ਕੁਝ ਲੋਕ ਟੱਟਾ, ਮੰਮਾ, ਚੁਤ, ਚੁਤੜ ਅਤੇ ਗਾਂਡ, ਆਦਿ ਲਫ਼ਜ਼ਾਂ ਦਾ ਉਚਾਰਣ ਮਹਾਂ ਪਾਪ ਸਮਝਦੇ ਹਨ। ਆਓ ਗੁਰੂ ਗ੍ਰੰਥ ਸਾਹਿਬ ਤੇ ਵਾਰਾਂ ਭਾਈ ਗੁਰਦਾਸ ਵਿਚ ਇਨ੍ਹਾਂ ਲਫ਼ਜ਼ਾਂ ਦੀ ਵਰਤੋਂ ’ਤੇ ਨਿਗਾਹ ਮਾਰੀਏ।
ਟ ਦਾ ਸਹੀ ਉਚਾਰਣ ਟੱਟਾ ਹੈ, ਟੈਂਕਾ ਨਹੀਂ। ਗੁਰਬਾਣੀ ਵਿਚ ਤੁਕ ਹੈ "ਟਟੈ ਟੰਚੁ ਕਰੇ ਕਿਆ ਪ੍ਰਾਣੀ, ਘੜੀ ਕਿ ਮੁਹਤਿ ਕਿ ਉਠ ਚਲਣਾ (ਸਫ਼ਾ 433)। ਸੀਂ ਇੱਥੇ 'ਟੈਂਕੇ' ਨਹੀਂ 'ਟਟੇ' ਹੀ ਪੜ੍ਹਦੇ ਹਾਂ।
ਦਰਅਸਲ ਕਿਉਂਕਿ ਟੱਟਾ ਦਾ ਇਕ ਅਰਥ ਫ਼ੌਤਾ (ਅੰਗ੍ਰੇਜ਼ੀ ਟੈਸਟਿੱਕਲ testicles) ਹੈ, ਇਸ ਕਰ ਕੇ ਕੁਝ ਲੋਕ 'ਟ' (ਟੱਟਾ) ਨੂੰ ਅਸ਼ਲੀਲਤਾ ਦਾ ਬਹਾਨਾ ਬਣਾ ਕੇ ਟੈਂਕਾ ਉਚਾਰਦੇ ਹਨ। ਇਹ ਗ਼ਲਤ ਹੈ। ਇੰਞ ਹੀ ਮ ਅੱਖਰ ਦਾ ਉਚਾਰਣ ਮਮਾ/ਮੰਮਾ ਹੈ ('ਮਮਾ ਮਾਗਨਹਾਰ ਇਆਨਾ', ਸਫ਼ਾ 258; ਅਤੇ 'ਮਮਾ ਜਾਹੂ ਮਰਮੁ ਪਛਾਣਾ'; ਸਫ਼ਾ 259)। ਉਹ ਵੀ ਔਰਤ ਦੇ ਥਣ ਨਾਲ ਮਿਲਦਾ ਹੋਣ ਕਰ ਕੇ ਕੁਝ ਲੋਕ ਸੰਗ ਦਾ ਬਹਾਨਾ ਲਾ ਕੇ ਸਿਰਫ਼ 'ਮ' ਹੀ ਉਚਾਰ ਦੇਂਦੇ ਹਨ।
ਅਸੀਂ ਤਾਂ 'ਪੀਨਿਸ' (penis) ਜਾਂ 'ਲਿੰਗ' ਆਰਾਮ ਨਾਲ ਕਹਿ ਦੇਂਦੇ ਹਾਂ, ਪਰ 'ਲਨ' ਸ਼ਬਦ ਦਾ ਉਚਾਰਣ ਨਹੀਂ ਕਰਦੇ। ਅਸੀਂ 'ਵੇਜਾਈਨਾ' (vagina) ਆਰਾਮ ਨਾਲ ਕਹਿ ਦੇਂਦੇ ਹਾਂ, ਪਰ 'ਚੁੱਤ' ਨਹੀਂ ਬੋਲਦੇ।
ਹਾਲਾਂ ਕਿ ਭਾਈ ਗੁਰਦਾਸ ਨੇ ਸ਼ਰੇਆਮ ਕਈ ਅਜਿਹੇ ਲਫ਼ਜ਼ ਵਰਤੇ ਹਨ, ਜਿਵੇਂ: ਚੁਤੀ, ਗਾਂਡਿ, ਚੁਤੜਿ:
ਜਿਉ ਕਰਿ ਟੁੰਡੇ ਹਥੜਾ, ਸੋ ਚੁਤੀ* ਸੋ ਵਾਤਿ ਵਤਾਵੈ (ਵਾਰ 32, ਪਉੜੀ 10);
"ਮੁਖੁ ਅਖੀ ਨਕੁ ਕੰਨ ਜਉ, ਇੰਦ੍ਰੀਆਂ ਵਿਚ ਗਾਂਡਿ** ਸਦਾਏ (ਵਾਰ 32, ਪਉੜੀ 13);
ਚੁਤੜਿ*** ਮਿਟੀ ਜਿਸ ਲਗੇ, ਜਾਣੈ ਖਸਮ ਕੁਮ੍ਹਾਰਾ ਕੁਤਾ (ਵਰ 33, ਪਉੜੀ 10)
[ਚੁਤੀ= anus; ਗਾਂਡਿ=Vagina; ਚੁਤੜਿ=buttocks]
ਦਰਅਸਲ ਇਹ ਸਾਡੀ ਮੌਜੂਦਾ ਸਭਿਅਤਾ ਦੀ 'ਨਵੀਨ' ਮਾਨਸਿਕਤਾ ਹੈ ਜਿਸ ਕਰ ਕੇ ਅਸੀਂ ਵਾਧੂ ਦੇ ਸੰਜੀਦਾ ਬਣਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਤਾਂ 'ਟੱਟੀ' ਦੀ ਥਾਂ 'ਟੌਇਲਟ', 'ਖੁਸਰਾ' ਜਾਂ 'ਹੀਜੜਾ' ਦੀ ਥਾਂ 'ਖਵਾਜਾ ਸਰਾ', ਚੂੜ੍ਹਾ/ਭੰਗੀ ਦੀ ਥਾਂ 'ਸਫ਼ਾਈ ਸੇਵਾਦਾਰ' ਜਾਂ ਬਾਲਮੀਕੀ; ਅਤੇ, 'ਚਮਾਰ' ਦੀ ਥਾਂ 'ਮੋਚੀ' ਜਾਂ 'ਰਵਿਦਾਸੀਆ' ਕਹਿ ਕੇ ਇਹ ਦਿਖਾਵਾ ਕਰਦੇ ਹਾਂ ਕਿ ਅਸੀਂ ਬਹੁਤ ਸੰਜੀਦਾ ਬਣ ਗਏ ਹਾਂ।
ਕੀ ਅਸੀਂ ਕਿਸੇ ਨੂੰ ਰਵਿਦਾਸੀਆ ਕਹਿਣ ਮਗਰੋਂ ਮਨ ਵਿਚ 'ਚਮਾਰ' ਵਾਲਾ ਖ਼ਿਆਲ ਨਹੀਂ ਲਿਆਉਂਦੇ? ਕੀ ਅਸੀਂ ਕਿਸੇ ਨੂੰ ਖਵਾਜਾ ਸਰਾ ਕਹਿਣ ਮਗਰੋਂ ਮਨ ਵਿਚ 'ਖੁਸਰੇ' ਵਾਲਾ ਖ਼ਿਆਲ ਨਹੀਂ ਲਿਆਉਂਦੇ?
ਇਸ ਸਭ ਦੰਭ ਹੈ। ਕੋਈ ਲਫ਼ਜ਼ “ਗੰਦਾ” ਜਾਂ ਅਸ਼ਲੀਲ ਨਹੀਂ ਹੁੰਦਾ। ਅਸਲੀਲਤਾ ਸਾਡੀ ਮਾਨਸਿਕਤਾ ਵਿਚ ਹੈ।ਜ਼ੂਰਤਤ ਹੈ ਮਾਨਸਿਕਤਾ ਬਦਲਣ ਦੀ।
ਡਾਕਟਰ ਹਰਜਿੰਦਰ ਸਿੰਘ ਦਿਲਗੀਰ