Friday, May 02, 2025
 

ਜੰਮੂ ਕਸ਼ਮੀਰ

ਪੁਲਵਾਮਾ 'ਚ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਕੀਤਾ ਢੇਰ

April 27, 2022 11:25 PM

ਜੰਮੂ : ਪੁਲਵਾਮਾ ਦੇ ਮਿੱਤਰੀਗਾਮ 'ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ ਇਕ ਅੱਤਵਾਦੀ ਮਾਰਿਆ ਗਿਆ ਹੈ। ਇਲਾਕੇ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਤੋਂ ਬਾਅਦ ਜੰਮੂ-ਕਸ਼ਮੀਰ ਪੁਲਸ ਅਤੇ ਫੌਜ ਨੇ ਸਾਂਝੇ ਤੌਰ 'ਤੇ ਤਲਾਸ਼ੀ ਮੁਹਿੰਮ ਚਲਾਈ।

ਇਸ ਦੌਰਾਨ ਅੱਤਵਾਦੀਆਂ ਦੇ ਇਕ ਗਰੁੱਪ ਦੀ ਲੁਕਣ-ਮਿਣਤੀ ਦੇਖੀ ਗਈ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਮੁਹਿੰਮ ਸ਼ੁਰੂ ਕਰ ਦਿੱਤੀ। ਆਪਣੇ ਆਪ ਨੂੰ ਘਿਰਿਆ ਦੇਖ ਕੇ ਅੱਤਵਾਦੀਆਂ ਨੇ ਜਵਾਨਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।

ਇਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ, ਜੋ ਅਜੇ ਵੀ ਜਾਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੌਕੇ 'ਤੇ ਤਿੰਨ ਤੋਂ ਚਾਰ ਅੱਤਵਾਦੀਆਂ ਦੇ ਮੌਜੂਦ ਹੋਣ ਦੀ ਸੂਚਨਾ ਹੈ। ਇਸ ਦੌਰਾਨ ਇਲਾਕੇ ਨੂੰ ਆਉਣ-ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ। 

ਕਸ਼ਮੀਰ 'ਚ ਜੈਸ਼ ਦੇ ਤਿੰਨ ਸਹਾਇਕ ਅਤੇ ਦੋ ਹਾਈਬ੍ਰਿਡ ਅੱਤਵਾਦੀ ਗ੍ਰਿਫਤਾਰ

ਕਸ਼ਮੀਰ ਘਾਟੀ 'ਚ ਅੱਤਵਾਦੀਆਂ ਖਿਲਾਫ ਕਾਰਵਾਈ 'ਚ ਸੁਰੱਖਿਆ ਬਲਾਂ ਨੇ ਮੰਗਲਵਾਰ ਨੂੰ ਪੰਚ ਦੇ ਕਾਤਲ ਹਿਜ਼ਬੁਲ ਮੁਜਾਹਿਦੀਨ ਦੇ ਮਾਡਿਊਲ ਦਾ ਪਰਦਾਫਾਸ਼ ਕੀਤਾ ਅਤੇ ਤਿੰਨ ਸਹਾਇਕਾਂ ਨੂੰ ਗ੍ਰਿਫਤਾਰ ਕੀਤਾ। ਇਕ ਹੋਰ ਘਟਨਾ 'ਚ ਬਾਰਾਮੂਲਾ 'ਚ ਜੈਸ਼-ਏ-ਮੁਹੰਮਦ ਦੇ ਦੋ ਹਾਈਬ੍ਰਿਡ ਅੱਤਵਾਦੀਆਂ ਨੂੰ ਵੀ ਢੇਰ ਕਰ ਦਿੱਤਾ ਗਿਆ ਹੈ।

ਗ੍ਰਿਫਤਾਰ ਅੱਤਵਾਦੀਆਂ ਅਤੇ ਮਦਦਗਾਰਾਂ ਕੋਲੋਂ ਹਥਿਆਰ, ਗ੍ਰਨੇਡ ਅਤੇ ਹੋਰ ਅਪਰਾਧਕ ਸਮੱਗਰੀ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਕੁਲਗਾਮ ਦੇ ਕੁਲਪੋਰਾ ਦੇ ਪੰਚ ਮੁਹੰਮਦ ਯਾਕੂਬ ਡਾਰ ਨੂੰ 2 ਮਾਰਚ ਨੂੰ ਅੱਤਵਾਦੀਆਂ ਨੇ ਮਾਰ ਦਿੱਤਾ ਸੀ। ਮਾਮਲੇ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਇਸ 'ਚ ਹਿਜ਼ਬੁਲ ਦਾ ਹੱਥ ਸੀ।

 

Have something to say? Post your comment

 

ਹੋਰ ਜੰਮੂ ਕਸ਼ਮੀਰ ਖ਼ਬਰਾਂ

ਪਾਕਿਸਤਾਨ ਨਾਪਾਕ ਗਤੀਵਿਧੀਆਂ ਤੋਂ ਨਹੀਂ ਹਟ ਰਿਹਾ, ਫਿਰ ਜੰਗਬੰਦੀ ਤੋੜੀ; ਉੜੀ ਸਮੇਤ ਤਿੰਨ ਸੈਕਟਰਾਂ ਵਿੱਚ ਗੋਲੀਬਾਰੀ

ਫੌਜ ਨੇ ਲਾਸਾਨਾ ਜੰਗਲੀ ਖੇਤਰ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ

ਪਹਿਲਗਾਮ ਅੱਤਵਾਦੀ ਹਮਲਾ: "ਸਮਾਂ ਰੁਕ ਗਿਆ ਸੀ, ਗੋਲੀਬਾਰੀ 20 ਮਿੰਟ ਚੱਲੀ" — ਚਸ਼ਮਦੀਦਾਂ ਨੇ ਦੱਸਿਆ ਦਿਲ ਦਹਿਲਾ ਦੇਣ ਵਾਲਾ ਮੰਜਰ

ਪਹਿਲਗਾਮ ਅੱਤਵਾਦੀ ਹਮਲਾ: "ਸਮਾਂ ਰੁਕ ਗਿਆ ਸੀ, ਗੋਲੀਬਾਰੀ 20 ਮਿੰਟ ਚੱਲੀ" — ਚਸ਼ਮਦੀਦਾਂ ਨੇ ਦੱਸਿਆ ਦਿਲ ਦਹਿਲਾ ਦੇਣ ਵਾਲਾ ਮੰਜਰ

ਵਿਦਿਆਰਥੀਆਂ ਨਾਲ ਭਰੀ ਬੱਸ ਪਲਟੀ

ਪੁਣਛ ਨੇੜੇ ਪਾਕਿਸਤਾਨ ਵੱਲੋਂ ਗੋਲੀਬਾਰੀ

ਉੱਤਰੀ ਕਸ਼ਮੀਰ ਦੇ ਬਾਰਾਮੂਲਾ ਵਿੱਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼

Jammu Kashmir : ਬੈਂਕ ਗਬਨ ਮਾਮਲੇ 'ਚ ACB ਨੇ ਕੀਤੀ ਕਈ ਥਾਵਾਂ 'ਤੇ ਛਾਪੇਮਾਰੀ

ਜੰਮੂ-ਕਸ਼ਮੀਰ: ਸੜਕ ਹਾਦਸੇ 'ਚ 4 ਲੋਕਾਂ ਦੀ ਮੌਤ

J&K : ਸੁਰੱਖਿਆ ਬਲਾਂ ਨੇ 'ਸ਼ੱਕੀ ਹਰਕਤ' ਦੇਖਣ ਤੋਂ ਬਾਅਦ ਪੁੰਛ 'ਚ ਸ਼ੁਰੂ ਕੀਤੀ ਤਲਾਸ਼ੀ ਮੁਹਿੰਮ

 
 
 
 
Subscribe