Thursday, May 01, 2025
 

ਉੱਤਰ ਪ੍ਰਦੇਸ਼

ਲਾੜੀ ਦੀ 18 ਦਿਨ ਬਾਅਦ ਵੀ ਨਹੀਂ ਹੋ ਸਕੀ ਵਿਦਾਈ

April 14, 2020 05:59 PM

ਅਲੀਗੜ੍ਹ (ਉੱਤਰ ਪ੍ਰਦੇਸ਼) : ਕੋਰੋਨਾ ਵਾਇਰਸ ਕਾਰਨ ਲੋਕ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਲੋਕ ਲੌਕਡਾਊਨ ਕਾਰਨ ਜਿੱਥੇ ਹਨ, ਉੱਥੇ ਫਸੇ ਹੋਏ ਹਨ। ਲੌਕਡਾਊਨ 'ਚ ਇੱਕ ਬਾਰਾਤ ਵੀ ਫਸ ਗਈ ਹੈ। ਲਾੜੀ ਦੀ 18 ਦਿਨ ਬਾਅਦ ਵੀ ਵਿਦਾਈ ਨਹੀਂ ਹੋ ਸਕੀ ਹੈ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦਾ ਹੈ। ਇੱਥੇ 22 ਮਾਰਚ ਨੂੰ ਅਤਰੌਲੀ ਥਾਣਾ ਖੇਤਰ ਦੇ ਵਿਧੀਪੁਰ ਪਿੰਡ ਦੇ ਨਰਪਤ ਸਿੰਘ ਆਰੀਆ ਦੀ ਬੇਟੀ ਸਾਵਿਤਰੀ ਆਰੀਆ ਦਾ ਵਿਆਹ ਹੋਇਆ ਸੀ। ਝਾਰਖੰਡ ਦੇ ਧਨਬਾਦ ਜ਼ਿਲ੍ਹੇ ਦੀ ਤਹਿਸੀਲ ਤੋਪਚਾਂਚੀ ਦੇ ਪਿੰਡ ਬੈਲੀ ਤੋਂ ਅਲੀਗੜ੍ਹ ਬਰਾਤ ਆਈ ਸੀ ਅਤੇ ਬਾਅਦ 'ਚ ਲੌਕਡਾਊਨ ਲੱਗਣ ਕਾਰਨ ਬਰਾਤ ਵਾਪਸ ਨਹੀਂ ਜਾ ਸਕੀ।  36 ਬਰਾਤੀਆਂ ਦੇ ਫਸੇ ਹੋਣ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਦਿੱਤੀ ਗਈ। ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਸਾਰੇ ਬਰਾਤੀਆਂ ਦੀ ਜਾਂਚ ਕੀਤੀ। ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਖਾਣ-ਪੀਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇੱਕ ਸਮੇਂ ਦਾ ਖਾਣਾ ਲੜਕੀ ਵਾਲੇ ਅਤੇ ਦੂਜੇ ਸਮੇਂ ਦਾ ਪ੍ਰਸ਼ਾਸਨ ਵੱਲੋਂ ਦਿੱਤਾ ਜਾ ਰਿਹਾ ਹੈ। ਹੁਣ ਲੌਕਡਾਊਨ ਦੇ 3 ਮਈ ਤਕ ਵੱਧ ਜਾਣ ਕਾਰਨ ਲਾੜੇ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਬਰਾਤ ਵਾਪਸ ਭੇਜਣ ਦਾ ਕੋਈ ਪ੍ਰਬੰਧ ਕੀਤਾ ਜਾਵੇ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਅਸੀਂ ਸਾਰੇ ਬਰਾਤੀਆਂ ਦੀ ਜਾਂਚ ਕੀਤੀ ਹੈ। ਸਾਰੇ ਸਿਹਤਮੰਦ ਹਨ। ਹਾਲਾਂਕਿ 3 ਮਈ ਤੋਂ ਪਹਿਲਾਂ ਉਨ੍ਹਾਂ ਦਾ ਵਾਪਸ ਪਰਤਣਾ ਮੁਸ਼ਕਲ ਹੈ।

 

Have something to say? Post your comment

 
 
 
 
 
Subscribe