ਮੈਦਾਨੀ ਇਲਾਕਿਆਂ ਵਿਚ ਗਰਮੀ ਵਧਣ ਨਾਲ ਸੈਲਾਨੀਆਂ ਨੇ ਪਹਾੜਾਂ ਵੱਲ ਰੁਖ਼ ਕੀਤਾ ਹੈ । ਦੋ ਦਿਨਾਂ ਅੰਦਰ ਹੀ ਸ਼ਿਮਲਾ ਵਿਚ 30 ਹਜ਼ਾਰ ਗੱਡੀਆਂ ਦਾਖਲ ਹੋਈਆਂ ਹਨ। ਇਹ ਪ੍ਰਗਟਾਵਾ ਪੁਲਿਸ ਨੇ ਕੀਤਾ ਹੈ। ਪੁਲਿਸ ਦਾ ਮੰਨਣਾ ਸੀ ਕਿ ਸ਼ਨੀਵਾਰ ਰਾਤ ਤੱਕ ਗੱਡੀਆਂ ਦੀ ਗਿਣਤੀ ਵਿਚ 4 ਤੋਂ 5 ਹਜ਼ਾਰ ਦਾ ਵਾਧਾ ਹੋ ਸਕਦਾ ਹੈ। ਪਹਾੜਾ ਵਿਚ ਮੌਸਮ ਖੁਸ਼ਨੁਮਾ ਹੈ।