Monday, May 20, 2024
 
BREAKING NEWS
ਦਿੱਲੀ 'ਚ ਅੱਜ ਰਿਕਾਰਡ ਤਾਪਮਾਨ 47.8 ਡਿਗਰੀ ਸੈਲਸੀਅਸ ਤੱਕ ਪਹੁੰਚਿਆਭਾਜਪਾ ਜੋ ਕਹਿੰਦੀ ਹੈ, ਉਹੀ ਕਰਦੀ ਹੈ: ਰਾਜਨਾਥ ਸਿੰਘਪੰਜਾਬ ਵਿੱਚ ਗੈਰ-ਪੰਜਾਬੀਆਂ ਨੂੰ ਵੋਟ ਦਾ ਅਧਿਕਾਰ ਨਹੀਂ ਦਿੱਤਾ ਜਾਣਾ ਚਾਹੀਦਾ - ਖਹਿਰਾਆਗਰਾ: ਜੁੱਤੀ ਵਪਾਰੀ ਦੇ ਘਰ ਇਨਕਮ ਟੈਕਸ ਦਾ ਛਾਪਾ, 60 ਕਰੋੜ ਤੋਂ ਵੱਧ ਬਰਾਮਦ, ਗਿਣਤੀ ਜਾਰੀਪੀਐਮ ਮੋਦੀ 23-24 ਮਈ ਨੂੰ ਪੰਜਾਬ ਵਿੱਚ ਕਰਨਗੇ ਰੈਲੀਆਂ ਕੇਜਰੀਵਾਲ ਕੁਝ ਸਮੇਂ 'ਚ ਭਾਜਪਾ ਹੈੱਡਕੁਆਰਟਰ ਪਹੁੰਚਣਗੇ, ਸੁਰੱਖਿਆ ਸਖਤ4 ਜੂਨ ਨੂੰ ਸਰਕਾਰ ਬਦਲਣ ਜਾ ਰਹੀ ਹੈ- ਸੰਜੇ ਰਾਉਤਪੀਐਮ ਮੋਦੀ ਅੱਜ ਬੰਗਾਲ ਅਤੇ ਝਾਰਖੰਡ ਵਿੱਚ ਚਾਰ ਰੈਲੀਆਂ ਨੂੰ ਕਰਨਗੇ ਸੰਬੋਧਨWeather Update: ਉੱਤਰੀ ਭਾਰਤ ਵਿੱਚ ਮੌਸਮ ਵਿਭਾਗ ਦਾ ਅਲਰਟ, ਅਗਲੇ ਪੰਜ ਦਿਨਾਂ ਤੱਕ ਜਾਰੀ ਰਹੇਗੀ ਭਿਆਨਕ ਗਰਮੀਏਆਈ ਐਕਸਪ੍ਰੈਸ ਜਹਾਜ਼ ਦੇ ਇੰਜਣ ਨੂੰ ਅੱਗ ਲੱਗਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ

ਲਿਖਤਾਂ

ਸਾਨੂੰ ਕੁਝ ਵੀ ਮੁਫਤ ਵਿੱਚ ਨਹੀਂ ਚਾਹੀਦਾ ?

December 27, 2021 07:52 PM


ਸਵਿੱਟਜਰਲੈਂਡ

'ਸਵਿਟਜ਼ਰਲੈਂਡ' ਦਾ ਨਾਂ ਤਾਂ ਤੁਸਾਂ ਸੁਣਿਆ ਈ ਹੋਵੇਗਾ। ਇਕ ਅਜਿਹਾ ਖ਼ੂਬਸੂਰਤ ਮੁਲਕ ਜਿੱਥੇ ਜਾਣ ਦਾ ਸੁਪਨਾ ਦੁਨੀਆਂ ਦਾ ਹਰ ਨਵਾਂ ਵਿਆਹਿਆ ਜੋੜਾ ਇਕ ਵਾਰ ਜਰੂਰ ਲੈਂਦਾ ਹੈ। ਬਰਫ਼ ਨਾਲ਼ ਢੱਕੇ ਮੈਦਾਨਾਂ ਵਾਲ਼ਾ ਇਹ ਦੇਸ਼ ਕੁਦਰਤੀ ਖ਼ੂਬਸੂਰਤੀ ਦਾ ਨਾਯਾਬ ਨਮੂਨਾ ਹੈ। ਹਰਿਆਲੀ ਹੋਵੇ ਜਾਂ ਬਰਫ਼, ਖ਼ੂਬਸੂਰਤੀ ਏਨੀ ਕਿ ਵੇਖਣ ਲੱਗਿਆਂ ਬੰਦਾ ਅੱਖ ਝਮਕਣੀ ਵੀ ਭੁੱਲ ਜਾਂਦਾ ਹੈ।

*ਸਵਿਟਜ਼ਰਲੈਂਡ ਦੁਨੀਆਂ ਦਾ ਸਭ ਤੋਂ ਰੱਜਿਆ ਪੁੱਜਿਆ ਮੁਲਕ ਹੈ! ਹਰ ਕਿਸਮ ਦੀ ਅਮੀਰੀ ਨਾਲ਼ ਲਬਰੇਜ਼ ਇਸ ਮੁਲਕ ਦੀ ਇਕ ਦਿਲਚਸਪ ਪਰ ਸੱਚੀ ਕਹਾਣੀ ਮੈਂ ਤੁਹਾਨੂੰ ਸੁਣਾਉਂਦਾ ਹਾਂ…*

*ਕਰੀਬ ੫੦ ਸਾਲ ਪਹਿਲਾਂ ਸਵਿਟਜ਼ਰਲੈਂਡ ਵਿਚ ਇਕ ਪ੍ਰਾਈਵੇਟ ਬੈਂਕ ਖੁੱਲ੍ਹਿਆ ਜਿਸਦਾ ਨਾਂ ਰੱਖਿਆ ਗਿਆ 'ਸਵਿੱਸ ਬੈਂਕ'।*

ਇਸ ਬੈਂਕ ਦੇ ਅਸੂਲ ਦੁਨੀਆਂ ਭਰ ਦੇ ਦੂਜੇ ਬੈਂਕਾਂ ਤੋਂ ਕੁਝ ਵੱਖਰੇ ਸਨ।

ਇਹ ਸਵਿਸ ਬੈਂਕ ਪੈਸਿਆਂ ਦੀ ਸਾਂਭ-ਸੰਭਾਲ਼ ਅਤੇ ਪਰਦਾਪੋਸ਼ੀ ਬਦਲੇ ਆਪਣੇ ਗਾਹਕਾਂ ਤੋਂ ਪੈਸੇ ਵਸੂਲਦਾ ਸੀ।

ਤੇ ਨਾਲ਼ ਹੀ ਖਾਤੇ ਦੀ ਕਿਤੇ ਉੱਘ-ਸੁੱਘ‌ ਨਾ ਕੱਢਣ ਦੀ ਪੱਕੀ ਗਰੰਟੀ ਵੀ ਦੇਂਦਾ ਸੀ।

ਨਾ ਕਿਸੇ ਗਾਹਕ ਨੂੰ ਪੁੱਛਣਾ ਕਿ ਪੈਸੇ ਕਿੱਥੋਂ ਲਿਆਂਦੇ ਆ।
ਨਾ ਕੋਈ ਸਵਾਲ ਤੇ ਨਾ ਕੋਈ ਬੰਦਿਸ਼।

ਇੱਕ ਸਾਲ ਦੇ ਅੰਦਰ-ਅੰਦਰ, ਇਹ ਬੈਂਕ ਸਾਰੀ ਦੁਨੀਆਂ ਵਿਚ ਮਸ਼ਹੂਰ ਹੋ ਗਿਆ ਸੀ।

ਚੋਰ, ਡਾਕੂ, ਰਿਸ਼ਵਤਖੋਰ ਅਫ਼ਸਰ, ਬੇਈਮਾਨ ਸਿਆਸਤਦਾਨ, ਮਾਫ਼ੀਆ, ਤਸਕਰ ਅਤੇ ਟੈਕਸ ਚੋਰੀ ਕਰਨ ਵਾਲ਼ੇ ਵੱਡੇ ਕਾਰੋਬਾਰੀ- ਸਵਿੱਸ ਬੈਂਕ ਇਨ੍ਹਾਂ ਸਾਰਿਆਂ ਦੀ ਪਹਿਲੀ ਪਸੰਦ ਬਣ ਗਿਆ ਸੀ।

ਬੈਂਕ ਇਕ ਖ਼ਾਸ ਤਰੀਕਾ ਵਰਤਦਾ ਸੀ...

ਅਜੋਕੇ ਰੀਚਾਰਜ ਕਾਰਡ ਵਰਗਾ ਇਕ ਨੰਬਰ ਅਤੇ ਪਾਸਵਰਡ ਖਾਤੇ ਦੇ ਮਾਲਕ ਨੂੰ ਦੇ ਦਿੱਤਾ ਜਾਂਦਾ ਸੀ।

ਜਿਸ ਕੋਲ਼ ਵੀ ਉਹ ਨੰਬਰ ਅਤੇ ਪਾਸਵਰਡ ਹੋਵੇਗਾ ਓਹੀ ਬੈਂਕ ਦਾ ਗਾਹਕ ਮੰਨਿਆ ਜਾਵੇਗਾ, ਪੈਸਾ ਭਾਂਵੇਂ ਕਿਸੇ ਹੋਰ ਨੇ ਹੀ ਕਿਓਂ ਨਾ ਜਮ੍ਹਾਂ ਕਰਵਾਇਆ ਹੋਵੇ।

ਨਾ ਕੋਈ ਵੇਰਵਾ ਦੇਣ ਦੀ ਲੋੜ, ਨਾ ਅੱਗੇ ਪਿੱਛੇ ਦੀ ਕੋਈ ਪੁੱਛ ਪੜਤਾਲ।

ਪਰ…

ਬੈਂਕ ਦਾ ਇਕ ਪੱਕਾ ਅਸੂਲ ਸੀ ਕਿ ਜੇ ਕਿਸੇ ਖਾਤੇ ਵਿਚ ਸੱਤ ਸਾਲਾਂ ਤੱਕ ਕੋਈ ਲੈਣ -ਦੇਣ ਨਹੀਂ ਹੁੰਦਾ ਜਾਂ ਕੋਈ ਹੋਰ ਹਿੱਲਜੁੱਲ ਨਹੀਂ ਹੁੰਦੀ, ਤਾਂ ਇਸਨੂੰ ਫ੍ਰੀਜ਼ ਕਰਕੇ ਸਾਰੀ ਰਕਮ 'ਤੇ ਕਬਜ਼ਾ ਕਰ ਲਿਆ ਜਾਵੇਗਾ।

*ਭਾਵ ਸੱਤ ਸਾਲਾਂ ਤੱਕ ਲੈਣ ਦੇਣ ਬੰਦ ਰਹਿਣ ਦੀ ਸੂਰਤ ਵਿਚ ਰਕਮ ਬੈਂਕ ਦੀ ਹੋ ਜਾਏਗੀ।*

ਹੁਣ ਪਤਾ ਨਹੀਂ ਪੂਰੀ ਦੁਨੀਆਂ ਵਿਚ ਕਿੰਨੇ ਮਾਫ਼ੀਆ ਤੇ ਹੋਰ ਲੋਕ ਹਰ ਰੋਜ ਮਾਰੇ ਜਾਂਦੇ ਹਨ ਤੇ ਲੀਡਰ ਫੜ੍ਹੇ ਜਾਂਦੇ ਹਨ।

ਕਿੰਨੇ ਤਸਕਰ ਫੜ੍ਹੇ ਜਾਂ ਮਾਰੇ ਜਾਂਦੇ ਹਨ ਤੇ ਕਈਆਂ ਨੂੰ ਉਮਰਕੈਦ ਹੋ ਜਾਂਦੀ ਹੈ।

ਅਜਿਹੇ ਹਾਲਾਤ 'ਚ ਪਤਾ ਨਹੀਂ ਕਿੰਨੇ ਸਵਿਸ ਬੈਂਕ ਖਾਤੇ ਸਨ ਜੋ ਫ੍ਰੀਜ਼ ਹੋ ਗਏ।

੨੧ਵੀਂ ਸਦੀ ਦੀ ਸ਼ੁਰੂਆਤ ਮੌਕੇ ਸੰਨ ੨੦੦੦ ਵਿਚ ਜਦੋਂ ਬੈਂਕ ਨੇ ਅਜਿਹੇ ਖਾਤਿਆਂ ਦੀ ਘੋਖ ਪੜਤਾਲ ਕੀਤੀ ਤਾਂ ਉਨ੍ਹਾਂ ਵਿਚ ਜਮਾਂ ਕਾਲ਼ਾ ਧਨ ਪੂਰੀ ਦੁਨੀਆਂ ਦੇ ਕਾਲੇ ਧਨ ਦੇ ਚਾਲ਼ੀ ਫ਼ੀਸਦੀ ਦੇ ਬਰਾਬਰ ਨਿਕਲ਼ਿਆ।

*ਬੱਲੇ ਬੱਲੇ! ਪੂਰੀ ਦੁਨੀਆਂ ਦਾ ਤਕਰੀਬਨ ਅੱਧਾ ਕਾਲ਼ਾ ਧਨ ਤਾਂ ਏਥੇ ਜਮ੍ਹਾਂ ਹੋਇਆ ਪਿਆ ਸੀ!*

ਏਨੀ ਵੱਡੀ ਰਕਮ ਦੀ ਕਲਪਨਾ ਕਰਨੀ ਸਾਡੇ ਵੱਸੋਂ ਬਾਹਰ ਦੀ ਗੱਲ ਹੈ।

ਸ਼ਾਇਦ…

*ਬੈਂਕ ਨੂੰ ਕੁਝ ਨਹੀਂ ਅਹੁੜ ਸੁੱਝ ਰਿਹਾ ਸੀ ਕਿ ਇੰਨੀ ਵੱਡੀ ਰਕਮ ਦਾ ਕੀ ਕੀਤਾ ਜਾਵੇ।*

ਕੀ ਕਰੀਏ, ਤੇ ਕੀ ਨਾ ਕਰੀਏ...

ਲੰਮੀ ਸੋਚ ਸੋਚਣ ਤੋਂ ਬਾਅਦ ਬੈਂਕ ਨੇ ਸਵਿਟਜ਼ਰਲੈਂਡ ਦੇ ਲੋਕਾਂ ਦੀ ਰਾਏ ਮੰਗ ਲਈ ਕਿ ਇਸ ਰਕਮ ਦਾ ਕੀ ਕੀਤਾ ਜਾਵੇ।

ਨਾਲ਼ ਹੀ ਬੈਂਕ ਨੇ ਐਲਾਨ ਕੀਤਾ ਕਿ ਜੇ ਦੇਸ਼ ਦੇ ਨਾਗਰਿਕ ਚਾਹੁਣ ਤਾਂ ਇਹ ਰਕਮ ਵੰਡਕੇ ਸਾਰੇ ਨਾਗਰਿਕਾਂ ਦੇ ਖਾਤਿਆਂ ਵਿਚ ਪਾਈ ਜਾ ਸਕਦੀ ਹੈ।

ਹਰ ਇਕ ਨਾਗਰਿਕ ਨੂੰ ਇਕ ਕਰੋੜ ਰੁਪਏ ਦੀ ਰਕਮ ਮਿਲ ਜਾਏਗੀ।

ਸਰਕਾਰ ਵੱਲੋਂ ੧੫ ਦਿਨ ਤੱਕ ਕੀਤੇ ਗਏ ਸਰਵੇ ਵਿਚ ਤਕਰੀਬਨ ੯੯.੨% ਲੋਕਾਂ ਦੀ ਰਾਏ ਸੀ ਕਿ ਇਸ ਰਕਮ ਨੂੰ ਦੇਸ਼ ਦੀ ਖੂਬਸੂਰਤੀ ਵਧਾਉਣ ਲਈ ਅਤੇ ਵਿਦੇਸ਼ੀ ਸੈਲਾਨੀਆਂ ਲਈ ਸੁਖ ਸਹੂਲਤਾਂ ਵਧਾਉਣ ਤੇ ਖਰਚਿਆ ਜਾਵੇ।

ਇਸ ਸਰਵੇ ਦੇ ਨਤੀਜੇ ਸਾਨੂੰ ਭਾਰਤੀਆਂ ਨੂੰ ਹੈਰਾਨ ਕਰਨ ਵਾਲ਼ੇ ਹੋ ਸਕਦੇ ਹਨ ਪਰ ਆਪਣੇ ਮੁਲਕ ਨੂੰ ਬੇਹੱਦ ਪਿਆਰ ਕਰਨ ਵਾਲੇ ਸਵਿਟਜ਼ਰਲੈਂਡ ਦੇ ਲੋਕਾਂ ਲਈ ਇਹ ਆਮ ਜਿਹੀ ਗੱਲ ਸੀ।

ਉਹਨਾਂ ਨੇ ਹਰਾਮ ਦੇ ਪੈਸੇ ਲੈਣ ਤੋਂ ਕੋਰੀ ਨਾਂਹ ਕਰ ਦਿੱਤੀ। ਕੁਝ ਵੀ ਮੁਫ਼ਤ ਨਹੀਂ ਚਾਹੀਦਾ, ਸਰਵੇ ਨੇ ਸਪਸ਼ਟ ਖੁਲਾਸਾ ਕਰ ਦਿੱਤਾ।

ਪਰ ਅਗਲੇ ਦਿਨ ਦਾ ਨਜ਼ਾਰਾ ਵੇਖਕੇ ਲੋਕ ਦੰਗ ਰਹਿ ਗਏ। ੨੫ ਜਨਵਰੀ ੨੦੦੦ ਨੂੰ ਸਵਿਟਜ਼ਰਲੈਂਡ ਦੇ ਲੋਕ ਬੈਨਰ ਚੁੱਕੀ ਸਰਕਾਰੀ ਸਰਵੇਖਣ ਚੈਨਲ ਦੇ ਬਾਹਰ ਖੜ੍ਹੇ ਸਨ।

ਉਹ ਮੰਗ ਕਰ ਰਹੇ ਸਨ ਕਿ ੦.੮% ਮੁਫ਼ਤਖ਼ੋਰ ਲੋਕਾਂ ਦੇ ਨਾਂ ਜਨਤਕ ਕੀਤੇ ਜਾਣ।

ਇਹ ਲੋਕ ਸਮਾਜ ਅਤੇ ਸਵਿਟਜ਼ਰਲੈੰਡ ਦੇ ਨਾਂ ਤੇ ਕਲਂਕ ਹਨ।

ਕਾਫੀ ਮਸ਼ੱਕਤ ਤੋਂ ਬਾਅਦ, ਸਰਕਾਰ ਨੇ ਪੈਸੇ ਲੋਕਾਂ ਵਿਚ ਵੰਡਣ ਦੇ ਹਾਮੀਆਂ ਨੂੰ ਸਜ਼ਾ ਦੇਣ ਦਾ ਭਰੋਸਾ ਦਿੱਤਾ, ਤਾਂ ਕਿਤੇ ਜਾ ਕੇ ਲੋਕ ਸ਼ਾਂਤ ਹੋਏ।

ਅਤੇ ਸਾਡੇ ਭਾਰਤ ਦੇ ਲੋਕਾਂ ਨੂੰ ਤਾਂ ਸਾਰਾ ਕੁਝ ਹੀ ਮੁਫ਼ਤ ਚਾਹੀਦਾ ਹੈ। ਇਸਦੇ ਇਲਾਵਾ ਟੈਕਸ ਚੋਰੀ, ਬਿਜਲੀ ਚੋਰੀ, ਕੰਮਚੋਰੀ…
ਸਾਡਾ ਭਾਰਤ ਵਾਕਈ ਮਹਾਨ ਹੈ…!

🤔🤔🤔🤔🤔

*ਬੇਹੱਦ ਅਹਿਮ ਨੁਕਤੇ...*

*ਕੀ ਭਾਰਤ ਦਾ ਸਮੁੱਚਾ ਤਾਣਾ ਬਾਣਾ ਆਮ ਲੋਕਾਂ ਨੂੰ ਧੋਖਾ ਦੇਂਦਾ ਹੈ ?*

ਤੁਸੀਂ ਖੁਦ ਹੀ ਵੇਖ ਲਓ...

੧- ਜੇ ਸਿਆਸੀ ਆਗੂ ਚਾਹੇ ਤਾਂ ਇਕੋ ਸਮੇਂ ਦੋ ਸੀਟਾਂ ਤੋਂ ਚੋਣ ਲੜ ਸਕਦਾ ਹੈ ਪਰ ਤੁਸੀਂ ਦੋ ਥਾਵਾਂ 'ਤੇ ਵੋਟ ਨਹੀਂ ਪਾ ਸਕਦੇ...

੨- ਜੇ ਤੁਸੀਂ ਜੇਲ੍ਹ ਵਿੱਚ ਬੰਦ ਹੋ ਤਾਂ ਵੋਟ ਨਹੀਂ ਪਾ ਸਕਦੇ ਪਰ ਆਗੂ ਜੇਲ੍ਹ ਵਿਚ ਤੜਿਆ ਬੈਠਾ ਵੀ ਚੋਣ ਲੜ ਸਕਦਾ ਹੈ।

੩- ਜੇ ਤੁਸਾਂ ਕਦੇ ਕੈਦ ਕੱਟੀ ਹੈ ਤਾਂ ਤਾ-ਜਿੰਦਗੀ ਤੁਹਾਨੂੰ ਕੋਈ ਸਰਕਾਰੀ ਨੌਕਰੀ ਨਹੀਂ ਮਿਲੇਗੀ...

ਪਰ…

ਕੋਈ ਆਗੂ ਕਤਲ ਜਾਂ ਬਲਾਤਕਾਰ ਦੇ ਮਾਮਲੇ ਵਿਚ ਭਾਂਵੇਂ ਜਿੰਨੀ ਵਾਰੀ ਮਰਜੀ ਜੇਲ੍ਹ ਕੱਟ ਆਇਆ ਹੋਵੇ, ਉਹ ਫਿਰ ਵੀ ਮਰਜੀ ਮੁਤਾਬਕ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਬਣ ਸਕਦਾ ਹੈ।

੪- ਕਿਸੇ ਬੈਂਕ ਵਿਚ ਇਕ ਅਦਨਾ ਜਿਹੀ ਨੌਕਰੀ ਹਾਸਲ ਕਰਨ ਲਈ ਤੁਹਾਡਾ ਗਰੈਜੂਏਟ ਹੋਣਾ ਜ਼ਰੂਰੀ ਹੈ…

ਪਰ…

ਆਗੂ ਭਾਂਵੇਂ ਕੋਰਾ ਅਨਪੜ੍ਹ ਤੇ ਅੰਗੂਠਾ ਛਾਪ ਹੀ ਕਿਓਂ ਨਾ ਹੋਵੇ, ਉਹ ਭਾਰਤ ਦੇ ਖ਼ਜ਼ਾਨੇ ਦਾ ਵਜ਼ੀਰ ਵੀ ਬਣ ਸਕਦਾ ਹੈ।

੫- ਫ਼ੌਜ ਵਿਚ ਅਦਨਾ ਜਿਹੇ ਸਿਪਾਹੀ ਵਜੋਂ ਭਰਤੀ ਹੋਣ ਲਈ, ਤੁਹਾਨੂੰ ਡਿਗਰੀ ਕੀਤੀ ਹੋਣ ਦੇ ਨਾਲ਼ ਨਾਲ਼ ੧੦ ਕਿਲੋਮੀਟਰ ਦੌੜ ਕੇ ਵੀ ਵਿਖਾਉਣਾ ਪਵੇਗਾ…

ਪਰ…

ਜੇ ਆਗੂ ਅਨਪੜ੍ਹ-ਜ਼ਾਹਿਲ ਅਤੇ ਲੂਲਾ-ਲੰਗੜਾ ਵੀ ਹੋਵੇ,
ਤਾਂਹਵੀਂ ਉਹ ਜ਼ਮੀਨੀ, ਸਮੁੰਦਰੀ ਅਤੇ ਹਵਾਈ ਫ਼ੌਜ਼ ਦਾ ਮੁਖੀ ਯਾਨੀ ਮੁਲਕ ਦਾ ਰੱਖਿਆ ਮੰਤਰੀ ਬਣ ਸਕਦਾ ਹੈ…

ਅਤੇ...
ਜਿਸਦੇ ਖ਼ਾਨਦਾਨ ਵਿਚੋਂ ਕਿਸੇ ਨੇ ਕਦੇ ਸਕੂਲ ਵਿਚ ਪੈਰ ਵੀ ਨਹੀਂ ਪਾਇਆ ਹੁੰਦਾ... ਉਹ ਚਾਹੇ ਤਾਂ ਮੁਲਕ ਦਾ ਸਿੱਖਿਆ ਮੰਤਰੀ ਵੀ ਬਣ ਸਕਦਾ ਹੈ।

ਅਤੇ...
ਉਹ ਆਗੂ, ਜਿਸਦੇ ਖਿਲਾਫ਼ ਕਾਨੂੰਨ ਤੋੜਨ ਦੇ ਅਣਗਿਣਤ ਮਾਮਲੇ ਚੱਲ ਰਹੇ ਹੋਣ, ਮੌਜੂਦਾ ਸਿਆਸੀ ਤਾਣੇ-ਬਾਣੇ ਵਿਚ ਉਸਨੂੰ ਪੁਲਿਸ ਮਹਿਕਮੇ ਦਾ ਮੁਖੀ, ਭਾਵ ਗ੍ਰਹਿ ਮੰਤਰੀ ਵੀ ਬਣਾਇਆ ਜਾ ਸਕਦਾ ਹੈ।

ਜੇਕਰ ਤੁਹਾਨੂੰ ਲਗਦਾ ਹੈ ਕਿ ਇਸ ਸਿਸਟਮ ਨੂੰ ਬਦਲਿਆ ਜਾਣਾ ਚਾਹੀਦਾ ਹੈ…
ਅਤੇ
ਸਿਆਸੀ ਆਗੂ ਅਤੇ ਆਮ ਲੋਕਾਂ, ਦੋਵਾਂ ਲਈ ਇੱਕੋ ਜਿਹਾ ਕਾਨੂੰਨ ਹੋਣਾ ਚਾਹੀਦਾ ਹੈ…

ਤਾਂ…

ਕਿਰਪਾ ਕਰਕੇ ਇਸ ਸੁਨੇਹੇ ਨੂੰ ਅੱਗੇ ਤੋਂ ਅੱਗੇ ਭੇਜ ਕੇ ਦੇਸ਼ ਵਿਚ ਜਾਗਰੂਕਤਾ ਲਿਆਉਣ ਲਈ ਆਪਣਾ ਯੋਗਦਾਨ ਪਾਓ...

ਜੇ ਤੁਸੀਂ ਇਹ ਜਾਣਕਾਰੀ ਅੱਗੇ ਨਹੀਂ ਭੇਜਦੇ ਤਾਂ ਮੁਲਕ ਦੀ ਬਰਬਾਦੀ ਲਈ ਕਿਸੇ ਆਗੂ ਨੂੰ ਕਸੂਰਵਾਰ ਨਾ ਠਹਿਰਾਇਓ…

ਜੇ ਨਹੀਂ ਭੇਜਦੇ, ਤਾਂ ਮੰਨ ਲੈਣਾ ਚਾਹੀਦਾ ਹੈ ਕਿ ਸਮਾਜ ਦੀ ਇਖ਼ਲਾਕੀ ਗਿਰਾਵਟ ਦੇ ਜ਼ਿੰਮੇਵਾਰ ਅਸੀਂ ਆਪ ਹੀ ਹਾਂ...

ਅੱਜ ਪੜ੍ਹੇ-ਲਿਖੇ ਸਰਕਾਰੀ ਕਾਮੇ 30 ਤੋਂ 35 ਸਾਲਾਂ ਦੀ ਤਸੱਲੀਬਖਸ਼ ਸੇਵਾ ਦੇਣ ਦੇ ਬਾਵਜੂਦ ਵਾਜਬ ਪੈਂਸ਼ਨ ਦੇ ਹੱਕਦਾਰ ਨਹੀਂ ਰਹਿ ਗਏ ਹਨ? ਦੂਜੇ ਬੰਨੇ (ਕਈ ਮਾਮਲਿਆਂ ਵਿਚ ਜੋੜ ਤੋੜ ਕਰਕੇ) ਸਿਰਫ਼ ੫, ੧੦ ਜਾਂ ੧੫ ਸਾਲਾਂ ਲਈ ਐਮਐਲਏ/ਐਮਪੀ ਬਣਿਆਂ ਨੂੰ ਕਈ ਕਈ ਪੈਂਸ਼ਨਾਂ ਦੇ ਖੁੱਲ੍ਹੇ ਗੱਫੇ, ਇਹ ਭਲਾ ਕਿੱਧਰ ਦਾ ਇਨਸਾਫ ਹੋਇਆ...?

🏤 🎓

ਡੀ. ਕੇ. ਸਿਰੀਵਾਸਤਵ,
ਆਲ੍ਹਾ ਸਰਕਾਰੀ ਵਕੀਲ,
ਮੁੰਬਈ ਹਾਈਕੋਰਟ,
ਮੁੰਬਈ।
...
ਇਸ ਜਾਗ੍ਰਿਤੀ ਮੁਹਿੰਮ ਨੂੰ ਅੱਗੇ ਵਧਾਓ।

 

ਸਾਨੂੰ ਇਸ ਉਲ਼ਝਾਏ ਗਏ ਤਾਣੇ-ਬਾਣੇ ਨੂੰ ਵਾਕਈ ਬਦਲਣ ਦੀ ਲੋੜ ਹੈ।

(ਹਿੰਦੀ ਪੋਸਟ ਦਾ ਤਰਜ਼ਮਾ)

ਪ੍ਰਿੰ ਰਜਿੰਦਰ ਸਿੰਘ ਦੇ ਧੰਨਵਾਦ ਸਹਿਤ

ਜਾਗੋ ਦੇਸ ਵਾਸੀਓ....ਜਾਗਣ ਦਾ ਵੇਲਾ ਹੈ

ਨਹੀਂ ਤਾਂ....

 

Have something to say? Post your comment

 

ਹੋਰ ਲਿਖਤਾਂ ਖ਼ਬਰਾਂ

ਮੁਸੀਬਤ ਸਮੇਂ ਭਾਰਤੀਆਂ ਦਾ ਇੱਕ ਦੁਜੇ ਪ੍ਰਤੀ ਪਿਆਰ, ਦੇਸ਼ ਦੀ ਅਖੰਡਤਾ ਅਤੇ ਏਕਤਾ ਦਾ ਸਬੂਤ

ਘਰ ਦੀ ਬਗੀਚੀ ਵਿੱਚ ਨਾਂ ਕਰੋ ਇਹਨਾਂ ਪੌਦਿਆਂ ਨੂੰ ਲਗਾਉਣ ਦੀ ਭੁੱਲ

🤔29 ਫਰਵਰੀ 4 ਸਾਲਾਂ 'ਚ ਇੱਕ ਵਾਰ ਨਾ ਆਵੇ ਤਾਂ ਕੀ ਹੋਵੇਗਾ? ਜਾਣੋ ਲੀਪ ਈਅਰ ਦਾ ਵਿਗਿਆਨ

ਸਕੂਨ ਛੱਡ ਕੇ, ਹੋਰ ਸਕੂਨ ਲੱਭਣ ਦੀ ਚਾਹ ਵਿਚ ਖੱਜਲ ਹੋਣਾ...

ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਦੀ ਤਲਵਾਰ ਨੇ ਨਿਲਾਮੀ 'ਚ,ਤੋੜੇ ਰਿਕਾਰਡ,ਜਾਣੋਂ ਕੀ ਹੈ ਕੀਮਤ

ਕਿਓ ਮਨਾਇਆ ਜਾਂਦਾ ਹੈ ਮਾਂ ਦਿਵਸ, ਇਸ ਮੌਕੇ ਆਪਣੀ ਮਾਂ ਨੂੰ ਖੁਸ਼ ਕਰਨ ਲਈ ਦੇ ਸਕਦੇ ਹੋ ਇਹ ਤੋਹਫ਼ੇ

ਜੇਕਰ ਤੁਹਾਡੇ ਬੱਚਿਆਂ ਦੇ ਲੰਚ ਬਾਕਸ ਚੋਂ ਆਉਂਦੀ ਹੈ ਬਦਬੂ ਤਾਂ ਵਰਤੋ ਇਹ ਤਰੀਕੇ

ਮਿੰਨੀ ਕਹਾਣੀ: ਰੱਖੜੀ

ਇਹੋ ਹਾਲ ਰਿਹਾ ਤਾਂ ਅੱਜ ਤੋਂ ਕੁਝ ਸਮਾਂ ਬਾਅਦ ਜਾਨਵਰ ਮਨੁੱਖ ਦੀਆਂ ਕਹਾਣੀਆਂ ਇੰਝ ਸੁਣਾਉਣਗੇ ਆਪਣੇ ਬੱਚਿਆਂ ਨੂੰ:

‘ਮਿਜ਼ਾਈਲ ਮੈਨ’ ਡਾ. ਏਪੀਜੇ ਅਬਦੁਲ ਕਲਾਮ ਦੇ ਇਹ 10 ਕੋਟਸ ਕਰ ਦੇਣਗੇ ਤੁਹਾਨੂੰ ਪੁਰਜੋਸ਼

 
 
 
 
Subscribe