Sunday, August 03, 2025
 

ਚੰਡੀਗੜ੍ਹ / ਮੋਹਾਲੀ

ਜ਼ਿਲ੍ਹਾ ਐਸਏਐਸ ਨਗਰ ਵਿਚ ਬਲਾਕ ਪੱਧਰ ਦੀਆਂ ਖੇਡਾਂ ਇਕ ਸਤੰਬਰ ਤੋਂ ਸ਼ੁਰੂ : ਜ਼ਿਲ੍ਹਾ ਖੇਡ ਅਫਸਰ

August 30, 2022 09:32 PM

ਬਲਾਕ ਪੱਧਰ ਦੀਆਂ ਖੇਡਾਂ ਦੇ ਵੇਰਵੇ ਜਾਰੀ

ਐਸ ਏ ਐਸ ਨਗਰ :ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਵੱਲੋੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ 2022 ਦੌਰਾਨ ਜਿਲਾ ਐਸਏਐਸ ਨਗਰ ਦੇ ਬਲਾਕਾਂ ਵਿੱਚ 1ਸਤੰਬਰ ਤੋਂ ਖੇਡਾਂ ਆਰੰਭ ਹੋ ਰਹੀਆਂ ਹਨ l ਇਹਨਾਂ ਖੇਡਾਂ ਦੇ ਪੂਰਨ ਵੇਰਵੇ ਲਈ ਖਿਡਾਰੀ ਵਿਭਾਗ ਦੀ www.punjabkhedmela2022.in ਤੇ ਜਾ ਕੇ ਜਾਣਕਾਰੀ ਲੈਕੇ ਸਕਦੇ ਹਨ l 

ਇਹ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਗੁਰਦੀਪ ਕੌਰ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਬਲਾਕ ਮਾਜਰੀ ਦੀਆਂ ਖੇਡਾਂ1 ਤੋਂ 4 ਸਤੰਬਰ 2022 ਨੂੰ ਐਮ਼ਸੀ਼ ਸਟੇਡੀਅਮ ਕੁਰਾਲੀ ਵਿਖੇ ਅਤੇ ਕਬੱਡੀ ਖਾਲਸਾ ਸਕੂਲ ਕੁਰਾਲੀ ਵਿਖੇ ਕਰਵਾਈ ਜਾਵੇਗੀ । ਬਲਾਕ ਖਰੜ ਦੀਆਂ ਖੇਡਾਂ ਉਕਤ ਮਿਤੀਆਂ ਨੂੰ ਸ਼ਹੀਦ ਕਾਂਸ਼ੀ ਰਾਮ ਫਿਜੀਕਲ ਕਾਲਜ ਭਾਗੋਮਾਜਰਾ ਅਤੇ ਫੁੱਟਬਾਲ ਦੇ ਮੁਕਾਬਲੇ ਐਮ਼ਸੀ਼ ਸਟੇਡੀਅਮ ਖਰੜ ਵਿਖੇ ਕਰਵਾਏ ਜਾਣਗੇ।

ਬਲਾਕ ਡੇਰਾਬਸੀ ਵਿੱਚ ਫੁੱਟਬਾਲ, ਅਥਲੈਟਿਕਸ ਅਤੇ ਵਾਲੀਬਾਲ ਦੇ ਖੇਡ ਮੁਕਾਬਲੇ ਸਰਕਾਰੀ ਕਾਲਜ ਡੇਰਾਬਸੀ ਅਤੇ ਖੋ-ਖੋ, ਕਬੱਡੀ ਅਤੇ ਰੱਸਾਕਸੀ ਦੇ ਖੇਡ ਮੁਕਾਬਲੇ ਸਸਸਸ ਲਾਲੜੂ (ਲੜਕੇ) ਵਿਖੇ ਕਰਵਾਏ ਜਾਣਗੇ ਇਸ ਦੌਰਾਨ ਮਿਤੀ 1 ਤੋਂ 2 ਸਤੰਬਰ 2022 ਨੂੰ 14, 17 ਅਤੇ 21 ਉਮਰ ਵਰਗ ਦੀਆਂ ਖੇਡਾਂ ਹੋਣਗੀਆਂ ਅਤੇ 3 ਤੋਂ 4 ਸਤੰਬਰ 2022 ਨੂੰ 21 ਤੋਂ 40, 41 ਤੋੋਂ 50 ਸਾਲ ਅਤੇ 50 ਸਾਲ ਤੋੋਂ ਵੱਧ ਉਮਰ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ ਅਤੇ ਟੀਮਾਂ ਜਿਆਦਾ ਹੋੋਣ ਕਰਕੇ ਜੇਕਰ ਮਿਤੀ : 04-09-22 ਨੂੰ ਮੁਕਾਬਲੇ ਹੋੋਣ ਤੋੋਂ ਰਹਿ ਜਾਂਦੇ ਹਨ ਤਾਂ ਉਹ ਅਗਲੇ ਦਿਨ ਕਰਵਾਏ ਜਾਣਗੇ । 

 

Have something to say? Post your comment

 

ਹੋਰ ਚੰਡੀਗੜ੍ਹ / ਮੋਹਾਲੀ ਖ਼ਬਰਾਂ

ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਚੋਣ ਵਿੱਚ ਵੱਡਾ ਬਦਲਾਅ, ਲੋਕ ਹੱਥ ਚੁੱਕ ਕੇ ਕਰਨਗੇ ਵੋਟ, ਸੋਧ ਨੂੰ ਮਨਜ਼ੂਰੀ

ਚੰਡੀਗੜ੍ਹ ਵਿੱਚ ਕਾਂਸਟੇਬਲ ਨੇ ਰਿਵਾਲਵਰ ਨਾਲ ਖੁਦ ਨੂੰ ਮਾਰੀ ਗੋਲੀ

ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਨੇ ਨਸ਼ਿਆਂ ਦੇ ਖਾਤਮੇ ਦਾ ਲਿਆ ਪ੍ਰਣ

ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਲਈ ਆਨਲਾਈਨ ਭਰਤੀ ਲਈ ਫਾਰਮ ਜਾਰੀ

ਪੰਜਾਬ ਲਈ ਵੱਡੀ ਜਿੱਤ, ਹਾਈਕੋਰਟ ਵਲੋਂ ਜ਼ਿਆਦਾ ਪਾਣੀ ਛੱਡਣ ਦੇ ਮਾਮਲੇ ਵਿੱਚ ਬੀ.ਬੀ.ਐਮ.ਬੀ., ਹਰਿਆਣਾ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ

ਮੁੱਖ ਮੰਤਰੀ ਵੱਲੋਂ ਧਾਰਮਿਕ ਆਗੂਆਂ ਨੂੰ ਸੰਕਟ ਦੀ ਇਸ ਘੜੀ ਵਿੱਚ ਫਿਰਕੂ ਸਦਭਾਵਨਾ, ਭਾਈਚਾਰੇ ਅਤੇ ਸ਼ਾਂਤੀ ਦੇ ਸਿਧਾਤਾਂ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ

ਪੰਜਾਬ ਵਿਧਾਨ ਸਭਾ ਵੱਲੋਂ ਪੰਜਾਬ ਲਾਅ ਆਫ਼ਿਸਰਜ਼ (ਐਂਗੇਜ਼ਮੈਂਟ) ਸੋਧ ਐਕਟ, 2025 ਸਰਬਸੰਮਤੀ ਨਾਲ ਪਾਸ

ਯੋਗਾ ਕਰਨ ਨਾਲ ਲੋਕਾਂ ਦਾ ਮਾਨਸਿਕ ਤਣਾਅ ਘੱਟ ਹੋ ਰਿਹਾ ਹੈ- ਪ੍ਰਤਿਮਾ ਡਾਵਰ

ਪੰਜਾਬ ਵੱਲੋਂ ਹਰਿਆਣਾ ਨੂੰ ਪਾਣੀ ਦੀ ਵੰਡ ਬਾਰੇ BBMB ਦੀ ਮੀਟਿੰਗ ਦਾ ਬਾਈਕਾਟ; ਮੀਟਿੰਗ ਗ਼ੈਰ-ਸੰਵਿਧਾਨਕ ਅਤੇ ਗ਼ੈਰ-ਕਾਨੂੰਨੀ ਕਰਾਰ

ਆਪ ਆਗੂ ਦੇ ਪੁੱਤਰ ਦੀ ਹੋਈ ਮੌਤ

 
 
 
 
Subscribe