਾਪਤ ਹੋਇਆ ਸੀ। ਐਡੀਲੇਡ ਸਥਿਤ ਵਕੀਲ ਜੇਮਜ਼ ਕੈਲਡਕੋਟ ਨੇ ਕਿਹਾ ਕਿ ਕੁਝ ਪੁਲਿਸ ਨੇ 'ਭਾਰੀ ਹੱਥਾਂ' ਵਾਲਾ ਤਰੀਕਾ ਅਪਣਾਇਆ ਹੋਇਆ ਹੈ ।

 

Have something to say? Post your comment

 

ਹੋਰ ਆਸਟ੍ਰੇਲੀਆ ਖ਼ਬਰਾਂ

 
 
 
 
Subscribe