Saturday, August 02, 2025
 

ਮਨੋਰੰਜਨ

ਇੰਦਰਜੀਤ ਨਿੱਕੂ ਨੇ ਦਿਲਜੀਤ ਦੋਸਾਂਝ ਦੀ ਫ਼ਿਲਮ ਲਈ ਗਾਣਾ ਕੀਤਾ ਰਿਕਾਰਡ

September 03, 2022 03:20 PM

ਹਾਲ ਹੀ `ਚ ਇੰਦਰਜੀਤ ਨਿੱਕੂ ਨੇ ਦਿਲਜੀਤ ਦੋਸਾਂਝ ਦੀ ਅਗਲੀ ਫ਼ਿਲਮ ਲਈ ਇੱਕ ਗੀਤ ਗਾਇਆ। ਜਿਸ ਦੀ ਰਿਕਾਰਡਿੰਗ ਵੀ ਹੋ ਚੁੱਕੀ ਹੈ। ਨਿੱਕੂ ਨੇ ਰਿਕਾਰਡਿੰਗ ਦੀ ਤਸਵੀਰ ਸੋਸ਼ਲ ਮੀਡੀਆ `ਤੇ ਸ਼ੇਅਰ ਕੀਤੀ।

ਇਸ ਦੇ ਨਾਲ ਹੀ ਉਨ੍ਹਾਂ ਨੇ ਦਿਲਜੀਤ ਦਾ ਦਿਲੋਂ ਧੰਨਵਾਦ ਕੀਤਾ। ਇੰਸਟਾਗ੍ਰਾਮ ਤੇ ਸਟੋਰੀ ਸ਼ੇਅਰ ਕਰ ਨਿੱਕੂ ਨੇ ਲਿਖਿਆ, "ਵਾਹਿਗੁਰੂ ਮੇਹਰ ਕਰਨ। ਦਿਲਜੀਤ ਦੋਸਾਂਝ ਦੀ ਮੂਵੀ ਦਾ ਗੀਤ ਕੱਲ ਰਿਕਾਰਡ ਹੋ ਗਿਆ। ਛੋਟੇ ਭਰਾ ਦਾ ਫ਼ਰਜ਼ ਨਿਭਾਉਣ ਲਈ ਦਿਲੋਂ ਧੰਨਵਾਦ।"

ਦਰਅਸਲ ਇੰਦਰਜੀਤ ਨਿੱਕੂ ਦਾ ਸਮਾਂ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ। ਪਿਛਲੇ ਦਿਨੀਂ ਨਿਕੂ ਬਾਬੇ ਦੇ ਦਰਬਾਰ `ਚ ਰੋ ਕੇ ਆਪਣੇ ਦਿਲ ਦਾ ਹਾਲ ਸੁਣਾ ਰਹੇ ਸੀ। ਉਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ `ਤੇ ਖੂਬ ਵਾਇਰਲ ਹੋਈ ਸੀ। ਇਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਦਿੱਗਜ ਕਲਾਕਾਰਾਂ ਨੇ ਉਨ੍ਹਾਂ ਨੂੰ ਆਪਣੀਆਂ ਫ਼ਿਲਮਾਂ 'ਚ ਗੀਤ ਗਾਉਣ ਦੀ ਆਫ਼ਰ ਦਿਤੀ।

ਪਰਮੀਸ਼ ਵਰਮਾ ਲਈ ਵੀ ਗਾਇਆ ਗਾਣਾ

ਦਿਲਜੀਤ ਦੋਸਾਂਝ ਦੇ ਨਾਲ ਨਾਲ ਨਿੱਕੂ ਨੇ ਪਰਮੀਸ਼ ਵਰਮਾ ਦੀ ਮਿਊਜ਼ਿਕ ਕੰਪਨੀ ਲਈ ਵੀ ਗੀਤ ਰਿਕਾਰਡ ਕੀਤਾ। ਇਸ ਦੀ ਤਸਵੀਰ ਨਿੱਕੂ ਨੇ ਇੰਸਟਾਗ੍ਰਾਮ ਸਟੋਰੀ ਤੇ ਸ਼ੇਅਰ ਕੀਤੀ। ਕੈਪਸ਼ਨ `ਚ ਉਨ੍ਹਾਂ ਲਿਖਿਆ, "ਵਾਹਿਗੁਰੂ ਮੇਹਰ ਕਰਨ।" ਇਸ ਦੇ ਨਾਲ ਉਨ੍ਹਾਂ ਨੇ ਪੋਸਟ `ਚ ਪਰਮੀਸ਼ ਵਰਮਾ ਤੇ ਲਾਡੀ ਚਾਹਲ ਨੂੰ ਟੈਗ ਕੀਤਾ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

सिद्धांत-तृप्ति स्टारर 'धड़क 2' और 'सन ऑफ सरदार 2' में 1 अगस्त को बॉक्स ऑफिस क्लैश

जियोहॉटस्टार के अनोखे शो 'द सोसाइटी' में में होगा मेरा नया अवतार-खुशी मुखर्जी

क्या रंग लाएगी निर्माता शेख फाज़िल और साउथ एक्ट्रेस रेजिना कैसंड्रा की केमिस्ट्री!

18 जुलाई को रिलीज़ के लिए तैयार है फिल्म "आराध्य"

7 लाख के रेड ब्लेजर अवतार में इंटरनेट पर तहलका मचाती उर्वशी रौतेला

राणा नायडू सीज़न 2 में दमदार प्रदर्शन करने के लिए तैयार हैं तनुज विरवानी

फ्लिपकार्ट के ग्लैम अप फेस्ट 2025 में तमन्ना भाटिया, तारा सुतारिया और वामिका गब्बी का जलवा

आमिर खान की ‘सितारे ज़मीन पर’ देख सुधा मूर्ति हुईं भावुक

25 सितम्बर को सिनेमाघरों में धूम मचाएगी पवन कल्याण स्टारर ‘’ओजी"

ज्योतिका तांगरी और प्रिंस नरूला ने "हार्ट वाली बाजी" में दिलों की धड़कनें बढ़ाई

 
 
 
 
Subscribe