- ਪਿੰਡਾਂ ਨੂੰ ਵੋਟ ਬੈਂਕ ਵਜੋਂ ਵਰਤਣ ਉਪਰੰਤ ਰੂਪੋਸ਼ ਹੋ ਗਏ ਮੌਜੂਦਾ ਵਿਧਾਇਕ : ਕੁਲਵੰਤ ਸਿੰਘ
 
ਮੋਹਾਲੀ : ਨਗਰ ਨਿਗਮ ਮੋਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਵੱਲੋਂ ਹਲਕਾ ਮੋਹਾਲੀ ਦੇ ਪਿੰਡਾਂ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਸ਼ੁਰੂ ਕੀਤੀਆਂ ਗਈਆਂ ਜਨ ਸੰਪਰਕ ਰੈਲੀਆਂ ਦੀ ਲਡ਼ੀ ਵਜੋਂ ਪਿੰਡ ਢੇਲਪੁਰ ਦਾ ਦੌਰਾ ਕੀਤਾ ਜਿੱਥੇ ਕਿ ਉਨ੍ਹਾਂ ਨੇ ਵੱਡੀ ਗਿਣਤੀ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਪਿੰਡ ਦੀਆਂ ਸਮੱਸਿਆਵਾਂ ਅਤੇ ਜ਼ਰੂਰਤਾਂ ਬਾਰੇ ਜਾਣਿਆ।
ਲੋਕਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਰੈਲੀ ਨੂੰ ਸੰਬੋਧਨ ਕਰਦਿਆਂ ਕੁਲਵੰਤ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਦੀ ਬੇਰੁਖੀ ਤੋਂ ਹਲਕਾ ਮੋਹਾਲੀ ਦੇ ਪਿੰਡਾਂ ਦੇ ਲੋਕ ਬੇਹੱਦ ਪ੍ਰੇਸ਼ਾਨ ਹਨ ਕਿਉਂਕਿ ਵਿਧਾਇਕ ਨੇ ਹਲਕੇ ਦੇ ਪਿੰਡਾਂ ਨੂੰ ਸਿਰਫ਼ ਵੋਟ ਬੈਂਕ ਵਜੋਂ ਵਰਤਿਆ ਅਤੇ ਚੋਣ ਜਿੱਤਣ ਉਪਰੰਤ ਪਿੰਡਾਂ ਦੀ ਕਦੇ ਸਾਰ ਨਹੀਂ ਲਈ ਅਤੇ ਰੂਪੋਸ਼ ਹੋ ਗਏ ਹਨ।
ਜੇਕਰ ਮਾਡ਼ਾ ਮੋਟਾ ਕਦੇ ਕਿਸੇ ਪਿੰਡ ਵਿੱਚ ਗਏ ਵੀ ਹਨ ਤਾਂ ਉਸ ਪਿੰਡ ਵਿੱਚ ਪਾਰਟੀਬਾਜ਼ੀ ਖਡ਼੍ਹੀ ਕਰਨ ਤੋਂ ਇਲਾਵਾ ਕੁਝ ਨਹੀਂ ਕੀਤਾ। ਮੌਜੂਦਾ ਹਾਲਾਤ ਅਤੇ ਲੋਕਾਂ ਦਾ ਗੁੱਸਾ ਦੱਸਦਾ ਹੈ ਕਿ ਪਿੰਡਾਂ ਦੇ ਲੋਕ ਮੌਜੂਦਾ ਵਿਧਾਇਕ ਦੀ ਕਾਰਗੁਜ਼ਾਰੀ ਅਤੇ ਬੇਰੁਖੀ ਤੋਂ ਨਾਖੁਸ਼ ਹਨ ਅਤੇ ਲੋਕ ਬਦਲਾਅ ਚਾਹੁੰਦੇ ਹਨ।
ਕੁਲਵੰਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਸਿਆਸਤ ਦਾ ਤਖ਼ਤਾ ਪਲਟ ਕੇ ਇਨ੍ਹਾਂ ਮੌਜੂਦਾ ਵਿਧਾਇਕਾਂ ਨੂੰ ਮੰੂਹ ਤੋਡ਼ਵਾਂ ਜਵਾਬ ਦੇਣ ਅਤੇ ਸਾਫ਼ ਸੁਥਰੀ ਸਰਕਾਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ ਤਾਂ ਜੋ ਲੋਕਾਂ ਨੂੰ ਸਾਫ਼ ਸੁਥਰਾ ਸ਼ਾਸਨ ਮੁਹੱਈਆ ਕਰਵਾਇਆ ਜਾ ਸਕੇ ਅਤੇ ਹਰ ਵਰਗ ਦੇ ਲਈ ਮਾਹੌਲ ਸੁਖਾਵਾਂ ਬਣਾਇਆ ਜਾ ਸਕੇ।
ਮੀਟਿੰਗ ਵਿੱਚ ਸ਼ਾਮਿਲ ਵੱਡੀ ਗਿਣਤੀ ਵਿੱਚ ਪਿੰਡ ਢੇਲਪੁਰ ਦੇ ਲੋਕਾਂ ਨੇ ਕੁਲਵੰਤ ਸਿੰਘ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਇਸ ਮੌਕੇ ਹਰਮੇਸ਼ ਸਿੰਘ,  ਹਰਪਾਲ ਸਿੰਘ ਚੰਨਾ,  ਜਸਪਾਲ ਸਿੰਘ,  ਆਰ.ਪੀ. ਸ਼ਰਮਾ,  ਸੁਰਿੰਦਰ ਸਿੰਘ ਰੋਡਾ,  ਹਰਵਿੰਦਰ ਸਿੰਘ,  ਮਲਕੀਤ ਸਿੰਘ,  ਸੁਖਵੀਰ ਸਿੰਘ ਸੁੱਖੀ ਢੇਲਪੁਰ,  ਬਿੱਲੂ ਸਾਬਕਾ ਸਰਪੰਚ ਢੇਲਪੁਰ,  ਗੁਲਜ਼ਾਰ ਸਿੰਘ,  ਨਿਰਮਲ ਸਿੰਘ,  ਤੇਜੀ ਢੇਲਪੁਰ ਵੀ ਹਾਜ਼ਰ ਸਨ।