Friday, May 02, 2025
 

ਹੋਰ

ਰਿਪੇਅਰ ਦੌਰਾਨ ਫਟਿਆ ਮੋਬਾਈਲ ਫ਼ੋਨ, ਦੇਖੋ ਵੀਡੀਓ

October 25, 2022 10:04 PM

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਇੱਕ ਦੁਕਾਨਦਾਰ ਇੱਕ ਮੋਬਾਇਲ ਦੀ ਰਿਪੇਅਰ ਕਰ ਰਿਹਾ ਸੀ ਅਤੇ ਅਚਾਨਕ ਹੀ ਮੋਬਾਇਲ ਬੰਬ ਦੀ ਤਰ੍ਹਾਂ ਫਟ ਗਿਆ। 

ਵਾਇਰਲ ਵੀਡੀਓ ਉੱਤਰ ਪ੍ਰਦੇਸ਼ ਦੇ ਲਲਿਤਪੁਰ ਦੇ ਪਾਲੀ ਖੇਤਰ ਦਾ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਗਾਹਕ ਚਾਰਜਿੰਗ ਵਿੱਚ ਸਮੱਸਿਆ ਕਾਰਨ ਫੋਨ ਮੁਰੰਮਤ ਕਾਰਨ ਦੁਕਾਨ 'ਚ ਆਇਆ ਸੀ।

ਜਦੋਂ ਦੁਕਾਰਨਦਾਰ ਮੁਬਾਇਲ ਰਿਪੇਅਰ ਲਈ ਕਿਸੇ ਟੂਲ ਨਾਲ ਮੋਬਾਈਲ ਦੀ ਬੈਟਰੀ ਕੱਢਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇੱਕ ਧਮਾਕਾ ਹੋ ਜਾਂਦਾ ਹੈ ਅਤੇ ਤੇਜ਼ ਅੱਗ ਦੀਆਂ ਲਪਟਾਂ ਨਿਕਲਦੀਆਂ ਹਨ। ਇਹ ਸਾਰਾ ਹਾਦਸਾ ਉਸ ਸਮੇਂ ਦੁਕਾਨ 'ਚ ਲੱਗੇ ਸੀਸੀਟੀਵੀ 'ਚ ਕੈਦ ਹੋ ਗਿਆ।  

ਇਸ ਬਾਰੇ ਜਾਣਕਾਰੀ ਦੇਂਦਿਆਂ ਪਾਲੀ ਥਾਣੇ ਦੇ ਟਾਊਨ ਇੰਚਾਰਜ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

 

Have something to say? Post your comment

 
 
 
 
 
Subscribe