Friday, December 19, 2025
BREAKING NEWS
ਬੰਗਲਾਦੇਸ਼ ਵਿੱਚ ਅਸ਼ਾਂਤੀ: ਉਸਮਾਨ ਹਾਦੀ ਦੀ ਮੌਤ ਅਤੇ ਭਾਰਤ ਵਿਰੋਧੀ ਪ੍ਰਦਰਸ਼ਨਪੰਜਾਬ ਵਿੱਚ ਦੋ ਦਿਨਾਂ ਲਈ ਸੰਘਣੀ ਧੁੰਦ ਦੀ ਚੇਤਾਵਨੀਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (19 ਦਸੰਬਰ 2025)ਦਿੱਲੀ ਬੰਬ ਧਮਾਕੇ ਦੇ ਮਾਮਲੇ ਵਿੱਚ 9ਵੀਂ ਗ੍ਰਿਫ਼ਤਾਰੀਧਰਮਿੰਦਰ ਦੀ ਮੌਤ ਤੋਂ ਬਾਅਦ ਦਿਓਲ ਪਰਿਵਾਰ ਨੇ ਹੇਮਾ ਮਾਲਿਨੀ ਨੂੰ ਕਰ ਦਿੱਤਾ ਪਾਸੇ : ਸ਼ੋਭਾ ਡੇ ਦਾ ਦਾਅਵਾਕਿਹੜੇ ਪੌਦੇ 24/7 ਆਕਸੀਜਨ ਦਿੰਦੇ ਹਨ? ਨਾਸਾ ਦੇ ਵਿਗਿਆਨੀਆਂ ਨੇ ਦੱਸੇ ਕੁਦਰਤੀ ਤੌਰ 'ਤੇ ਹਵਾ ਸ਼ੁੱਧ ਕਰਨ ਵਾਲੇ ਪੌਦੇਬੁਲੰਦਸ਼ਹਿਰ: 'ਆ ਬੈਲ ਮੈਨੂੰ ਮਾਰ' ਦੀ ਕਹਾਵਤ ਹੋਈ ਸੱਚ; ਬਜ਼ੁਰਗ ਨੇ ਸ਼ਾਂਤ ਜਾਂਦੇ ਸਾਨ੍ਹ ਨੂੰ ਮਾਰਿਆ ਪੱਥਰ, ਫਿਰ ਜੋ ਹੋਇਆ ਦੇਖ ਕੇ ਕੰਬ ਜਾਵੇਗੀ ਰੂਹਪੰਜਾਬ ਵਿੱਚ ਕੜਾਕੇ ਦੀ ਠੰਢ ਅਤੇ ਧੁੰਦ ਦਾ ਕਹਿਰ ਉੱਤਰੀ ਭਾਰਤ ਵਿੱਚ ਸੰਘਣੀ ਧੁੰਦ ਅਤੇ ਬਰਫ਼ੀਲੀਆਂ ਹਵਾਵਾਂ ਦਾ ਕਹਿਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (18 ਦਸੰਬਰ 2025)

ਕਾਰੋਬਾਰ

LPG ਸਿਲੰਡਰ ਸਬਸਿਡੀ 'ਤੇ ਸਰਕਾਰ ਦੀ ਨਵੀਂ ਯੋਜਨਾ, ਜਾਣੋ ਕਿਸ ਨੂੰ ਮਿਲੇਗਾ ਫਾਇਦਾ

March 20, 2022 09:56 AM

ਨਵੀਂ ਦਿੱਲੀ : ਰਸੋਈ ਗੈਸ ਦੀਆਂ ਕੀਮਤਾਂ ਵਿੱਚ ਉਤਰਾਅ ਚੜਾਅ ਨਾਲ ਘਰੇਲੂ ਔਰਤਾਂ ਦਾ ਬਜਟ ਉਤੇ ਫਿਰ ਅਸਰ ਪੈ ਸਕਦਾ ਹੈ। ਰਸੋਈ ਗੈਸ ਸਿਲੰਡਰ ਦੀ ਸਬਸਿਡੀ ਨਾਲ ਜੁੜੀ ਵੱਡੀ ਖਬਰ ਜਲਦ ਮਿਲ ਸਕਦੀ ਹੈ।

ਐੱਲ.ਪੀ.ਜੀ. ਸਿਲੰਡਰ ਦੀ ਕੀਮਤ 'ਚ ਵਾਧਾ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਇਹ ਖਬਰ ਸਬਸਿਡੀਆਂ ਨਾਲ ਜੁੜੀ ਵੀ ਹੋ ਸਕਦੀ ਹੈ। ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।

ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਘਰੇਲੂ ਗੈਸ ਸਿਲੰਡਰ ਦੀ ਕੀਮਤ ਇੱਕ ਹਜ਼ਾਰ ਰੁਪਏ ਤੱਕ ਪਹੁੰਚ ਜਾਵੇਗੀ। ਲੋਕਾਂ ਦਾ ਰਸੋਈ ਦੀ ਬਜਟ ਫਿਰ ਡਗਮਗਾ ਸਕਦਾ ਹੈ।

ਹਾਲਾਂਕਿ, ਐਲਪੀਜੀ ਸਿਲੰਡਰ ਦੀ ਵਧਦੀ ਕੀਮਤ ਬਾਰੇ ਤੱਥ ਅਜੇ ਤੱਕ ਸਾਹਮਣੇ ਨਹੀਂ ਆਏ ਹਨ ਪਰ ਸਰਕਾਰ ਦੇ ਅੰਦਰੂਨੀ ਮੁੱਲਾਂਕਣ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਖਪਤਕਾਰ ਨੂੰ ਇੱਕ ਸਿਲੰਡਰ ਲਈ ਇੱਕ ਹਜ਼ਾਰ ਰੁਪਏ ਦੇਣੇ ਪੈ ਸਕਦੇ ਹਨ।

ਚਰਚਾ ਇਹ ਵੀ ਹੈ ਕਿ ਘਰੇਲੂ ਸਿਲੰਡਰ ਦੇ ਮਾਮਲੇ 'ਚ ਸਰਕਾਰ ਦੋ ਰੁਖ਼ ਲੈ ਸਕਦੀ ਹੈ। ਇਸ ਵਿੱਚ ਜਾਂ ਤਾਂ ਬਿਨਾਂ ਸਬਸਿਡੀ ਦੇ ਸਿਲੰਡਰ ਸਪਲਾਈ ਕੀਤੇ ਜਾਣ ਜਾਂ ਫਿਰ ਕੁਝ ਖ਼ਪਤਕਾਰਾਂ ਨੂੰ ਹੀ ਸਬਸਿਡੀ ਦਾ ਲਾਭ ਦਿੱਤਾ ਜਾਵੇ।

ਦੱਸ ਦੇਈਏ ਕਿ ਸਬਸਿਡੀ ਨੂੰ ਲੈ ਕੇ ਸਰਕਾਰ ਵੱਲੋਂ ਅਜੇ ਕੁਝ ਸਪੱਸ਼ਟ ਨਹੀਂ ਕੀਤਾ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਆ ਰਹੀ ਹੈ ਕਿ ਦਸ ਲੱਖ ਰੁਪਏ ਦੇ ਨਿਯਮ ਨੂੰ ਲਾਗੂ ਰੱਖਿਆ ਜਾਵੇਗਾ।

ਨਾਲ ਹੀ, ਉਜਵਲਾ ਦੇ ਲਾਭਪਾਤਰੀਆਂ ਨੂੰ ਹੀ ਸਿਰਫ਼ ਸਬਸਿਡੀ ਦਾ ਫ਼ਾਇਦਾ ਦਿੱਤਾ ਜਾਵੇਗਾ। ਹੋਰ ਉਪਭੋਗਤਾਵਾਂ ਦੀ ਸਬਸਿਡੀ ਖ਼ਤਮ ਹੋ ਸਕਦੀ ਹੈ। ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਲਗਾਤਾਰ ਜਾਰੀ ਹੈ।

ਬੀਤੇ ਸਾਲ 2021 ਵਿੱਚ ਸਿਲੰਡਰ ਦੀ ਕੀਮਤ ਲਗਾਤਾਰ ਵਾਧਾ ਹੋ ਰਿਹਾ ਹੈ। ਹਾਲਾਂਕਿ ਨਵੇਂ ਸਾਲ ਵਿੱਚ ਸਿਲੰਡਰ ਦੀ ਕੀਮਤ ਵਿੱਚ ਅਪਡੇਟ ਨਹੀਂ ਆਇਆ ਹੈ।

ਜ਼ਿਕਰਯੋਗ ਹੈ ਕਿ ਬੀਤੇ ਕੁਝ ਮਹੀਨਿਆਂ ਵਿੱਚ ਐਲਪੀਜੀ ਉਤੇ ਸਬਸਿਡੀ ਆ ਰਹੀ ਹੈ। ਸਬਸਿਡੀ ਉਤੇ ਸਰਕਾਰ ਦਾ ਖ਼ਰਚ ਵਿੱਤੀ ਸਾਲ 2021 ਦੌਰਾਨ 3559 ਰੁਪਏ ਰਿਹਾ ਹੈ। ਵਿੱਤੀ ਸਾਲ 2020 ਵਿੱਚ ਇਹ ਖ਼ਰਚ 24 ਹਜ਼ਾਰ 468 ਕਰੋੜ ਰੁਪਏ ਦਾ ਸੀ।

ਅਸਲ ਵਿੱਚ ਇਹ ਡੀਬੀਟੀ ਸਕੀਮ ਤਹਿਤ ਹੈ, ਜਿਸ ਦੀ ਸ਼ੁਰੂਆਤ ਜਨਵਰੀ 2015 ਵਿੱਚ ਕੀਤੀ ਗਈ ਸੀ। ਇਸ ਵਿੱਚ ਖਪਤਕਾਰ ਨੂੰ ਗ਼ੈਰਸਬਸਿਡੀ ਘਰੇਲੂ ਸਿਲੰਡਰ ਦਾ ਪੂਰਾ ਪੈਸਾ ਦੇਣਾ ਪੈਂਦਾ ਹੈ। ਸਰਕਾਰ ਵੱਲੋਂ ਸਬਸਿਡੀ ਦਾ ਪੈਸਾ ਗਾਹਕ ਦੇ ਬੈਂਕ ਖਾਤੇ ਵਿੱਚ ਰਿਫੰਡ ਕਰ ਦਿੱਤਾ ਜਾਂਦਾ ਹੈ।

 

Have something to say? Post your comment

 

ਹੋਰ ਕਾਰੋਬਾਰ ਖ਼ਬਰਾਂ

WhatsApp 'ਤੇ ਸਪੈਮ ਅਤੇ ਅਣਚਾਹੇ ਨੰਬਰਾਂ ਨੂੰ ਕਿਵੇਂ ਬਲੌਕ ਕਰਨਾ ਹੈ: ਸਭ ਤੋਂ ਆਸਾਨ ਤਰੀਕਾ

ਡੋਨਾਲਡ ਟਰੰਪ ਭਾਰਤ 'ਤੇ ਇੱਕ ਹੋਰ ਟੈਰਿਫ ਲਗਾ ਸਕਦੇ ਹਨ

AI ਕਾਰਨ ਤਕਨੀਕੀ ਖੇਤਰ ਨੂੰ ਵੱਡਾ ਝਟਕਾ: HP ਨੇ 2028 ਤੱਕ 6,000 ਕਰਮਚਾਰੀਆਂ ਦੀ ਛਾਂਟੀ ਦਾ ਐਲਾਨ ਕੀਤਾ

ਭਾਰਤ ਅਤੇ ਯੂਰਪ ਵਿਚਕਾਰ ਆਸਾਨ ਹੋਵੇਗੀ Digital Payment

ਔਫਲਾਈਨ UPI ਭੁਗਤਾਨ ਵਿਸ਼ੇਸ਼ਤਾ ਹੋਈ ਸ਼ੁਰੂ, ਹੁਣ ਇੰਟਰਨੈੱਟ ਤੋਂ ਬਿਨਾਂ ਵੀ ਹੋਣਗੇ ਲੈਣ-ਦੇਣ! ਜਾਣੋ ਕਿਵੇਂ

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ: ਤੇਜ਼ ਵਾਧੇ ਤੋਂ ਬਾਅਦ ਦਰਾਂ ਹੇਠਾਂ ਆਈਆਂ!

✨ 24 ਕੈਰੇਟ ਸੋਨਾ: ਅੱਜ ਫਿਰ ਹੋਇਆ ਸਸਤਾ, ਦੋ ਦਿਨਾਂ ਵਿੱਚ ਵੱਡੀ ਗਿਰਾਵਟ; ਚਾਂਦੀ ਵੀ ਤੇਜ਼ੀ ਨਾਲ ਡਿੱਗੀ

ਟਰੰਪ ਨੇ ਚੀਨ 'ਤੇ 10% ਟੈਰਿਫ ਘਟਾਉਣ ਦਾ ਐਲਾਨ ਕੀਤਾ

ਸੋਨਾ-ਚਾਂਦੀ ਕਰੈਸ਼: ਕੀਮਤਾਂ ਵਿੱਚ ਭਾਰੀ ਗਿਰਾਵਟ, ਸੋਨਾ ₹12,000 ਅਤੇ ਚਾਂਦੀ ₹36,000 ਤੋਂ ਵੱਧ ਡਿੱਗੀ

ਐਪਲ ਦੇ ਸੀਈਓ ਟਿਮ ਕੁੱਕ ਦੀ ਰੋਜ਼ਾਨਾ ਕਮਾਈ: ਹੈਰਾਨ ਕਰ ਦੇਣ ਵਾਲੇ ਅੰਕੜੇ

 
 
 
 
Subscribe