Friday, May 02, 2025
 

ਚੀਨ

ਚੀਨ ਵਿਚ ਕੋਰੋਨਾ ਦੀ ਮੁੜ ਵਾਪਸੀ, ਇਕ ਦਿਨ ਵਿਚ ਵੱਡੀ ਗਿਣਤੀ ਵਿੱਚ ਆਏ ਨਵੇਂ ਮਾਮਲੇ ਸਾਹਮਣੇ

April 12, 2020 12:04 PM

 

ਚੀਨ ਵਿਚ ਸ਼ਨੀਵਾਰ ਨੂੰ ਹੀ 63 ਅਜਿਹੇ ਮਾਮਲੇ ਸਾਹਮਣੇ ਆਏ ਜਿਹਨਾਂ ਵਿਚ ਇਨਫੈਕਸ਼ਨ ਦੀ ਪੁਸ਼ਟੀ ਤਾਂ ਹੋਈ ਪਰ ਲੱਛਣ ਨਜ਼ਰ ਨਹੀਂ ਆਏ। ਇਹਨਾਂ ਵਿਚੋਂ 12 ਲੋਕ ਅਜਿਹੇ ਹਨ ਜੋ ਵਿਦੇਸ਼ਾਂ ਤੋਂ ਇਨਫੈਕਟਿਡ ਹੋ ਕੇ ਪਰਤੇ ਹਨ। ਐੱਨ.ਐੱਚ.ਸੀ. ਨੇ ਕਿਹਾ ਕਿ ਵਿਦੇਸ਼ਾਂ ਤੋਂ ਇਨਫੈਕਸ਼ਨ ਲੈ ਕੇ ਆਏ 332 ਲੋਕਾਂ ਸਮੇਤ ਅਜਿਹੇ 1, 086 ਮਾਮਲੇ ਹਾਲੇ ਵੀ ਮੈਡੀਕਲ ਨਿਗਰਾਨੀ ਵਿਚ ਹਨ। ਇੱਥੇ ਮਾਮਲਿਆਂ ਦਾ ਇਸ ਤਰ੍ਹਾਂ ਦਾ ਵਧਣਾ ਚਿੰਤਾ ਦਾ ਵਿਸ਼ਾ ਹੈ। ਐੱਨ.ਐੱਚ.ਸੀ. ਨੇ ਦੱਸਿਆ ਕਿ ਦੇਸ਼ ਵਿਚ ਕੋਵਿਡ-19 ਮ੍ਰਿਤਕਾਂ ਦੀ ਗਿਣਤੀ 3, 339 ਹੈ ਅਤੇ ਸ਼ਨੀਵਾਰ ਨੂੰ ਇਸ ਜਾਨਲੇਵਾ ਵਾਇਰਸ ਨਾਲ ਕਿਸੇ ਦੀ ਮੌਤ ਨਹੀਂ ਹੋਈ।

 

Have something to say? Post your comment

Subscribe