Monday, August 04, 2025
 

ਹਿਮਾਚਲ

ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ 'ਤੇ ਲੱਗਾ ਲੰਬਾ ਜਾਮ

October 22, 2019 11:55 AM

ਬਿਲਾਸਪੁਰ : ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ 'ਤੇ ਮੰਗਲਵਾਰ ਸਵੇਰ ਨੂੰ ਲੰਬਾ ਜਾਮ ਲੱਗ ਗਿਆ। ਮਿਲੀ ਜਾਣਕਾਰੀ ਮੁਤਾਬਕ ਦੇਰ ਰਾਤ ਦੋ ਗੱਡੀਆਂ ਖਰਾਬ ਹੋ ਗਈਆਂ, ਜਿਸ ਕਾਰਨ ਹਾਈਵੇਅ 'ਤੇ ਲੰਬਾ ਜਾਮ ਲੱਗ ਗਿਆ ਹੈ। ਪੁਲਸ ਨੇ ਅਜੇ ਸਿਰਫ ਇਕ ਪਾਸੜ ਜਾਮ ਹੀ ਖੋਲ੍ਹਿਆ ਹੈ।  

ਜਾਮ ਕਾਰਨ ਸਕੂਲੀ ਬੱਚਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਹ ਪੈਦਲ ਹੀ ਸਕੂਲ ਜਾ ਰਹੇ ਹਨ। ਮਨਾਲੀ ਆਉਣ ਵਾਲੇ ਸੈਲਾਨੀ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ ਸਰਕਾਰੀ ਕਰਮਚਾਰੀ ਅਤੇ ਹੋਰ ਕਰਮਚਾਰੀਆਂ ਦੇ ਨਾਲ-ਨਾਲ ਸ਼ਰਧਾਲੂਆਂ ਨੂੰ ਵੀ ਵੱਡੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸਾਰੀਆਂ ਬੱਸਾਂ ਦੋ-ਢਾਈ ਘੰਟੇ ਲੇਟ ਹਨ।

 

Have something to say? Post your comment

Subscribe